ਸੰਨੀ ਲਿਓਨ ਨੇ ਕਾਨਸ 2023 ਐਮਫਰ ਬਲਿਊ ਕਾਰਪੇਟ ’ਤੇ ਆਪਣੇ ਅੰਦਾਜ਼ ਨਾਲ ਕੀਲੇ ਲੋਕ, ਦੇਖੋ ਤਸਵੀਰਾਂ
Saturday, May 27, 2023 - 10:54 AM (IST)
![ਸੰਨੀ ਲਿਓਨ ਨੇ ਕਾਨਸ 2023 ਐਮਫਰ ਬਲਿਊ ਕਾਰਪੇਟ ’ਤੇ ਆਪਣੇ ਅੰਦਾਜ਼ ਨਾਲ ਕੀਲੇ ਲੋਕ, ਦੇਖੋ ਤਸਵੀਰਾਂ](https://static.jagbani.com/multimedia/10_04_573703322sunny leone.jpg)
ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਆਪਣੀ ਫੈਸ਼ਨ ਸੈਂਸ ਤੇ ਆਪਣੀ ਫ਼ਿਲਮ ‘ਕੈਨੇਡੀ’ ਦੀ ਸਫਲਤਾ ਤੇ ਆਪਣੀ ਪ੍ਰਤਿਭਾ ਦੇ ਕਾਰਨ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ।
ਜਿਊਰੀ ਵਲੋਂ ਚੁਣੀ ਗਈ ਇਕਲੌਤੀ ਭਾਰਤੀ ਫ਼ਿਲਮ ਦੁਨੀਆ ਭਰ ਦੇ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ। ਇਸ ’ਚ ਫ਼ਿਲਮ ਨੂੰ ਮਿਲੀ 7 ਮਿੰਟ ਦੀ ਸਟੈਂਡਿੰਗ ਓਵੇਸ਼ਨ ਨੇ ਫ਼ਿਲਮ ਨੂੰ ਇਕ ਵੱਖਰੇ ਪੱਧਰ ’ਤੇ ਪਹੁੰਚਾ ਦਿੱਤਾ ਹੈ।
ਸੰਨੀ ਨੇ ਬਲੈਕ ਸ਼ੋਲਡਰ ਬਾਡੀਕੋਨ ਡਰੈੱਸ ਨਾਲ ਐਮਫਰ ਬਲਿਊ ਕਾਰਪੇਟ ’ਤੇ ਇਕ ਵੱਖਰੀ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਫੈਸ਼ਨ ਡਿਜ਼ਾਈਨਰ ਜੀਨਾ ਜ਼ਾਕੀ ਦੇ ਆਊਟਫਿੱਟ ਨਾਲ ਇਕ ਵਾਰ ਫਿਰ ਉਸ ਨੇ ਸੈਂਸ ਆਫ ਸਟਾਈਲ ਦੀ ਇਕ ਮਜ਼ਬੂਤ ਉਦਾਹਰਣ ਪੇਸ਼ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।