ਪਾਪਾ ਸ਼ਾਹਰੁਖ ਦੇ ਡੁਪਲੀਕੇਟ ਫੈਨ ਨੂੰ ਦੇਖ ਹੈਰਾਨ ਰਹਿ ਗਈ ਸੁਹਾਨਾ, ਵੀਡੀਓ ਵਾਇਰਲ

Friday, Sep 06, 2024 - 12:14 PM (IST)

ਪਾਪਾ ਸ਼ਾਹਰੁਖ ਦੇ ਡੁਪਲੀਕੇਟ ਫੈਨ ਨੂੰ ਦੇਖ ਹੈਰਾਨ ਰਹਿ ਗਈ ਸੁਹਾਨਾ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਸੁਹਾਨਾ ਖ਼ਾਨ ਨੂੰ ਬੀਤੀ ਰਾਤ ਆਪਣੀ ਬੈਸਟੀ ਅਨੰਨਿਆ ਪਾਂਡੇ ਦੀ ਆਉਣ ਵਾਲੀ ਵੈੱਬ ਸੀਰੀਜ਼ 'ਕਾਲ ਮੀ ਬੇ' ਦੀ ਸਕ੍ਰੀਨਿੰਗ 'ਤੇ ਦੇਖਿਆ ਗਿਆ। ਜਦੋਂ ਸੁਹਾਨਾ ਇਸ ਇਵੈਂਟ ਤੋਂ ਬਾਹਰ ਆਈ ਤਾਂ ਉਸ ਨਾਲ ਇਕ ਬਹੁਤ ਹੀ ਮਜ਼ੇਦਾਰ ਘਟਨਾ ਵਾਪਰੀ। ਦਰਅਸਲ, ਸੁਹਾਨਾ ਨੂੰ ਇਵੈਂਟ ਦੇ ਬਾਹਰ ਸੜਕ 'ਤੇ ਆਪਣੇ ਸਟਾਰ ਪਿਤਾ ਸ਼ਾਹਰੁਖ ਖ਼ਾਨ ਦਾ ਡੁਪਲੀਕੇਟ ਫੈਨ ਮਿਲਿਆ ਹੈ। ਸ਼ਾਹਰੁਖ ਦੇ ਇਸ ਡੁਪਲੀਕੇਟ ਫੈਨ ਨੇ ਮੌਕਾ ਗਵਾਏ ਬਿਨਾਂ ਸੁਹਾਨਾ ਨਾਲ ਫਟਾਫਟ ਸੈਲਫੀ ਲਈ। ਇਸ ਦੇ ਨਾਲ ਹੀ ਸਟਾਰ ਪਿਤਾ ਸ਼ਾਹਰੁਖ ਖ਼ਾਨ ਦੇ ਇਸ ਡੁਪਲੀਕੇਟ ਫੈਨ ਨੂੰ ਦੇਖ ਕੇ ਸੁਹਾਨਾ ਦੇ ਚਿਹਰੇ 'ਤੇ ਇਕ ਵੱਖਰਾ ਹੀ ਹਾਵ-ਭਾਵ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਇਸ ਵੀਡੀਓ 'ਚ ਸੁਹਾਨਾ ਸਲੀਵਲੇਸ ਫਲੋਰਲ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਸ਼ਾਹਰੁਖ ਦਾ ਇਹ ਡੁਪਲੀਕੇਟ ਫੈਨ ਕਿੰਗ ਖ਼ਾਨ ਵਾਂਗ ਹੀ ਕੂਲ ਨਜ਼ਰ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਆਪਣੇ ਪਿਤਾ ਦੇ ਫੈਨ ਨਾਲ ਸੈਲਫੀ ਦੌਰਾਨ ਸੁਹਾਨਾ ਖ਼ਾਨ ਦੇ ਚਿਹਰੇ 'ਤੇ ਵੀ ਮੁਸਕਰਾਹਟ ਦੇਖਣ ਨੂੰ ਮਿਲੀ। ਹੁਣ ਦੇਖਦੇ ਹਾਂ ਕਿ ਯੂਜ਼ਰਸ ਇਸ ਵੀਡੀਓ 'ਤੇ ਕੀ ਟਿੱਪਣੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਸੁਹਾਨਾ ਖ਼ਾਨ ਦੇ ਪਿਤਾ ਦੀ ਡੁਪਲੀਕੇਟ ਫੈਨ। ਇਕ ਨੇ ਲਿਖਿਆ, ਸੁਹਾਨਾ ਦੇ ਡੁਪਲੀਕੇਟ ਡੈਡੀ, ਦੂਜੇ ਨੇ ਲਿਖਿਆ, 'ਆਪਣੇ ਪਿਤਾ ਦੀ ਡੁਪਲੀਕੇਟ ਦੇਖ ਕੇ ਸੁਹਾਨਾ ਖੁਦ ਹੱਸਣ ਲੱਗ ਪਈ।' ਇਸ ਦੇ ਨਾਲ ਹੀ ਕਈਆਂ ਨੇ ਸ਼ਾਹਰੁਖ ਖਾਨ ਦੇ ਡੁਪਲੀਕੇਟ ਦਾ ਮਜ਼ਾਕ ਉਡਾਇਆ ਹੈ ਅਤੇ ਉਨ੍ਹਾਂ ਨੂੰ ਛਪਰੀ ਵੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਦੱਸ ਦੇਈਏ ਕਿ ਸੁਹਾਨਾ ਖ਼ਾਨ ਆਪਣੀ ਦੂਜੀ ਫ਼ਿਲਮ 'ਬਾਦਸ਼ਾਹ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਉਹ ਆਪਣੇ ਸੁਪਰਸਟਾਰ ਪਿਤਾ ਸ਼ਾਹਰੁਖ ਨਾਲ ਨਜ਼ਰ ਆਵੇਗੀ। ਸੁਜੋਏ ਘੋਸ਼ ਫ਼ਿਲਮ ਕਿੰਗ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ ਅਤੇ ਅਭਿਸ਼ੇਕ ਬੱਚਨ ਫ਼ਿਲਮ 'ਚ ਵਿਲੇਨ ਦੀ ਭੂਮਿਕਾ 'ਚ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News