ਸਨੀ ਦਿਓਲ ਨੇ ਅਪਣਾਇਆ ਵਾਇਰਲ AI ਟ੍ਰੈਂਡ, ਆਪਣੇ ਐਕਸ਼ਨ ਸੀਨ ਕੀਤੇ Reimagines
Monday, Sep 15, 2025 - 05:36 PM (IST)

ਮੁੰਬਈ (ਏਜੰਸੀ) – ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਓਲ ਵੀ ਹੁਣ ਵਾਇਰਲ AI ਇਮੇਜ ਟ੍ਰੈਂਡ ਨਾਲ ਜੁੜ ਗਏ ਹਨ। ਅਦਾਕਾਰ ਨੇ ਆਪਣੇ ਪ੍ਰਸਿੱਧ ਐਕਸ਼ਨ ਸੀਨਜ਼ ਨੂੰ Google ਦੇ Nano Banana ਟੂਲ ਰਾਹੀਂ ਡਿਜ਼ਿਟਲ ਰੂਪ ਵਿੱਚ ਤਿਆਰ ਕਰਕੇ ਫੈਨਜ਼ ਨਾਲ ਸਾਂਝਾ ਕੀਤਾ।
ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਸਨੀ ਨੇ ਆਪਣੇ ਆਈਕਾਨਿਕ ਪਲਾਂ ਨੂੰ ਨਵੀਂ ਡਿਜ਼ੀਟਲ ਰਚਨਾਵਾਂ ਵਜੋਂ ਪੇਸ਼ ਕੀਤਾ। ਇਨ੍ਹਾਂ ਤਸਵੀਰਾਂ ਵਿੱਚ ਉਹ ਬਦੂਕਾਂ ਅਤੇ ਸਟੀਅਰਿੰਗ ਵ੍ਹੀਲ ਫੜਨ ਤੋਂ ਲੈ ਕੇ ਫ਼ਿਲਮ ‘ਦਾਮਿਨੀ’ ਵਾਲੇ ਵਕੀਲ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ: "ਐਕਸ਼ਨ ਫਿਗਰਜ਼, ਇਸ ਨਵੇਂ ਟ੍ਰੈਂਡ ਰਾਹੀਂ ਆਪਣਾ ਪਿਆਰ ਸਾਂਝਾ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ।"
ਇੱਥੇ ਦੱਸ ਦੇਈਏ ਕਿ ਸਨੀ ਦਿਓਲ ਆਪਣੀ ਅਗਲੀ ਵੱਡੀ ਫਿਲਮ ‘ਬਾਰਡਰ 2’ ਲਈ ਵੀ ਤਿਆਰ ਹਨ, ਜੋ ਕਿ 22 ਜਨਵਰੀ 2026 ਨੂੰ ਰਿਲੀਜ਼ ਹੋਵੇਗੀ। ਇਹ ਇੱਕ ਐਕਸ਼ਨ ਵਾਰ ਡਰਾਮਾ ਹੈ ਜਿਸ ਵਿੱਚ ਦਿਲਜੀਤ ਦੋਸਾਂਝ, ਵਰੁਣ ਧਵਨ, ਅਹਾਨ ਸ਼ੈੱਟੀ, ਮੈਧਾ ਰਾਣਾ, ਮੋਨਾ ਸਿੰਘ ਅਤੇ ਸੋਨਮ ਬਾਜਵਾ ਸਮੇਤ ਕਈ ਕਲਾਕਾਰ ਹਨ।
ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ "ਬਾਰਡਰ 2" ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੀ ਪ੍ਰੋਡਕਸ਼ਨ ਟੀਮ ਦੁਆਰਾ ਸਮਰਥਤ ਹੈ ਅਤੇ ਇਸਨੂੰ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੁਆਰਾ ਜੇਪੀ ਦੱਤਾ ਦੀ ਜੇਪੀ ਫਿਲਮਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਹੈ। ਜਿੱਥੇ 1997 ਦੀ ‘ਬਾਰਡਰ’ ਨੇ 1971 ਦੀ ਲੌਂਗੇਵਾਲਾ ਜੰਗ ਨੂੰ ਦਰਸਾਇਆ ਸੀ, ਉੱਥੇ ਇਹ ਸੀਕਵਲ 1999 ਦੀ ਕਾਰਗਿਲ ਜੰਗ 'ਤੇ ਆਧਾਰਿਤ ਹੈ।