ਕੀ ਸੁਮੋਨਾ ਨੇ ਛੱਡ ਦਿੱਤਾ ਕਪਿਲ ਸ਼ਰਮਾ ਦਾ ਸ਼ੋਅ? ਅਦਾਕਾਰਾ ਨੇ ਕੀਤਾ ਖ਼ੁਲਾਸਾ

04/01/2022 3:48:02 PM

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਸੁਮੋਨਾ ਚੱਕਰਵਰਤੀ ਦੇ ਪ੍ਰਸ਼ੰਸਕਾਂ ਲਈ ਇਕ ਖ਼ੁਸ਼ਖ਼ਬਰੀ ਹੈ। ਖ਼ਬਰਾਂ ਸਨ ਕਿ ਸੁਮੋਨਾ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਛੱਡਣ ਵਾਲੀ ਹੈ। ਇਹ ਖ਼ਬਰ ਜਾਣਨ ਤੋਂ ਬਾਅਦ ਸੁਮੋਨਾ ਦੇ ਪ੍ਰਸ਼ੰਸਕ ਨਿਰਾਸ਼ ਹੋ ਗਏ ਸਨ ਪਰ ਹੁਣ ਤੁਹਾਨੂੰ ਹੋਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਫੇਵਰੇਟ ਸੁਮੋਨਾ ਕਾਮੇਡੀ ਸ਼ੋਅ ਨਹੀਂ ਛੱਡ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਖ਼ਬਰਾਂ ਮੁਤਾਬਕ ਸੁਮੋਨਾ ਚੱਕਰਵਰਤੀ ਅਜੇ ਆਪਣੇ ਆਗਾਮੀ ਟ੍ਰੈਵਲ ਬੇਸਡ ਸ਼ੋਅ ਨੂੰ ਲੈ ਕੇ ਰੁੱਝੀ ਹੋਈ ਹੈ। ਇਸ ਦੀ ਸ਼ੂਟਿੰਗ 1 ਮਹੀਨੇ ’ਚ ਪੂਰੀ ਹੋ ਜਾਵੇਗੀ। ਸੁਮੋਨਾ ਨੇ ਕਿਹਾ, ‘ਮੈਂ ਪੁਸ਼ਟੀ ਕਰ ਦਿਆਂ ਕਿ ਮੈਂ ਦਿ ਕਪਿਲ ਸ਼ਰਮਾ ਸ਼ੋਅ ਨੂੰ ਨਹੀਂ ਛੱਡਿਆ ਹੈ। ਨਾ ਹੀ ਅਜਿਹਾ ਕੁਝ ਕਰਨ ਦਾ ਮੇਰਾ ਕੋਈ ਇਰਾਦਾ ਹੈ।’

ਸੁਮੋਨਾ ਨੇ ਅੱਗੇ ਕਿਹਾ, ‘ਸ਼ੋਅ ਨਾਲ ਇਕ ਮਹੀਨੇ ਦੀ ਕਮਿਟਮੈਂਟ ਹੈ। ਇਹ ਸ਼ੋਅ ਮੇਰੇ ਟ੍ਰੈਵਲਿੰਗ ਨੂੰ ਲੈ ਕੇ ਪੈਸ਼ਨ ਤੇ ਪ੍ਰਾਊਡ ਬੰਗਾਲੀ ਹੋਣ ਦੀ ਇੱਛਾ ਨੂੰ ਪੂਰਾ ਕਰਦਾ ਹੈ। ਇਸੇ ਕਾਰਨ ਮੈਂ ਇਹ ਸ਼ੋਅ ਸਾਈਨ ਕੀਤਾ।’

ਦੱਸ ਦੇਈਏ ਕਿ ਜਦੋਂ ਤੋਂ ‘ਦਿ ਕਪਿਲ ਸ਼ਰਮਾ ਸ਼ੋਅ’ ਸ਼ੁਰੂ ਹੋਇਆ ਹੈ, ਸੁਮੋਨਾ ਇਸ ਸ਼ੋਅ ਦਾ ਅਹਿਮ ਹਿੱਸਾ ਰਹੀ ਹੈ। ਕਦੇ ਕਪਿਲ ਸ਼ਰਮਾ ਦੀ ਪਤਨੀ ਬਣ ਕੇ ਤਾਂ ਕਦੇ ਉਸ ਦੀ ਗਰਲਫਰੈਂਡ ਬਣ ਕੇ ਸੁਮੋਨਾ ਮਨੋਰੰਜਨ ਕਰਦੀ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਕਪਿਲ ਤੇ ਸੁਮੋਨਾ ਦੀ ਖੱਟੀ-ਮਿੱਠੀ ਨੋਕ-ਝੋਕ ਕਾਫੀ ਪਸੰਦ ਆਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News