ਹਾਕੀ ਦੇ ਮੈਦਾਨ ਤੋਂ ਗਾਇਕੀ ਦੇ ਮੰਚ ਤੇ ਸਿਆਸੀ ਅਖਾੜੇ ਤੱਕ ਦਾ ਸਫਰ, ਸੁਣੋ ਸਤਵਿੰਦਰ ਬਿੱਟੀ ਦਾ ਦਿਲਚਸਪ ਇੰਟਰਵਿਊ
Sunday, Nov 22, 2026 - 02:11 PM (IST)
ਵੈੱਬ ਡੈਸਕ : ਪੰਜਾਬੀ ਸੱਭਿਆਚਾਰ ਅਤੇ ਸੰਗੀਤ ਜਗਤ ਦੀਆਂ ਨਾਮੀਂ ਸ਼ਖ਼ਸੀਅਤਾਂ ਵਿੱਚੋਂ ਇੱਕ ਸਤਵਿੰਦਰ ਬਿੱਟੀ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ, ਧਾਰਮਿਕ ਅਤੇ ਸੱਭਿਆਚਾਰਕ ਗਾਇਕੀ, ਜਾਨਲੇਵਾ ਹਾਦਸੇ ਅਤੇ ਸਿਆਸੀ ਸਫ਼ਰ ਦੇ ਤਜਰਬਿਆਂ ਨੂੰ ਨਿਡਰਤਾ ਨਾਲ ਸਾਂਝਾ ਕੀਤਾ। ਰਾਸ਼ਟਰੀ ਪੱਧਰ 'ਤੇ ਹਾਕੀ ਖੇਡਣ ਤੋਂ ਲੈ ਕੇ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਛੂਹਣ ਅਤੇ ਬਾਅਦ ਵਿੱਚ ਜਨ-ਸੇਵਾ ਲਈ ਸਿਆਸਤ ਵਿੱਚ ਪੈਰ ਧਰਨ ਤੱਕ, ਉਹਨਾਂ ਨੇ ਹਰ ਖੇਤਰ ਵਿੱਚ ਆਪਣੀ ਵੱਖਰੀ ਛਾਪ ਛੱਡੀ ਹੈ।
ਇਹ ਵੀ ਪੜ੍ਹੋ: TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ ਮਾਂ-ਪਿਓ
ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਸਤਵਿੰਦਰ ਬਿੱਟੀ ਦੱਸਿਆ ਕਿ ਉਹਨਾਂ ਨੇ ਪੰਜਵੀਂ-ਛੇਵੀਂ ਜਮਾਤ ਤੋਂ ਹੀ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਾਲ ਹੀ ਪੜ੍ਹਾਈ ਵਿੱਚ ਵੀ ਹਮੇਸ਼ਾ ਮੋਹਰੀ ਰਹੇ। ਉਹਨਾਂ ਨੇ ਬੀ.ਐਸ.ਸੀ. (ਨਾਨ-ਮੈਡੀਕਲ) ਦੀ ਡਿਗਰੀ ਹਾਸਲ ਕੀਤੀ। ਸਤਵਿੰਦਰ ਬਿੱਟੀ ਦੀ ਖੇਡ ਪ੍ਰਤਿਭਾ ਨੂੰ ਦੇਖਦਿਆਂ ਏਅਰ ਇੰਡੀਆ (ਬੰਬਈ) ਦੀ ਹਾਕੀ ਟੀਮ ਨੇ ਉਹਨਾਂ ਦੀ ਚੋਣ ਕੀਤੀ, ਜਿਸ ਦੌਰਾਨ ਉਹਨਾਂ ਦੀ ਟੀਮ ਨੇ ਲਖਨਊ ਵਿਖੇ ਖੇਡੀ ਗਈ ਨੈਸ਼ਨਲ ਹਾਕੀ ਟਰਾਫ਼ੀ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਖੇਡ ਜਗਤ ਵਿੱਚ ਨਾਮ ਰੋਸ਼ਨ ਕੀਤਾ।
ਗਾਇਕੀ ਵਿੱਚ ਆਉਣ ਬਾਰੇ ਗੱਲ ਕਰਦਿਆਂ ਸਤਵਿੰਦਰ ਬਿੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਗਾਇਕੀ ਦਾ ਆਗਾਜ਼ ਗੁਰੂ ਘਰ ਤੋਂ ਹੋਇਆ। ਉਹ ਆਪਣੇ ਪਿਤਾ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸੰਗਤ ਵਿੱਚ ਕਵਿਤਾਵਾਂ ਅਤੇ ਸ਼ਬਦ ਗਾਇਆ ਕਰਦੇ ਸਨ। ਪਿਤਾ ਦੇ ਗਾਇਕੀ ਦੇ ਸੁਪਨੇ ਨੂੰ ਪੂਰਾ ਕਰਦਿਆਂ ਉਹਨਾਂ ਨੇ ਸੰਗੀਤ ਖੇਤਰ ਵਿੱਚ ਕਦਮ ਰੱਖਿਆ। ਉਹਨਾਂ ਦੀ ਧਾਰਮਿਕ ਐਲਬਮ 'ਧੰਨ ਤੇਰੀ ਸਿੱਖੀ' ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇਸ ਤੋਂ ਇਲਾਵਾ, ਉਹਨਾਂ ਨੇ ਪੰਜਾਬੀ ਸੱਭਿਆਚਾਰਕ ਗਾਇਕੀ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ।
ਸਾਲ 1993 ਤੋਂ ਹੀ ਉਹਨਾਂ ਨੇ ਅਮਰੀਕਾ, ਕੈਨੇਡਾ, ਇਟਲੀ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵਿਸਾਖੀ ਮੇਲਿਆਂ ਅਤੇ ਵੱਡੇ ਅੰਤਰਰਾਸ਼ਟਰੀ ਸ਼ੋਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਸ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ 'ਧੰਨ ਤੇਰੀ ਸਿੱਖੀ' ਐਲਬਮ ਦੀ ਵੀਡੀਓ ਸ਼ੂਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਗੱਡੀ ਦਾ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹਨਾਂ ਦਾ ਲੰਬਾ ਇਲਾਜ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਚੱਲਿਆ। ਬਿੱਟੀ ਦੱਸਦੇ ਹਨ ਕਿ ਉਸ ਸਮੇਂ ਪੂਰੇ ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ। ਉਹਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਸੰਗਤ ਦੀਆਂ ਦੁਆਵਾਂ ਕਰਕੇ ਹੀ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੀ।
ਇਹ ਵੀ ਪੜ੍ਹੋ: ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ
ਸਤਵਿੰਦਰ ਬਿੱਟੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਇੱਕ ਅਜਿਹਾ ਜੀਵਨਸਾਥੀ ਚਾਹੁੰਦੇ ਸੀ, ਜੋ ਉਨ੍ਹਾਂ ਦੇ ਪਿਤਾ ਵਾਂਗ ਹੀ ਉਨ੍ਹਾਂ 'ਤੇ ਮਾਣ ਮਹਿਸੂਸ ਕਰੇ ਅਤੇ ਆਖਿਰਕਾਰ ਉਨ੍ਹਾਂ ਨੂੰ ਇੱਕ ਅਜਿਹਾ ਹੀ ਪਤੀ ਅਤੇ ਸਹੁਰਾ ਪਰਿਵਾਰ ਮਿਲਿਆ ਜੋ ਉਨ੍ਹਾਂ ਦੀ ਪੂਰੀ ਸਪੋਰਟ ਕਰਦਾ ਹੈ। ਅੱਜ ਬਿੱਟੀ ਦੇ ਵਿਆਹ ਨੂੰ 20 ਸਾਲ ਹੋ ਚੁੱਕੇ ਹਨ। ਉਹਨਾਂ ਦੇ ਪਤੀ ਦਾ ਪਰਿਵਾਰਕ ਕਾਰੋਬਾਰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਸਥਾਪਿਤ ਹੈ। ਗਾਇਕੀ ਅਤੇ ਪ੍ਰਸਿੱਧੀ ਦੇ ਬਾਵਜੂਦ, ਬਿੱਟੀ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਚੰਡੀਗੜ੍ਹ (ਪੰਜਾਬ) ਵਿੱਚ ਹੀ ਕਰਵਾਉਣ ਦਾ ਇੱਕ ਅਹਿਮ ਫੈਸਲਾ ਲਿਆ। ਉਹਨਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਬੋਲੀ, ਅਣਖ ਅਤੇ ਪਰਿਵਾਰਕ ਸੰਸਕਾਰਾਂ ਨਾਲ ਜੋੜੀ ਰੱਖਣ ਲਈ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: "ਮੇਰੇ ਲਈ ਦੁਆ ਕਰੋ..!" ਅਚਾਨਕ ਵਿਗੜੀ ਮਸ਼ਹੂਰ ਐਕਟਰ-ਰੈਪਰ ਦੀ ਸਿਹਤ, ਹਸਪਤਾਲ ਤੋਂ ਸਾਹਮਣੇ ਆਈ ਵੀਡੀਓ
ਆਪਣੇ ਸਿਆਸੀ ਸਫਰ ਬਾਰੇ ਗੱਲ ਕਰਦਿਆਂ ਗਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2017 ਵਿੱਚ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾ ਨਾਲ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ। ਹਾਲਾਂਕਿ ਉਹ 4,500 ਵੋਟਾਂ ਦੇ ਬੇਹੱਦ ਘੱਟ ਫਰਕ ਨਾਲ ਚੋਣ ਹਾਰ ਗਏ ਸਨ, ਪਰ ਉਹਨਾਂ ਨੇ 5 ਸਾਲ ਹਲਕੇ ਵਿੱਚ ਡਟ ਕੇ ਜਨ-ਸੇਵਾ ਕੀਤੀ।
ਇਹ ਵੀ ਪੜ੍ਹੋ: "ਅਚਾਨਕ ਘਰ ਵੱਡਾ ਤੇ ਖਾਲੀ ਲੱਗਣ ਲੱਗ ਪਿਆ..."; ਦਿੱਗਜ ਬਾਲੀਵੁੱਡ ਫਿਲਮ ਨਿਰਮਾਤਾ ਦੇ ਪਿਤਾ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
