''RRR'' ਦੇ ਡਾਇਰੈਕਟਰ SS ਰਾਜਾਮੌਲੀ ਨਾਲ ਜਾਪਾਨ ''ਚ ਵਾਪਰਿਆ ਭਿਆਨਕ ਹਾਦਸਾ, ਵਾਲ-ਵਾਲ ਬਚੀ ਜਾਨ

Thursday, Mar 21, 2024 - 04:09 PM (IST)

''RRR'' ਦੇ ਡਾਇਰੈਕਟਰ SS ਰਾਜਾਮੌਲੀ ਨਾਲ ਜਾਪਾਨ ''ਚ ਵਾਪਰਿਆ ਭਿਆਨਕ ਹਾਦਸਾ, ਵਾਲ-ਵਾਲ ਬਚੀ ਜਾਨ

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਫ਼ਿਲਮ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਆਪਣੀ ਫ਼ਿਲਮ 'RRR' ਦੀ ਸਪੈਸ਼ਲ ਸਕ੍ਰੀਨਿੰਗ ਲਈ ਜਾਪਾਨ ਗਏ ਹੋਏ ਹਨ। ਜਾਪਾਨ 'ਚ 'ਆਰ.ਆਰ. ਆਰ' ਦੀ ਸਪੈਸ਼ਲ ਸਕ੍ਰੀਨਿੰਗ ਹੈ ਅਤੇ ਰਾਜਾਮੌਲੀ ਫ਼ਿਲਮ ਦੀ ਟੀਮ ਨਾਲ ਉੱਥੇ ਦੇ ਲੋਕਾਂ ਨਾਲ ਆਨੰਦ ਲੈ ਰਹੇ ਹਨ। ਜਦੋਂ ਰਾਜਾਮੌਲੀ ਜਾਪਾਨ 'ਚ ਲੋਕਾਂ ਨੂੰ ਮਿਲ ਰਹੇ ਸਨ ਅਤੇ ਮਹੇਸ਼ ਬਾਬੂ ਨਾਲ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਗੱਲ ਕਰ ਰਹੇ ਸਨ ਤਾਂ ਉੱਥੇ ਭਿਆਨਕ ਭੂਚਾਲ ਆ ਗਿਆ, ਜਿਸ ਬਾਰੇ ਰਾਜਾਮੌਲੀ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ। 

ਦੱਸ ਦਈਏ ਕਿ ਜਾਪਾਨ 'ਚ ਅੱਜ ਯਾਨੀਕਿ 21 ਮਾਰਚ ਨੂੰ ਇੱਕ ਬਹੁਤ ਤੇਜ਼ ਭੂਚਾਲ ਆਇਆ ਸੀ। ਇਹ ਭੂਚਾਲ 5.3 ਤੀਬਰਤਾ ਦਾ ਸੀ। ਰਾਜਾਮੌਲੀ ਦੇ ਪੁੱਤਰ ਕਾਰਤਿਕੇਯ ਨੇ ਆਪਣੀ ਸਮਾਰਟਵਾਚ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਭੂਚਾਲ ਦੌਰਾਨ ਕਿਵੇਂ ਮਹਿਸੂਸ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਦੱਸਣਯੋਗ ਹੈ ਕਿ ਕਾਰਤੀਕੇਯ ਨੇ X 'ਤੇ ਲਿਖਿਆ- ''ਜਾਪਾਨ 'ਚ ਹੁਣੇ ਹੀ ਭਿਆਨਕ ਭੂਚਾਲ ਮਹਿਸੂਸ ਹੋਇਆ!!! 28ਵੀਂ ਮੰਜ਼ਿਲ 'ਤੇ ਸੀ ਅਤੇ ਹੌਲੀ-ਹੌਲੀ ਜ਼ਮੀਨ ਹਿੱਲਣ ਲੱਗੀ ਅਤੇ ਸਾਨੂੰ ਇਹ ਸਮਝਣ 'ਚ ਕੁਝ ਸਮਾਂ ਲੱਗਾ ਕਿ ਇਹ ਭੂਚਾਲ ਸੀ। ਮੈਂ ਘਬਰਾਉਣ ਹੀ ਵਾਲਾ ਸੀ ਪਰ ਆਲੇ-ਦੁਆਲੇ ਦੇ ਸਾਰੇ ਜਾਪਾਨੀ ਇਸ ਤਰ੍ਹਾਂ ਨਹੀਂ ਹਿੱਲੇ ਜਿਵੇਂ ਹੁਣੇ ਬਾਰਿਸ਼ ਸ਼ੁਰੂ ਹੋ ਗਈ ਹੋਵੇ! ਕਾਰਤੀਕੇਯ ਨੇ ਆਪਣੀ ਪੋਸਟ 'ਚ ਰਾਜਾਮੌਲੀ ਅਤੇ ਸ਼ੋਭੂ ਨੂੰ ਟੈਗ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News