ਸਮਰਾਟ ਮੁਖਰਜੀ ਨਾਲ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਮੋਨਾ ਨੇ ਤੋੜੀ ਚੁੱਪੀ, ਆਖੀ ਇਹ ਗੱਲ

Thursday, May 26, 2022 - 01:19 PM (IST)

ਸਮਰਾਟ ਮੁਖਰਜੀ ਨਾਲ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਮੋਨਾ ਨੇ ਤੋੜੀ ਚੁੱਪੀ, ਆਖੀ ਇਹ ਗੱਲ

ਮੁੰਬਈ- ਅਦਾਕਾਰਾ ਸੁਮੋਨਾ ਚੱਕਰਵਰਤੀ ਨੇ ਆਪਣੇ ਕੰਮ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਅਦਾਕਾਰਾ ਨੇ ਕਈ ਸੀਰੀਅਲਾਂ ਤੇ ਸ਼ੋਅਜ਼ 'ਚ ਕੰਮ ਕੀਤਾ ਹੈ ਪਰ ਸੁਮੋਨਾ ਨੂੰ ਅਸਲੀ ਪਛਾਣ ਕਪਿਲ ਸ਼ਰਮਾ ਦੇ ਸ਼ੋਅ ਨਾਲ ਮਿਲੀ। ਇਸ ਸ਼ੋਅ 'ਚ ਅਦਾਕਾਰਾ ਨੇ 'ਭੂਰੀ' ਦਾ ਕਿਰਦਾਰ ਨਿਭਾਇਆ ਸੀ। ਇਨ੍ਹੀਂ ਦਿਨੀਂ ਸੁਮੋਨਾ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਸੁਮੋਨਾ ਕਾਜਲ ਅਤੇ ਰਾਣੀ ਮੁਖਰਜੀ ਦੇ ਕਜ਼ਿਨ ਸਮਰਾਟ ਮੁਖਰਜੀ ਦੇ ਨਾਲ ਵਿਆਹ ਕਰਨ ਜਾ ਰਹੀ ਹੈ। ਇਨ੍ਹਾਂ ਖ਼ਬਰਾਂ 'ਤੇ ਸੁਮੋਨਾ ਨੇ ਚੁੱਪੀ ਤੋੜੀ ਹੈ। 

PunjabKesari
ਸੁਮੋਨਾ ਨੇ ਕਿਹਾ-'ਇਹ ਸਿਰਫ ਔਰ ਸਿਰਫ ਅਫਵਾਹ ਹੈ ਬਾਕੀ ਕੁਝ ਨਹੀਂ। ਇਹ ਸੋਸ਼ਲ ਮੀਡੀਆ ਦੇ ਰਾਹੀਂ ਫੈਲੀਆਂ 10 ਸਾਲ ਪੁਰਾਣੀਆਂ ਕਹਾਣੀਆਂ ਹਨ, ਜੋ ਸਿਰਫ ਬਕਵਾਸ ਹਨ'। ਸੁਮੋਨਾ ਨੇ ਅੱਗੇ ਕਿਹਾ-'ਸੱਚ ਕਹਾਂ ਤਾਂ ਮੈਂ ਇਸ ਬਾਰੇ 'ਚ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਨੂੰ ਆਪਣੇ ਨਿੱਜੀ ਜੀਵਨ ਦੇ ਬਾਰੇ 'ਚ ਗੱਲ ਕਰਨਾ ਪਸੰਦ ਨਹੀਂ ਹੈ ਅਤੇ ਜਿਥੇ ਤੱਕ ਗੱਲ ਵਿਆਹ ਦੀ ਹੈ, ਤਾਂ ਜੇਕਰ ਕਦੇ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਤੁਹਾਨੂੰ ਸਭ ਨੂੰ ਇਸ ਬਾਰੇ 'ਚ ਪਤਾ ਚੱਲ ਜਾਵੇਗਾ। ਮੈਂ ਇਸ ਗੱਲ ਦੀ ਘੋਸ਼ਣਾ ਖੁਦ ਕਰਾਂਗੀ।

PunjabKesari

ਇਸ ਤੋਂ ਇਲਾਵਾ ਸੁਮੋਨਾ ਨੇ ਕਿਹਾ-'ਉਹ ਸਿਰਫ ਮੇਰੇ ਦੋਸਤ ਹਨ ਅਤੇ ਮੇਰੇ ਨੇਚਰ 'ਚ ਹੈ ਕਿ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਬਾਰੇ 'ਚ ਮੀਡੀਆ ਨਾਲ ਗੱਲ ਨਹੀਂ ਕਰਦੀ। ਉਹ ਉਨ੍ਹਾਂ ਦੇ ਸਿਰਫ ਦੋਸਤ ਹਨ ਅਤੇ ਵਿਆਹ ਕਰਨ ਵਰਗਾ ਕੋਈ ਖਿਆਲ ਨਹੀਂ ਹੈ'।


author

Aarti dhillon

Content Editor

Related News