ਸਟੇਜ ’ਤੇ ਹੀ ਰੋਣ ਲੱਗ ਪਈ ਸੁਨੰਦਾ ਸ਼ਰਮਾ, ਕਿਹਾ- ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ
Saturday, Mar 21, 2026 - 01:07 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਅਕਸਰ ਆਪਣੀ ਚੁਲਬੁਲੀ ਗਾਇਕੀ ਅਤੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਸੁਨੰਦਾ ਲਾਈਵ ਸਟੇਜ ਸ਼ੋਅ ਦੌਰਾਨ ਭਾਵੁਕ ਹੁੰਦੀ ਅਤੇ ਰੋਂਦੀ ਨਜ਼ਰ ਆ ਰਹੀ ਹੈ।
ਕਿਉਂ ਰੋਈ ਸਨੰਦਾ ਸ਼ਰਮਾ?
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸੁਨੰਦਾ ਨੇ ਸਟੇਜ 'ਤੇ ਐਂਟਰੀ ਕੀਤੀ, ਪ੍ਰਸ਼ੰਸਕਾਂ ਨੇ ਇੰਨਾ ਜ਼ਬਰਦਸਤ ਪਿਆਰ ਦਿੱਤਾ ਕਿ ਉਹ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੀ। ਸੁਨੰਦਾ ਨੇ ਕਿਹਾ, ਮੈਨੂੰ ਮਾਫ ਕਰ ਦਿਓ। ਮੈਂ ਸਟੇਜ 'ਤੇ ਅਜਿਹਾ ਕਦੇ ਨਹੀਂ ਹੋਣ ਦਿੱਤਾ। ਭਾਵੇਂ ਕੁੱਝ ਵੀ ਦਿਮਾਗ ਵਿਚ ਚੱਲ ਰਿਹਾ ਹੋਵੇ। ਆਪਣੇ ਪ੍ਰਸ਼ੰਸਕਾਂ ਦੀ ਇੰਨੀ ਦੀਵਾਨਗੀ ਅਤੇ ਸਤਿਕਾਰ ਦੇਖ ਕੇ ਉਹ ਇੰਨੀ ਭਾਵੁਕ ਹੋ ਗਈ ਕਿ ਉਸਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ। ਜਦੋਂ ਸਨੰਦਾ ਸਟੇਜ 'ਤੇ ਰੋਣ ਲੱਗੀ, ਤਾਂ ਉੱਥੇ ਮੌਜੂਦ ਦਰਸ਼ਕਾਂ ਨੇ ਉਸਦਾ ਹੌਸਲਾ ਵਧਾਇਆ ਅਤੇ ਜ਼ੋਰਦਾਰ ਤਾੜੀਆਂ ਨਾਲ ਉਸਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ ਪ੍ਰਵੇਸ਼'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
