ਜ਼ਮਾਨਤ ਅਰਜ਼ੀ ਲੈ ਕੇ ਕੋਰਟ ਪਹੁੰਚੀ ਸੰਨੀ ਲਿਓਨੀ, ਜਾਣੋ ਕੀ ਹੈ ਮਾਮਲਾ

02/10/2021 12:59:55 PM

ਮੁੰਬਈ: ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੀ ਅਦਾਕਾਰਾ ਸੰਨੀ ਲਿਓਨੀ ਬੀਤੇ ਕੁਝ ਦਿਨਾਂ ਤੋਂ ਪੈਸਿਆਂ ਦੀ ਧੋਖਾਧੜੀ ਮਾਮਲੇ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਹਾਲਾਂਕਿ ਹੁਣ ਇਸ ਮਾਮਲੇ ’ਚ ਕੇਰਲ ਹਾਈਕੋਰਟ ਨੇ ਅਦਾਕਾਰਾ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਅਦਾਕਾਰਾ ਦੀ ਗਿ੍ਰਫਤਾਰੀ ’ਤੇ ਰੋਕ ਲਗਾ ਦਿੱਤੀ ਹੈ। 

PunjabKesari
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਏ.ਐੱਨ.ਆਈ. ਨੇ ਟਵੀਟ ਕਰਕੇ ਲਿਖਿਆ ਕਿ ਕੇਰਲ ਹਾਈਕੋਰਟ ਨੇ ਕ੍ਰਾਈਮ ਬ੍ਰਾਂਚ ਨੂੰ 29 ਲੱਖ ਰੁਪਏ ਦੀ ਧੋਖਾਧੜੀ ਵਾਲੇ ਕੇਸ ’ਚ ਸੰਨੀ ਲਿਓਨੀ ਦੀ ਗਿ੍ਰਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਕੋਰਟ ਵੱਲੋਂ ਇਹ ਆਦੇਸ਼ ਅਦਾਕਾਰਾ ਦੀ ਜ਼ਮਾਨਤ ਪਟੀਸ਼ਨ ਤੋਂ ਬਾਅਦ ਆਇਆ ਹੈ।ਦੱਸ ਦੇਈਏ ਕਿ 29 ਲੱਖ ਰੁਪਏ ਦੀ ਧੋਖਾਧੜੀ ਮਾਮਲੇ ’ਚ ਨਾਮ ਸਾਹਮਣੇ ਆਉਣ ਤੋਂ ਬਾਅਦ ਹੀ ਸੰਨੀ ਨੇ ਕੇਰਲ ਹਾਈਕੋਰਟ ’ਚ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ¬ਕ੍ਰਾਈਮ ਬ੍ਰਾਂਚ ਨੂੰ ਸੰਨੀ ਦੀ ਗਿ੍ਰਫ਼ਤਾਰੀ ਨਹੀਂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। 

PunjabKesari
ਸੰਨੀ ਨੇ ਜ਼ਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਸੀ ਕਿ ਉਹ ਨਿਰਦੋਸ਼ ਹੈ ਉਨ੍ਹਾਂ ਨੇ ਕਾਨੂੰਨੀ ਜਾਂਚ ’ਚ ਪੂਰੀ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਗੱਲ ਵੀ ਕਹੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਬਣਦਾ ਹੈ। ਉੱਧਰ ਇਸ ਪਟੀਸ਼ਨ ਤੋਂ ਬਾਅਦ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ ਅਤੇ ਗਿ੍ਰਫ਼ਤਾਰੀ ’ਤੇ ਰੋਕ ਵੀ ਲਗਾ ਦਿੱਤੀ ਗਈ ਹੈ। 

PunjabKesari
ਕੀ ਸੀ ਮਾਮਲਾ
ਦਰਅਸਲ ਬੀਤੇ ਦਿਨੀਂ ਪੇਰੂ ਮਬਰੂਰ ਦੇ ਰਹਿਣ ਵਾਲੇ ਆਰ ਸ਼੍ਰੇਯਸ ਨਾਂ ਦੇ ਇਕ ਸ਼ਖ਼ਸ ਨੇ ਸੰਨੀ ਲਿਓਨੀ ਦੇ ਖ਼ਿਲਾਫ਼ 29 ਲੱਖ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ। ਸ਼੍ਰੇਯਸ ਦਾ ਦੋਸ਼ ਸੀ ਕਿ ਸੰਨੀ ਲਿਓਨੀ ਨੇ ਉਨ੍ਹਾਂ ਤੋਂ ਇਹ ਰਕਮ ਦੋ ਇਵੈਂਟਸ ’ਚ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ’ਚ ਕੇਰਲ ਬ੍ਰਾਂਚ ਨੇ ਅਦਾਕਾਰਾ ਤੋਂ ਕਾਫ਼ੀ ਲੰਬੇ ਸਮੇਂ ਤੱਕ ਪੁੱਛਗਿੱਛ ਵੀ ਕੀਤੀ। ਸੰਨੀ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਉਹ ਇਵੈਂਟਸ ਦਾ ਹਿੱਸਾ ਨਹੀਂ ਬਣ ਸਕੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਰਗਨਾਈਜ਼ਰਸ ਨੇ ਪੰਜ ਵਾਰ ਸ਼ੋਅ ਨੂੰ ਰੱਦ ਕੀਤਾ ਅਤੇ ਕਹੇ ਗਏ ਸ਼ਡਿਊਲ ਦੇ ਅਨੁਸਾਰ ਸ਼ੋਅ ਦਾ ਆਯੋਜਨ ਹੀ ਨਹੀਂ ਹੋਇਆ। 


Aarti dhillon

Content Editor

Related News