ਐੱਸ. ਐੱਸ. ਰਾਜਾਮੌਲੀ, ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

03/21/2022 1:26:55 PM

ਅੰਮ੍ਰਿਤਸਰ (ਗੁਰਿੰਦਰ ਸਾਗਰ)– ਸਾਊਥ ਦੇ ਮਸ਼ਹੂਰ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ, ਜੋ ਕਿ ਕਾਫੀ ਸਮੇਂ ਤੋਂ ‘ਬਾਹੂਬਲੀ’ ਫ਼ਿਲਮ ਬਣਾਉਣ ਤੋਂ ਬਾਅਦ ਚਰਚਾ ’ਚ ਹਨ। ‘ਬਾਹੂਬਲੀ’ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਉਨ੍ਹਾਂ ਵਲੋਂ ‘ਆਰ. ਆਰ. ਆਰ.’ ਫ਼ਿਲਮ ਬਣਾਈ ਜਾ ਰਹੀ ਹੈ, ਜੋ ਕਿ ਫਰੀਡਮ ਫਾਈਟਰ ’ਤੇ ਬਣਾਈ ਜਾ ਰਹੀ ਹੈ। ਇਸ ਦੀ ਪ੍ਰਮੋਸ਼ਨ ਲਈ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਾ ਰਹੇ ਹਨ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਫ਼ਿਲਮ ਦੀ ਟੀਮ ਪਹੁੰਚੀ ਤੇ ‘ਬਾਹੂਬਲੀ’ ਫ਼ਿਲਮ ਵਾਂਗ ਇਹ ਵੀ ਫ਼ਿਲਮ ਦੁਨੀਆ ’ਚ ਆਪਣੀ ਪ੍ਰਸਿੱਧੀ ਖੱਟੇ, ਇਸ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਫ਼ਿਲਮ ਦੀ ਟੀਮ ਵਲੋਂ ਅਰਦਾਸ ਵੀ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਫ਼ਿਲਮ ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੂਜੀ ਵਾਰ ਨਤਮਸਤਕ ਹੋਣ ਪਹੁੰਚੇ ਹਨ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿਉਂਕਿ ਇਹ ਰੂਹਾਨੀਅਤ ਦਾ ਕੇਂਦਰ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਸੋਨਮ ਕਪੂਰ, ਪਤੀ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਉਨ੍ਹਾਂ ਕਿਹਾ ਕਿ ‘ਬਾਹੂਬਲੀ 1’ ਤੇ ‘ਬਾਹੂਬਲੀ 2’ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਵਲੋਂ ‘ਆਰ. ਆਰ. ਆਰ.’ ਫ਼ਿਲਮ ਬਣਾਈ ਗਈ ਹੈ, ਜੋ ਦੇਸ਼ ਦੇ ਸੁਤੰਤਰਤਾ ਸੈਲਾਨੀਆਂ ਨੂੰ ਸਮਰਪਿਤ ਹੈ ਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਦੇਸ਼ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਹੀ ਬਣਾਈਆਂ ਜਾਣਗੀਆਂ ਤਾਂ ਜੋ ਲੋਕ ਫ਼ਿਲਮਾਂ ਦੇ ਜ਼ਰੀਏ ਕੁਝ ਚੰਗਾ ਸਿੱਖ ਸਕਣ।

ਜ਼ਿਕਰਯੋਗ ਹੈ ਕਿ ਸਾਊਥ ਦੀਆਂ ਫ਼ਿਲਮਾਂ ਇਸ ਸਮੇਂ ਪੂਰੇ ਦੇਸ਼ ’ਚ ਨੰਬਰ ਇਕ ’ਤੇ ਹਨ ਤੇ ਸਾਊਥ ਦੀਆਂ ਫ਼ਿਲਮਾਂ ਤੋਂ ਬਾਅਦ ਹੀ ਹਿੰਦੀ ਫ਼ਿਲਮਾਂ ਵੀ ਬਹੁਤ ਸਾਰੀਆਂ ਡੱਬ ਕੀਤੀਅਾਂ ਜਾ ਰਹੀਅਾਂ ਹਨ ਤੇ ਹੁਣ ਇਸ ਨੂੰ ਇਕ ਵਾਰ ਫਿਰ ‘ਬਾਹੂਬਲੀ’ ਫ਼ਿਲਮ ਤੋਂ ਬਾਅਦ ‘ਆਰ. ਆਰ. ਆਰ.’ ਫ਼ਿਲਮ ਸਾਊਥ ਵਲੋਂ ਬਣਾਈ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਦੇਸ਼ ’ਚ ਕਿੰਨਾ ਕੁ ਨਾਮ ਕਮਾ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News