ਸੰਕੇਤ ਭੋਂਸਲੇ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੁਗੰਧਾ ਮਿਸ਼ਰਾ, ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Wednesday, Apr 28, 2021 - 11:21 AM (IST)

ਸੰਕੇਤ ਭੋਂਸਲੇ ਨਾਲ ਵਿਆਹ ਦੇ ਬੰਧਨ ’ਚ ਬੱਝੀ ਸੁਗੰਧਾ ਮਿਸ਼ਰਾ, ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਕਾਮੇਡੀਅਨ ਸੁਗੰਧਾ ਮਿਸ਼ਰਾ ਨੇ 26 ਅਪ੍ਰੈਲ ਨੂੰ ਪ੍ਰੇਮੀ ਸੰਕੇਤ ਭੋਂਸਲੇ ਨਾਲ ਵਿਆਹ ਰਚਾਇਆ। ਸੁਗੰਧਾ ਮਿਸ਼ਰਾ ਅਤੇ ਸੰਕੇਤ ਭੋਂਸਲੇ ਨੇ ਪੰਜਾਬ ਦੇ ਜਲੰਧਰ ’ਚ ਵਿਆਹ ਕੀਤਾ ਹੈ। ਤਾਲਾਬੰਦੀ ਹੋਣ ਕਾਰਨ ਵਿਆਹ ’ਚ ਸਿਰਫ਼ ਘਰ ਦੇ ਖ਼ਾਸ ਮੈਂਬਰ ਹੀ ਮੌਜੂਦ ਰਹੇ। ਉੱਧਰ ਹੁਣ ਵਿਆਹ ਅਤੇ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਸੰਕੇਤ ਆਪਣੀ ਦੁਲਹਣ ਨੂੰ ਜੈਮਾਲਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਸੁਗੰਧਾ ਕ੍ਰੀਮ ਰੰਗ ਦੇ ਲਹਿੰਗੇ ’ਚ ਬਹੁਤ ਪਿਆਰੀ ਲੱਗ ਰਹੀ ਹੈ। ਉਨ੍ਹਾਂ ਨੇ ਲਹਿੰਗੇ ਦੇ ਨਾਲ ਪਿੰਕ ਦੁਪੱਟਾ ਕੈਰੀ ਕੀਤਾ ਹੋਇਆ ਸੀ। ਲਾਲ ਚੂੜਾ, ਮਹਿੰਦੀ ਅਤੇ ਹੈਵੀ ਜਿਊਲਰੀ ਦੁਲਹਣ ਬਣੀ ਸੁਗੰਧਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ। 

PunjabKesari
ਉੱਧਰ ਸੰਕੇਤ ਨੇ ਲਾਈਟ ਗ੍ਰੀਨ ਕਲਰ ਦੀ ਸ਼ੇਰਵਾਨੀ ਅਤੇ ਕ੍ਰੀਮ ਰੰਗ ਦੀ ਪੱਗ ਪਹਿਨੀ ਹੈ। ਇਕ ਤਸਵੀਰ ’ਚ ਸੁਗੰਧਾ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ। ਦੋਵੇਂ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੁਗੰਧਾ ਦਾ ਲਹਿੰਗਾ ਕਾਫ਼ੀ ਖ਼ੂਬਸੂਰਤ ਲੱਗ ਰਿਹਾ ਹੈ।

PunjabKesari
ਮੰਗਣੀ ਦੀ ਗੱਲ ਕਰੀਏ ਤਾਂ ਸੁਗੰਧਾ ਨੇ ਪਿੰਕ ਅਤੇ ਯੈਲੋ ਰੰਗ ਦਾ ਲਹਿੰਗਾ ਕੈਰੀ ਕੀਤਾ ਹੋਇਆ ਹੈ ਜਿਸ ’ਚ ਉਹ ਕਾਫ਼ੀ ਖ਼ੂਬਸੂਤਰ ਲੱਗ ਰਹੀ ਹੈ। ਉੱਧਰ ਸੰਕੇਤ ਵੀ ਯੈਲੋ ਸ਼ੇਰਵਾਨੀ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੇ ਹਨ। 

PunjabKesari
ਇਸ ਤਸਵੀਰ ’ਚ ਸੁਗੰਧਾ ਸੰਕੇਤ ਨੂੰ ਮੰਗਣੀ ਦੀ ਅੰਗੂਠੀ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਸੁਗੰਧਾ ਦੀ ਮਹਿੰਗੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਖ਼ਾਸ ਮੌਕੇ ਲਈ ਉਨ੍ਹਾਂ ਨੇ ਹਰੇ ਰੰਗ ਦਾ ਲਹਿੰਗਾ ਪਹਿਣਿਆ ਹੋਇਆ ਸੀ। ਇਸ ਦੇ ਨਾਲ ਸਿੰਪਲ ਜਿਹੀ ਜਿਊਲਰੀ ਵੀ ਪਹਿਨੀ ਸੀ। 

PunjabKesari
ਤੁਹਾਨੂੰ ਦੱਸ ਦੇਈਏ ਕਿ ਜੋੜੇ ਦੀ ਮੁਲਾਕਾਤ 7 ਸਾਲ ਪਹਿਲਾਂ ਦੁਬਈ ’ਚ ਇਕ ਕਮੇਡੀ ਸ਼ੋਅ ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵੇਂ ਜਲਦ ਹੀ ਦੋਸਤ ਬਣ ਗਏ ਅਤੇ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦੇ ਪ੍ਰਸਤਾਵ ਮਿਲਣ ਲੱਗੇ।

PunjabKesari
ਇਸ ਬਾਰੇ ’ਚ ਗੱਲ ਕਰਦੇ ਹੋਏ ਸੁਗੰਧਾ ਨੇ ਦੱਸਿਆ ਕਿ ‘ਹੌਲੀ-ਹੌਲੀ ਸਾਡੇ ਵਿਚਕਾਰ ਕੰਫਰਟ ਲੈਵਲ ਵਧ ਗਿਆ। ਇਸ ਲਈ ਜਦੋਂ ਅਸੀਂ ਵਿਆਹ ਦੇ ਬਾਰੇ ਸੋਚਿਆ ਤਾਂ ਅਸੀਂ ਤੈਅ ਕੀਤਾ ਕਿ ਸਾਡੇ ਜੀਵਨ ’ਚ ਇਕ-ਦੂਜੇ ਦੇ ਨਾਲ ਸਾਂਝੇਦਾਰ ਹੋਣ ਤੋਂ ਬਿਹਤਰ ਕੁਝ ਨਹੀਂ। ਉੱਧਰ ਜਦੋਂ 3 ਸਾਲ ਪਹਿਲਾਂ ਸਾਡੀ ਡੇਟਿੰਗ ਦੀ ਖ਼ਬਰ ਆਈ ਤਾਂ ਸਾਡੇ ਪਰਿਵਾਰ ਪਿੱਛੇ ਪੈ ਗਏ ਕਿ ਜੇਕਰ ਇਹ ਅਫ਼ਵਾਹਾਂ ਸੱਚ ਹਨ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। 


author

Aarti dhillon

Content Editor

Related News