ਸੰਨੀ ਦਿਓਲ ਦੇ ਪੁੱਤ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਸ ਦਿਨ ਲੈਣਗੇ ਲਾਵਾਂ

Monday, Jun 12, 2023 - 02:32 PM (IST)

ਸੰਨੀ ਦਿਓਲ ਦੇ ਪੁੱਤ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਸ ਦਿਨ ਲੈਣਗੇ ਲਾਵਾਂ

ਮੁੰਬਈ (ਬਿਊਰੋ)– ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਖ਼ਬਰਾਂ ਮੁਤਾਬਕ ਕਰਨ ਆਪਣੀ ਲੰਬੇ ਸਮੇਂ ਦੀ ਗਰਲਫਰੈਂਡ ਦਿਸ਼ਾ ਆਚਾਰੀਆ ਨਾਲ 16 ਤੋਂ 18 ਜੂਨ ਤੱਕ ਵਿਆਹ ਕਰਨ ਜਾ ਰਹੇ ਹਨ।

ਇਸ ਦੌਰਾਨ ਕਰਨ ਦਿਓਲ ਦੇ ਸਜਾਏ ਘਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਵਿਆਹ ਲਈ ਘਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ।

PunjabKesari

ਖ਼ਬਰਾਂ ਮੁਤਾਬਕ ਕਰਨ ਦਿਓਲ ਦੀ ਰਿਸੈਪਸ਼ਨ ਪਾਰਟੀ 18 ਜੂਨ ਨੂੰ ਤਾਜ ਲੈਂਡ ਐਂਡ, ਬਾਂਦਰਾ, ਮੁੰਬਈ ’ਚ ਹੋਵੇਗੀ। ਇਸ ਪਾਰਟੀ ’ਚ ਹਿੰਦੀ ਤੇ ਸਾਊਥ ਫ਼ਿਲਮ ਇੰਡਸਟਰੀ ਨਾਲ ਜੁੜੇ ਮਸ਼ਹੂਰ ਸਿਤਾਰੇ ਸ਼ਿਰਕਤ ਕਰ ਸਕਦੇ ਹਨ।

ਸੂਤਰਾਂ ਮੁਤਾਬਕ ਜੇਕਰ ਦਿਓਲ ਪਰਿਵਾਰ ’ਚ ਵਿਆਹ ਹੁੰਦਾ ਹੈ ਤਾਂ ਰਿਸੈਪਸ਼ਨ ’ਚ ਤੁਹਾਨੂੰ ਪੂਰਾ ਬਾਲੀਵੁੱਡ ਨਜ਼ਰ ਆਵੇਗਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਵਿਆਹ ਕਿੰਨਾ ਸ਼ਾਨਦਾਰ ਹੋਵੇਗਾ। ਦਿਓਲ ਪਰਿਵਾਰ ਨੇ ਇਸ ਵਿਆਹ ਲਈ ਕਾਫੀ ਪਲਾਨਿੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੁਬੀਨਾ ਦਿਲੈਕ ਦਾ ਹੋਇਆ ਐਕਸੀਡੈਂਟ, ਸਿਰ ਅਤੇ ਲੱਕ 'ਤੇ ਲੱਗੀਆਂ ਸੱਟਾਂ

ਰਿਪੋਰਟ ਮੁਤਾਬਕ ਕਰਨ ਦਿਓਲ ਨੇ ਆਪਣੇ ਦਾਦਾ-ਦਾਦੀ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ’ਤੇ ਮੰਗਣੀ ਕਰਵਾਈ ਸੀ।

ਖ਼ਬਰਾਂ ਮੁਤਾਬਕ ਕਰਨ ਦਿਓਲ ਦੇ ਵਿਆਹ ’ਚ ਸਿਰਫ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਕਰਨ ਦਿਓਲ ਦੀ ਪ੍ਰੇਮਿਕਾ ਫ਼ਿਲਮ ਇੰਡਸਟਰੀ ਦਾ ਹਿੱਸਾ ਨਹੀਂ ਹੈ। ਖ਼ਬਰਾਂ ਮੁਤਾਬਕ ਦੋਵੇਂ ਪਰਿਵਾਰ ਇਸ ਵਿਆਹ ਲਈ ਕਾਫੀ ਉਤਸ਼ਾਹਿਤ ਹਨ।

PunjabKesari

ਕਰਨ ਦਿਓਲ ਨੇ 2019 ’ਚ ਸੰਨੀ ਦਿਓਲ ਵਲੋਂ ਨਿਰਦੇਸ਼ਿਤ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਕਰਨ ਦਿਓਲ ਨੇ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਜਲਦ ਹੀ ਕਰਨ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ‘ਅਪਨੇ 2’ ’ਚ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News