ਸੁਗੰਧਾ ਮਿਸ਼ਰਾ ਨੇ ਕਪਿਲ ਸ਼ਰਮਾ ਦੇ ਸ਼ੋਅ ਦੇ ਇਸ ਕਾਮੇਡੀਅਨ ਨਾਲ ਕਰਵਾਈ ਕੁੜਮਾਈ, ਜਾਣੋ ਕੌਣ ਹੈ ਉਹ?

Saturday, Apr 17, 2021 - 05:05 PM (IST)

ਸੁਗੰਧਾ ਮਿਸ਼ਰਾ ਨੇ ਕਪਿਲ ਸ਼ਰਮਾ ਦੇ ਸ਼ੋਅ ਦੇ ਇਸ ਕਾਮੇਡੀਅਨ ਨਾਲ ਕਰਵਾਈ ਕੁੜਮਾਈ, ਜਾਣੋ ਕੌਣ ਹੈ ਉਹ?

ਨਵੀਂ ਦਿੱਲੀ : 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਕਾਮੇਡੀ ਤੋਂ ਸਾਰਿਆਂ ਨੂੰ ਹਸਾਉਣ ਵਾਲੀ ਸੁਗੰਧਾ ਮਿਸ਼ਰਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਕਾਮੇਡੀਅਨ ਸੁਗੰਧਾ ਮਿਸ਼ਰਾ ਨੇ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ ਸੁਗੰਧਾ ਮਿਸ਼ਰਾ ਨੇ ਕੁੜਮਾਈ ਕਰਵਾ ਲਈ ਹੈ। ਉਨ੍ਹਾਂ ਨੇ ਮੰਗਤੇਰ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਆਪਣੀ ਮੰਗਣੀ ਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਗੰਧਾ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੀ ਇਕ ਮਸ਼ਹੂਰ ਕਾਮੇਡੀਅਨ ਨਾਲ ਕੁੜਮਾਈ ਕਰਵਾਈ ਹੈ।

PunjabKesari
ਸੁਗੰਧਾ ਮਿਸ਼ਰਾ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੰਜੈ ਦੱਤ ਤੇ ਕਈ ਕਲਾਕਾਰਾਂ ਦੀ ਮਿਮਕ੍ਰੀ ਕਰਨ ਵਾਲੇ ਅਦਾਕਾਰ ਸੰਕੇਤ ਭੌਂਸਲੇ ਨਾਲ ਕੁੜਮਾਈ ਕਰਵਾਈ ਹੈ। ਦੋਵਾਂ ਦੇ ਡੇਟਿੰਗ ਦੀਆਂ ਖ਼ਬਰਾਂ ਬੀਤੇ ਕਾਫ਼ੀ ਸਮੇਂ ਤੋਂ ਚਰਚਾ 'ਚ ਸਨ। ਦੋਵਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹੁਣ ਮੰਗਣੀ ਕਰਵਾਈ ਹੈ। ਸੁਗੰਧਾ ਤੇ ਸੰਕੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਰੋਮਾਂਟਿਕ ਤਸਵੀਰ ਪੋਸਟ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਇਹ ਕਪਲ ਬੇਹੱਦ ਹੀ ਕਿਊਟ ਨਜ਼ਰ ਆ ਰਿਹਾ ਹੈ।

PunjabKesari
ਸੁਗੰਧਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕਰਦਿਆਂ ਲਿਖਿਆ, 'Forever...'। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਗੂਠੀ ਅਤੇ ਦਿਲ ਵਾਲਾ ਇਮੋਜ਼ੀ ਵੀ ਸ਼ੇਅਰ ਕੀਤਾ ਹੈ। ਉੱਥੇ ਸੰਕੇਤ ਨੇ ਵੀ ਸੁਗੰਧਾ ਨਾਲ ਆਪਣੀ ਇਕ ਖ਼ੂਬਸੁਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸੰਕੇਤ ਨੇ ਕੈਪਸ਼ਨ 'ਚ ਲਿਖਿਆ, 'ਮੈਂ ਆਪਣੀ ਸਨਸ਼ਾਈਨ ਨੂੰ ਲੱਭ ਲਿਆ।' ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੇ ਚਿਹਰੇ 'ਤੇ ਇਸ ਪਲ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ।


author

sunita

Content Editor

Related News