ਸੁਭਾਸ਼ ਘਈ ''ਤੇ ਮਹਿਮਾ ਚੌਧਰੀ ਨੇ ਲਾਏ ਗੰਭੀਰ ਦੋਸ਼, ਸਫ਼ਾਈ ''ਚ ਦੇਖੋ ਕੀ ਆਖ ਗਏ ਘਈ

Friday, Aug 14, 2020 - 12:24 PM (IST)

ਮੁੰਬਈ (ਬਿਊਰੋ) — ਫ਼ਿਲਮ ਨਿਰਮਾਤਾ ਸੁਭਾਸ਼ ਘਈ ਨੇ ਅਦਾਕਾਰਾ ਮਹਿਮਾ ਚੌਧਰੀ ਵੱਲੋਂ ਲਗਾਏ ਦੋਸ਼ਾਂ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਮਹਿਮਾ ਨੇ ਕਿਹਾ ਸੀ ਕਿ ਸੁਭਾਸ਼ ਘਈ ਨੇ ਉਸ ਨੂੰ ਬੁਲੀ ਕੀਤਾ ਸੀ ਅਤੇ ਉਸ ਨੇ ਸਾਰੇ ਨਿਰਮਾਤਾਵਾਂ ਨੂੰ ਮੈਸੇਜ ਭੇਜ ਕੇ ਮਹਿਮਾ ਨਾਲ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸ ਸਭ ਦੇ ਕਾਰਨ ਮਹਿਮਾ ਬਹੁਤ ਪਰੇਸ਼ਾਨ ਹੋ ਗਈ। ਸੁਭਾਸ਼ ਘਈ ਨੇ ਆਪਣੇ ਪਬਲੀਸਿਫ਼ ਦੁਆਰਾ ਜਾਰੀ ਇਕ ਬਿਆਨ 'ਚ ਕਿਹਾ, 'ਮੈਂ ਇਸ ਖ਼ਬਰ ਨੂੰ ਪੜ੍ਹ ਕੇ ਹੈਰਾਨ ਹੋਇਆ। ਮਹਿਮਾ ਅਤੇ ਮੈਂ ਅੱਜ ਵੀ ਚੰਗੇ ਦੋਸਤ ਹਾਂ ਅਤੇ ਸੰਦੇਸ਼ ਰਾਹੀਂ ਇੱਕ ਦੂਜੇ ਨਾਲ ਵੀ ਜੁੜੇ ਹੋਏ ਹਾਂ। ਉਹ ਅੱਜ ਵੀ ਬਹੁਤ ਚੰਗੀ ਤੇ ਸੁਲਝੀ ਹੋਈ ਜਨਾਨੀ ਹੈ। ਉਸ ਨੇ ਹਾਲ ਹੀ 'ਚ ਇਹ ਵੀ ਦੱਸਿਆ ਹੈ ਕਿ ਕਿਵੇਂ ਪਰਦੇਸ ਦੇ ਗਾਣੇ 'ਆਈ ਲਵ ਮਾਈ ਇੰਡੀਆ' ਨਾਲ 23 ਸਾਲਾਂ ਤੋਂ ਹਰ ਸਮਾਗਮ 'ਚ ਉਸ ਦਾ ਸਵਾਗਤ ਕੀਤਾ ਗਿਆ ਹੈ।  ਹਾਲਾਂਕਿ, ਸੁਭਾਸ਼ ਘਈ ਨੇ ਮੰਨਿਆ ਕਿ 1997 'ਚ ਦੋਹਾਂ ਦੇ ਰਿਸ਼ਤੇ 'ਚ ਕੁਝ ਖਟਾਸ ਆਈ ਸੀ।'

ਇਹ ਖ਼ਬਰ ਵੀ ਪੜ੍ਹੋ : ਨਿਊਡ ਹੋ ਕੇ ਕਾਇਲੀ ਜੇਨਰ ਨੇ ਬੋਲਡ ਅੰਦਾਜ਼ 'ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ 

ਅੱਗੇ ਸੁਬਾਸ਼ ਘਈ ਨੇ ਕਿਹਾ, 'ਹਾਂ 1997 'ਚ 'ਪਰਦੇਸ' ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ 'ਚ ਇਕ ਹਲਕੀ ਜਿਹੀ ਅਣਬਣ ਹੋ ਗਈ ਸੀ। ਫ਼ਿਲਮ ਇਕ ਬਲਾਕਬਸਟਰ ਸਾਬਤ ਹੋਈ ਅਤੇ ਮਹਿਮਾ ਨੂੰ ਇਸ ਲਈ ਸਰਬੋਤਮ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਵੀ ਮਿਲਿਆ। ਸਾਡੇ 'ਚ ਇਕ ਕੰਮ ਲਈ ਹੋਏ ਸਮਝੌਤੇ ਨੂੰ ਬਾਹਰ ਕਰਨ ਨੂੰ ਲੈ ਕੇ ਮੇਰੀ ਕੰਪਨੀ ਦੀ ਤਰਫੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ।'

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਤੇ ਬਾਲੀਵੁੱਡ ਦੇ ਅਮੀਰ ਜਾਦਿਆਂ ਨੂੰ ਪਛਾੜ ਅਕਸ਼ੇ ਕੁਮਾਰ ਨੇ ਹਾਸਲ ਕੀਤਾ ਖ਼ਾਸ ਮੁਕਾਮ, ਛਿੜੀ ਹਰ ਪਾਸੇ ਚਰਚਾ

ਸੁਭਾਸ਼ ਘਈ ਨੇ ਇਸ ਮਾਮਲੇ ਨੂੰ ਜਾਰੀ ਰੱਖਦੇ ਹੋਏ ਅੱਗੇ ਕਿਹਾ, 'ਮੀਡੀਆ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵਧਾ ਚੜ੍ਹਾ ਕੇ ਦੱਸੀ ਅਤੇ ਫਿਰ ਮੈਂ ਮੁਕਤਾ (ਘਈ ਦਾ ਬੈਨਰ ਮੁਕਤਾ ਆਰਟਸ) ਨਾਲ ਆਪਣਾ ਕਰਾਰ ਖ਼ਤਮ ਕਰ ਦਿੱਤਾ। ਤਿੰਨ ਸਾਲ ਬਾਅਦ ਉਹ ਆਪਣੇ ਪਰਿਵਾਰ ਨਾਲ ਮੇਰੇ ਕੋਲ ਆਈ ਅਤੇ ਇਸ ਲਈ ਮੁਆਫ਼ੀ ਮੰਗੀ। ਮੈਂ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਅਸੀਂ ਦੁਬਾਰਾ ਦੋਸਤ ਬਣ ਗਏ।'

ਇਹ ਖ਼ਬਰ ਵੀ ਪੜ੍ਹੋ : CDR ਰਿਪੋਰਟ ਦਾ ਖ਼ੁਲਾਸਾ, ਰਿਆ ਚੱਕਰਵਤੀ ਨੇ ਅਮੀਰ ਖ਼ਾਨ ਸਣੇ ਇੰਨੇ ਸੈਲੇਬ੍ਰਿਟੀਜ਼ ਨੂੰ ਕੀਤਾ ਸੀ ਕਾਲ 


sunita

Content Editor

Related News