‘ਆਂਖੋਂ ਕੀ ਗ਼ੁਸਤਾਖੀਆਂ’ ਦੀ ਸਕ੍ਰੀਨਿੰਗ ’ਚ ਪੁੱਜੇ ਸਿਤਾਰੇ, ਫਿਲਮ ਦਾ ਟੀਜ਼ਰ ਦੇਖ ਇਮੋਸ਼ਨਲ ਹੋਈ ਸ਼ਨਾਇਆ ਕਪੂਰ
Friday, Jul 11, 2025 - 02:51 PM (IST)

ਮੁੰਬਈ- ਵਿਕਰਾਂਤ ਮੈਸੀ-ਸ਼ਨਾਇਆ ਕਪੂਰ ਸਟਾਰਰ ਫਿਲਮ ‘ਆਖੋਂ ਕੀ ਗੁਸਤਾਖੀਆਂ’ ਦੀ ਸਕ੍ਰੀਨਿੰਗ ਰੱਖੀ ਗਈ, ਜਿਸ ਵਿਚ ਕਈ ਬਾਲੀਵੁੱਡ ਸੈਲੇਬਸ ਨਜ਼ਰ ਆਏ। ਈਵੈਂਟ ਵਿਚ ਅਦਾਕਾਰਾ ਰਵੀਨਾ ਟੰਡਨ ਅਤੇ ਤੱਬੂ ਸਪਾਟ ਹੋਈਆਂ। ਬਿਗ ਬੌਸ-18 ਮੁਕਾਬਲੇਬਾਜ਼ ਯਾਮਿਨੀ ਮਲਹੋਤਰਾ ਵੀ ਨਜ਼ਰ ਆਈ। ਉੱਥੇ ਹੀ, ਅਦਾਕਾਰਾ ਭਾਗਿਆਸ਼੍ਰੀ ਦੀ ਧੀ ਅਵੰਤਿਕਾ ਦਸਾਨੀ ਨੂੰ ਵੀ ਦੇਖਿਆ ਗਿਆ।
ਅਦਾਕਾਰ ਵਿਕਰਾਂਤ ਮੈਸੀ ਦੀ ਪਤਨੀ ਅਤੇ ਅਦਾਕਾਰਾ ਸ਼ੀਤਲ ਠਾਕੁਰ ਅਤੇ ਜ਼ੋਯਾ ਅਫਰੋਜ਼ ਵੀ ਸਕ੍ਰੀਨਿੰਗ ਈਵੈਂਟ ਵਿਚ ਨਜ਼ਰ ਆਈਆਂ। ਸੰਜੇ ਕਪੂਰ ਅਤੇ ਮਹੀਪ ਕਪੂਰ ਦੀ ਧੀ ਸ਼ਨਾਇਆ ਫਿਲਮ ‘ਆਂਖੋਂ ਕੀ ਗੁਸਤਾਖੀਆਂ’ ਨਾਲ ਬਾਲੀਵੁੱਡ ਵਿਚ ਡੈਬਿਊ ਕਰ ਰਹੀ ਹੈ। ਆਪਣੀ ਪਹਿਲੀ ਫਿਲਮ ਦਾ ਟੀਜ਼ਰ ਦੇਖ ਕੇ ਸ਼ਨਾਇਆ ਇਮੋਸ਼ਨਲ ਹੋ ਗਈ ਸੀ ਅਤੇ ਮੰਚ ’ਤੇ ਹੀ ਉਸ ਦੀ ਅੱਖਾਂ ’ਚੋਂ ਹੰਝੂ ਨਿਕਲ ਗਏ।
ਧਿਆਨਦੇਣ ਯੋਗ ਹੈ ਕਿ ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਦੀ ਰੋਮਾਂਟਿਕ ਫਿਲਮ 'ਆਂਖੋਂ ਕੀ ਗੁਸਤਾਖੀਆਂ' ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਮਿੰਨੀ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਮਾਨਸੀ ਬਾਗਲਾ, ਵਰੁਣ ਬਾਗਲਾ ਅਤੇ ਓਪਨ ਵਿੰਡੋ ਫਿਲਮਜ਼ ਦੁਆਰਾ ਨਿਰਮਿਤ ਹੈ। ਫਿਲਮ 'ਆਂਖੋਂ ਕੀ ਗੁਸਤਾਖੀਆਂ' 11 ਜੁਲਾਈ ਨੂੰ ਰਿਲੀਜ਼ ਹੋਵੇਗੀ।