ਸ਼ਾਦੀਸ਼ੁਦਾ ਗੋਵਿੰਦਾ ਦਾ ਚੱਲ ਰਿਹੈ ਅਫੇਅਰ, ਪਰੇਸ਼ਾਨ ਪਤਨੀ ਨੇ ਕਰ''ਤਾ ਵੱਡਾ ਖੁਲਾਸਾ, ਬੋਲੀ-"ਉਸ ਕੁੜੀ ਨੂੰ..."
Wednesday, Dec 24, 2025 - 05:45 PM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸਾਲ 2025 ਇਸ ਜੋੜੇ ਲਈ ਵਿਵਾਦਾਂ ਅਤੇ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਨੀਤਾ ਨੇ ਗੋਵਿੰਦਾ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਕਥਿਤ ਅਫੇਅਰ ਬਾਰੇ ਹੈਰਾਨੀਜਨਕ ਗੱਲਾਂ ਕਹੀਆਂ ਹਨ।
"ਉਹ ਕੁੜੀ ਗੋਵਿੰਦਾ ਨਾਲ ਪਿਆਰ ਨਹੀਂ ਕਰਦੀ"
ਸਰੋਤਾਂ ਅਨੁਸਾਰ ਸੁਨੀਤਾ ਆਹੂਜਾ ਨੇ ਸਾਲ 2025 ਨੂੰ ਇੱਕ 'ਬੁਰਾ ਸਾਲ' ਦੱਸਿਆ ਹੈ ਕਿਉਂਕਿ ਇਸ ਦੌਰਾਨ ਗੋਵਿੰਦਾ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆਏ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਗੋਵਿੰਦਾ ਦੇ ਕਿਸੇ ਕੁੜੀ ਨਾਲ ਅਫੇਅਰ ਬਾਰੇ ਪਤਾ ਲੱਗਾ ਹੈ। ਸੁਨੀਤਾ ਨੇ ਦਾਅਵਾ ਕੀਤਾ ਕਿ ਉਹ ਕੁੜੀ ਕੋਈ ਅਦਾਕਾਰਾ ਨਹੀਂ ਹੈ, ਕਿਉਂਕਿ ਅਦਾਕਾਰਾਂ ਅਜਿਹੀਆਂ 'ਗੰਦੀਆਂ ਹਰਕਤਾਂ' ਨਹੀਂ ਕਰਦੀਆਂ। ਉਨ੍ਹਾਂ ਮੁਤਾਬਕ ਉਹ ਕੁੜੀ ਗੋਵਿੰਦਾ ਨਾਲ ਪਿਆਰ ਨਹੀਂ ਕਰਦੀ, ਬਲਕਿ ਉਸ ਨੂੰ ਸਿਰਫ਼ ਗੋਵਿੰਦਾ ਦਾ ਪੈਸਾ ਚਾਹੀਦਾ ਹੈ।
ਪੇਸ਼ੇਵਰ ਜ਼ਿੰਦਗੀ ਵਿੱਚ ਮਿਲੀ ਸਫਲਤਾ
ਭਾਵੇਂ ਨਿੱਜੀ ਜ਼ਿੰਦਗੀ ਵਿੱਚ ਤਣਾਅ ਰਿਹਾ, ਪਰ ਸੁਨੀਤਾ ਲਈ ਪੇਸ਼ੇਵਰ ਤੌਰ 'ਤੇ ਇਹ ਸਾਲ ਚੰਗਾ ਰਿਹਾ ਹੈ। ਉਨ੍ਹਾਂ ਨੇ 2025 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ।
2026 ਲਈ ਸੁਨੀਤਾ ਦੀਆਂ ਉਮੀਦਾਂ
ਸੁਨੀਤਾ ਨੇ ਆਉਣ ਵਾਲੇ ਸਾਲ 2026 ਲਈ ਕੁਝ ਖਾਸ ਇੱਛਾਵਾਂ ਪ੍ਰਗਟ ਕੀਤੀਆਂ ਹਨ: ਉਹ ਚਾਹੁੰਦੀ ਹੈ ਕਿ ਗੋਵਿੰਦਾ ਦੀ ਜ਼ਿੰਦਗੀ ਨਾਲ ਜੁੜੇ ਸਾਰੇ ਵਿਵਾਦ ਖ਼ਤਮ ਹੋ ਜਾਣ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਵੇ। ਉਨ੍ਹਾਂ ਉਮੀਦ ਜਤਾਈ ਕਿ ਗੋਵਿੰਦਾ ਨੂੰ ਜਲਦੀ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਵਿੱਚ ਸਿਰਫ਼ ਤਿੰਨ ਔਰਤਾਂ- ਮਾਂ, ਪਤਨੀ ਅਤੇ ਧੀ ਹੀ ਜ਼ਰੂਰੀ ਹਨ। ਸੁਨੀਤਾ ਚਾਹੁੰਦੀ ਹੈ ਕਿ ਗੋਵਿੰਦਾ ਆਪਣੀਆਂ ਅੱਖਾਂ ਤੋਂ 'ਚਸ਼ਮਾ' ਉਤਾਰ ਕੇ ਸਿਰਫ਼ ਆਪਣੇ ਕੰਮ 'ਤੇ ਧਿਆਨ ਦੇਣ। ਇਸ ਤੋਂ ਇਲਾਵਾ ਉਹ 2026 ਵਿੱਚ ਮੁੰਬਈ ਵਿੱਚ ਆਪਣਾ ਘਰ, ਇੱਕ ਚੰਗੀ ਕਾਰ ਅਤੇ ਲਗਾਤਾਰ ਕੰਮ ਮਿਲਣ ਦੀ ਦੁਆ ਵੀ ਕਰ ਰਹੀ ਹੈ।
