ਸੁੱਖ ਖਰੌੜ ਕਰੇਗਾ 4 ਘੰਟੇ ਲੰਮੀ ਐਲਬਮ ਰਿਲੀਜ਼, ਵੀਡੀਓ ਦੇਖ ਤੁਸੀਂ ਵੀ ਹੋਵੋਗੇ ਹੱਸ-ਹੱਸ ਦੂਹਰੇ

05/18/2021 5:20:33 PM

ਚੰਡੀਗੜ੍ਹ (ਬਿਊਰੋ)– ਸੁੱਖ ਖਰੌੜ ਆਪਣੀ ਗੀਤਕਾਰੀ ਤੇ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਵੀ ਜਾਣੇ ਜਾਂਦੇ ਹਨ। ਇੰਸਟਾਗ੍ਰਾਮ ’ਤੇ ਸੁੱਖ ਦੀਆਂ ਕਈ ਅਜਿਹੀਆਂ ਵੀਡੀਓਜ਼ ਹਨ, ਜੋ ਤੁਹਾਡੇ ਢਿੱਡੀਂ ਪੀੜਾਂ ਪਾ ਦੇਣਗੀਆਂ।

ਹਾਲ ਹੀ ’ਚ ਜੋ ਵੀਡੀਓ ਸੁੱਖ ਨੇ ਜੋ ਸਾਂਝੀ ਕੀਤੀ ਹੈ, ਉਹ ਬੇਹੱਦ ਮਜ਼ੇਦਾਰ ਹੈ। ਦਰਅਸਲ ਇਸ ਵੀਡੀਓ ’ਚ ਸੁੱਖ ਖਰੌੜ ਕਹਿ ਰਹੇ ਹਨ ਕਿ ਉਹ ਇੰਡਸਟਰੀ ’ਚ ਐਲਬਮ ਦੇ ਦੌਰ ਨੂੰ ਦੇਖਦਿਆਂ ਆਪਣੀ ਵੀ ਇਕ ਐਲਬਮ ਰਿਲੀਜ਼ ਕਰਨਗੇ।

ਸੁੱਖ ਇਸ ਤੋਂ ਬਾਅਦ ਆਪਣੇ ਵਿਆਹ ਦੀ ਐਲਬਮ ਦਿਖਾਉਂਦੇ ਹਨ ਤੇ ਉਹ ਕਹਿੰਦੇ ਹਨ ਕਿ ਉਹ ਆਪਣੇ ਵਿਆਹ ਦੀ ਐਲਬਮ ਦੀ ਵੀਡੀਓ ਰਿਲੀਜ਼ ਕਰਨਗੇ। 4 ਘੰਟੇ ਦੀ ਇਹ ਵੀਡੀਓ ਉਸ ਦੇ ਚਾਹੁਣ ਵਾਲੇ ਦੇਖਦੇ ਰਹਿਣ।

 
 
 
 
 
 
 
 
 
 
 
 
 
 
 
 

A post shared by Sukh Kharoud (@sukh_kharoud)

ਸੁੱਖ ਦੀ ਇਸ ਵੀਡੀਓ ’ਤੇ ਕੁਮੈਂਟਸ ਵੀ ਮਜ਼ੇਦਾਰ ਆ ਰਹੇ ਹਨ। ਲੋਕ ਸੁੱਖ ਦੀ ਇਹ ਵੀਡੀਓ ਦੇਖ ਕੇ ਹੱਸ-ਹੱਸ ਦੂਹਰੇ ਹੋ ਰਹੇ ਹਨ।

ਇਹੀ ਨਹੀਂ, ਇਸ ਤੋਂ ਪਹਿਲਾਂ ਸੁੱਖ ਦੀ ਚਾਦਰੇ ਵਾਲੀ ਵੀਡੀਓ ਵੀ ਬੇਹੱਦ ਵਾਇਰਲ ਹੋਈ ਸੀ, ਜਿਸ ’ਚ ਸੁੱਖ ਇਹ ਕਹਿੰਦੇ ਸਨ ਕਿ ਲੌਕਡਾਊਨ ਚਾਦਰੇ ਵਰਗਾ ਲੱਗਾ ਹੈ, ਉਪਰੋਂ ਤਾਂ ਬੰਦ ਹੈ ਪਰ ਥੱਲਿਓਂ ਸਾਰਾ ਖੁੱਲ੍ਹਾ ਹੈ।

 
 
 
 
 
 
 
 
 
 
 
 
 
 
 
 

A post shared by Sukh Kharoud (@sukh_kharoud)

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News