''ਸ਼ੋਅ ''ਚ ਜਵਾਕਾਂ ਨੂੰ ਨਾ ਲੈ ਕੇ ਆਇਓ..!'' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Tuesday, Nov 24, 2026 - 03:00 PM (IST)

''ਸ਼ੋਅ ''ਚ ਜਵਾਕਾਂ ਨੂੰ ਨਾ ਲੈ ਕੇ ਆਇਓ..!'' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬੈਂਗਲੁਰੂ (ਏਜੰਸੀ)- ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਦੌਰਾਨ IED ਬੰਬ ਧਮਾਕੇ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ FIR ਦਰਜ ਕਰ ਲਈ ਹੈ। ਪੁਲਸ ਨੇ ਕਿਹਾ ਕਿ ਗਾਇਕ ਦਾ ਸੰਗੀਤ ਸਮਾਰੋਹ 29 ਨਵੰਬਰ ਨੂੰ ਮਦਾਵਾਰਾ ਦੇ ਨਾਈਸ ਗਰਾਊਂਡਸ ਵਿੱਚ ਹੋਣ ਵਾਲਾ ਹੈ।

ਇਹ ਵੀ ਪੜ੍ਹੋ: ਦਸੰਬਰ ਤੋਂ ਹਜ਼ਾਰਾਂ ਰੁਪਏ ਤੱਕ ਵੱਧ ਜਾਣਗੀਆਂ ਇਨ੍ਹਾਂ ਕਾਰਾਂ ਦੀਆਂ ਕੀਮਤਾਂ

ਦਰਜ ਕੀਤੀ ਗਈ FIR ਮੁਤਾਬਕ, 9 ਨਵੰਬਰ ਨੂੰ ਹੁੱਬਲੀ-ਧਾਰਵਾੜ ਨਗਰ ਨਿਗਮ ਕਮਿਸ਼ਨਰ ਦੀ ਅਧਿਕਾਰਤ ਈ-ਮੇਲ ਆਈ.ਡੀ. 'ਤੇ ਇਹ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਸੀ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ 29 ਨਵੰਬਰ ਨੂੰ ਦੋਸਾਂਝ ਦੇ ਸੰਗੀਤ ਸਮਾਰੋਹ ਦੌਰਾਨ ਆਈਈਡੀ ਧਮਾਕਾ ਕੀਤਾ ਜਾਵੇਗਾ। ਈ-ਮੇਲ ਵਿੱਚ ਲੋਕਾਂ ਨੂੰ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਨਾਲ ਨਾ ਲਿਆਉਣ, ਅਣਪਛਾਤੇ ਆਈਫੋਨ ਨਾ ਚੁੱਕਣ ਅਤੇ ਮੈਟਰੋ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਸੰਦੇਸ਼ ਦੇ ਅਖੀਰ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ: ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ ਖਾਸ ਦੋਸਤ

ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ (BIEC) ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ NICE ਗਰਾਊਂਡਜ਼ ਵਿਖੇ 29 ਨਵੰਬਰ ਨੂੰ ਕੰਸਰਟ ਹੋਣ ਦੀ ਪੁਸ਼ਟੀ ਕੀਤੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ, ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66, ਭਾਰਤੀ ਨਿਆ ਸੰਹਿਤਾ ਦੀ ਧਾਰਾ 351(4) (ਅਪਰਾਧਿਕ ਧਮਕੀ) ਅਤੇ 353(1)(b) (ਜਨਤਕ ਸ਼ਰਾਰਤ ਕਰਨ ਵਾਲੇ ਬਿਆਨ) ਦੇ ਤਹਿਤ ਉੱਤਰੀ CEN ਕ੍ਰਾਈਮ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਧਮਕੀ ਭੇਜਣ ਲਈ ਵਰਤੇ ਗਏ ਈਮੇਲ ਖਾਤੇ ਦੇ IP ਐਡਰੈੱਸ ਅਤੇ ਇਸ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News