ਸ਼ਾਹਰੁਖ ਨੂੰ ਪਸੰਦ ਆਈ ਸੰਨੀ ਦਿਓਲ ਦੀ ''ਗਦਰ 2'', ਬੰਨ੍ਹੇ ਤਾਰੀਫ਼ਾਂ ਦੇ ਪੁਲ

08/28/2023 1:42:32 PM

ਨਵੀਂ ਦਿੱਲੀ : ਇਸ ਸਾਲ ਦੀ ਦੋ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਸ ’ਚ ਪਹਿਲੀ ਸ਼ਾਹਰੁਖ ਖ਼ਾਨ ਦੀ ‘ਪਠਾਨ’ ਤੇ ਦੂਜੀ ਸੰਨੀ ਦਿਓਲ ਦੀ ‘ਗਦਰ 2’ ਹੈ। ਡਾਇਰੈਕਟਰ ਅਨਿਲ ਸ਼ਰਮਾ ਨੇ ਨਿਰਦੇਸ਼ਕ ’ਚ ਬਣੀ ‘ਗਦਰ’ ਨੇ ਬਾਕਸ ਆਫ਼ਿਸ ’ਤੇ 400 ਤੋਂ ਜ਼ਿਆਦਾ ਕਰੋੜ ਦਾ ਕਾਰੋਬਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਹਰ ਕੋਈ ਇਸ ਫ਼ਿਲਮ ਦੀ ਬਹੁਤ ਪ੍ਰੰਸ਼ਸਾ ਕਰ ਰਿਹਾ ਹੈ। ਬੀਤੇ ਸ਼ਨੀਵਾਰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਵੀ ‘ਗਦਰ 2’ ਦੀ ਤਾਰੀਫ਼ਾਂ ਦੇ ਪੁਲ ਬੰਨ੍ਹੇ। ਅਜਿਹੇ ’ਚ ਹੁਣ ਸ਼ਾਹਰੁਖ ਨੂੰ ਜਵਾਬ ਦਿੰਦੇ ਹੋਏ ਅਨਿਲ ਸ਼ਰਮਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।

PunjabKesari

ਸ਼ਾਹਰੁਖ ਦੇ ਟਵੀਟ ’ਤੇ ਅਨਿਲ ਨੇ ਲਿਖੀ ਇਹ ਗੱਲ
ਸ਼ਨੀਵਾਰ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਟਵਿੱਟਰ ਹੈਂਡਲ ’ਤੇ ਫੈਨਜ਼ ਦੇ ਲਈ ਆਕਸ SRK ਸ਼ੈਸ਼ਨ ਰੱਖਿਆ। ਇਸ ਦੌਰਾਨ ਸ਼ਾਹਰੁਖ ਨੂੰ ਚਾਹੁੰਣ ਵਾਲਿਆਂ ਨੇ ਉਨ੍ਹਾਂ ਤੋਂ ਵੱਖ-ਵੱਖ ਵਿਸ਼ਿਆਂ ਸਬੰਧੀ ਸਵਾਲ ਪੁੱਛੇ। ਇਸੇ ਦੌਰਾਨ ਇਕ ਫੈਨਜ਼ ਨੇ ਸ਼ਾਹਰੁਖ ਤੋਂ ਪੁੱਛਿਆ- ''ਕੀ ਤੁਸੀਂ ਗਦਰ 2 ਫ਼ਿਲਮ ਦੇਖੀ?'' ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਲਿਖਿਆ - ''ਹਾਂ ਬਿਲਕੁਲ, ਮੈਨੂੰ ਬਹੁਤ ਚੰਗੀ ਲੱਗੀ।'' ਇਸ ਤਰ੍ਹਾਂ ਨਾਲ ਸ਼ਾਹਰੁਖ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੱਸੀ। ਹੁਣ ਸ਼ਾਹਰੁਖ ਖ਼ਾਨ ਨੇ ਇਸ ਟਵਿੱਟ ’ਤੇ 'ਗਦਰ 2' ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਟਵੀਟ ਕਰਦੇ ਹੋਏ ਆਪਣਾ ਰਿਐਕਸ਼ਨ ਦਿੱਤਾ ਹੈ। ਦਰਅਸਲ, ਅਨਿਲ ਸ਼ਰਮਾ ਨੇ ਆਪਣੀ ਤਾਰੀਫ਼ ਸੁਣ ਕੇ ਫ਼ਿਲਮ ਕਲਾਕਾਰ ਨੂੰ ਧੰਨਵਾਦ ਕਿਹਾ। ਸੰਨੀ ਦੀ ਇਹ ਫ਼ਿਲਮ ਇੰਨੀ ਵੱਡੀ ਸਾਬਿਤ ਹੋਈ।

PunjabKesari

‘ਗਦਰ 2’ ਦੇ ਨਿਸ਼ਾਨੇ ’ਤੇ ‘ਪਠਾਨ’ ਅਤੇ 'ਬਾਹੂਬਲੀ 2'
‘ਗਦਰ 2’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਹੁਣ ਤਕ 439.95 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਿਸ ਨਾਲ ਇਹ ਭਾਰਤ ’ਚ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ‘ਗਦਰ 2’ ਨੇ ਇਹ ਰਿਕਾਰਡ ‘ਕੇ. ਜੀ. ਐੱਫ. 2’ ਨੂੰ ਪਿੱਛੇ ਛੱਡ ਕੇ ਬਣਾਇਆ ਹੈ। ‘ਕੇ. ਜੀ. ਐੱਫ. 2’ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 434.70 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਨੂੰ ‘ਗਦਰ 2’ ਨੇ ਪਛਾੜ ਦਿੱਤਾ ਹੈ। 

PunjabKesari

ਦੱਸ ਦੇਈਏ ਕਿ ‘ਗਦਰ 2’ ਦੇ ਅੱਗੇ ਹੁਣ ‘ਬਾਹੂਬਲੀ 2’ ਤੇ ‘ਪਠਾਨ’ ਹਨ। ਜੇਕਰ ‘ਬਾਹੂਬਲੀ 2’ ਦੀ ਗੱਲ ਕਰੀਏ ਤਾਂ ਇਸ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 511 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ‘ਪਠਾਨ’ ਦੀ ਕਮਾਈ 525.50 ਕਰੋੜ ਰੁਪਏ ਹੈ। ‘ਗਦਰ 2’ ’ਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸਿਮਰਤ ਕੌਰ ਤੇ ਮਨੀਸ਼ ਵਧਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਨਿਲ ਸ਼ਰਮਾ ਵਲੋਂ ਡਾਇਰੈਕਟ ਕੀਤਾ ਗਿਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News