''ਰਾਮਾਇਣ'' ਫ਼ਿਲਮ ''ਚ ਹਨੂੰਮਾਨ ਬਣਨਗੇ ਸੰਨੀ ਦਿਓਲ, ਅਗਲੇ ਸਾਲ ਫ਼ਿਲਮ ਦੀ ਸ਼ੂਟਿੰਗ ਹੋਵੇਗੀ ਸ਼ੁਰੂ

Friday, Oct 13, 2023 - 10:16 AM (IST)

''ਰਾਮਾਇਣ'' ਫ਼ਿਲਮ ''ਚ ਹਨੂੰਮਾਨ ਬਣਨਗੇ ਸੰਨੀ ਦਿਓਲ, ਅਗਲੇ ਸਾਲ ਫ਼ਿਲਮ ਦੀ ਸ਼ੂਟਿੰਗ ਹੋਵੇਗੀ ਸ਼ੁਰੂ

ਮੁੰਬਈ (ਬਿਊਰੋ)- ਨਿਤੇਸ਼ ਤਿਵਾਰੀ ਦੀ 'ਰਾਮਾਇਣ' ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ਹੈ। ਜਦੋਂ ਤੋਂ ਫ਼ਿਲਮ ਦਾ ਐਲਾਨ ਹੋਇਆ ਹੈ, ਫ਼ਿਲਮ ਬਾਰੇ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਰਾਮ ਤੇ ਸੀਤਾ ਤੋਂ ਬਾਅਦ ਫ਼ਿਲਮ 'ਚ ਰਾਮ ਭਗਤ ਹਨੂੰਮਾਨ ਦੀ ਭੂਮਿਕਾ ਦਾ ਵੀ ਖ਼ੁਲਾਸਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬਾਲੀਵੁੱਡ ਦੇ ਤਾਰਾ ਸਿੰਘ ਫ਼ਿਲਮ 'ਚ ਹਨੂੰਮਾਨ ਜੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।

ਕੀ ਸੰਨੀ ਦਿਓਲ ਨਿਭਾਉਣਗੇ ਹਨੂੰਮਾਨ ਜੀ ਦੀ ਭੂਮਿਕਾ?
ਦੱਸਣਯੋਗ ਹੈ ਕਿ ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' 'ਚ ਰਣਬੀਰ ਕਪੂਰ ਭਗਵਾਨ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜਦਕਿ ਦੱਖਣੀ ਅਦਾਕਾਰਾ ਸਾਈ ਪੱਲਵੀ ਮਾਂ ਸੀਤਾ ਦਾ ਕਿਰਦਾਰ ਨਿਭਾਏਗੀ। ਫ਼ਿਲਮ 'ਚ ਸੰਨੀ ਦਿਓਲ ਹਨੂੰਮਾਨ ਜੀ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਥੀਏਟਰ 'ਚ 'ਗਦਰ' ਮਚਾਉਣ ਤੋਂ ਬਾਅਦ ਸੰਨੀ ਹੁਣ 'ਰਾਮਾਇਣ' 'ਚ ਹਨੂੰਮਾਨ ਦਾ ਕਿਰਦਾਰ ਨਿਭਾਉਂਦੇ ਤੇ ਗੁਰਜ ਚੁੱਕਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਫ਼ਿਲਮ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਬੌਰਨ ਟੂ ਸ਼ਾਈਨ ਟੂਰ ਨਾਲ ਰਚਿਆ ਇਤਿਹਾਸ

ਰਾਮ ਦੀ ਭੂਮਿਕਾ ਲਈ ਰਣਬੀਰ ਦੇਣਗੇ ਤਿਆਗ
ਖ਼ਬਰਾਂ ਹਨ ਕਿ ਫ਼ਿਲਮ ਲਈ ਸਟਾਰਕਾਸਟ ਆਪਣਾ ਲਾਈਫਸਟਾਈਲ ਬਦਲ ਰਹੀ ਹੈ। ਕੋਈਮੋਈ ਦੀ ਰਿਪੋਰਟ ਮੁਤਾਬਕ ਰਣਬੀਰ ਕਪੂਰ ਨੇ ਰਾਮ ਦੀ ਤਰ੍ਹਾਂ ਸ਼ੁੱਧ ਬਣਨ ਲਈ ਸ਼ਰਾਬ ਤੇ ਮਾਸ ਛੱਡਣ ਦਾ ਫ਼ੈਸਲਾ ਕੀਤਾ ਹੈ। ਜੀ ਹਾਂ, ਰਣਬੀਰ ਸ਼੍ਰੀ ਰਾਮ ਵਾਂਗ ਸ਼ੁੱਧ ਤੇ ਸਾਫ਼ ਮਹਿਸੂਸ ਕਰਨਾ ਚਾਹੁੰਦੇ ਹਨ, ਇਸੇ ਲਈ ਉਨ੍ਹਾਂ ਨੇ ਇਹ ਸਭ ਕੁਰਬਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਵੀ ਦੇਰ ਰਾਤ ਦੀਆਂ ਪਾਰਟੀਆਂ 'ਚ ਸ਼ਾਮਲ ਨਹੀਂ ਹੋ ਰਹੇ ਹਨ।

ਅਗਲੇ ਸਾਲ ਤੋਂ ਸ਼ੂਟਿੰਗ ਸ਼ੁਰੂ ਹੋ ਜਾਵੇਗੀ
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੱਕ ਰਣਬੀਰ ਸ਼ਰਾਬ ਤੇ ਮਾਸਾਹਾਰੀ ਭੋਜਨ ਤੋਂ ਪੂਰੀ ਤਰ੍ਹਾਂ ਦੂਰ ਰਹਿ ਚੁੱਕੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Anuradha

Content Editor

Related News