ਸ਼੍ਰਾਵਣੀ ਖ਼ੁਦਕੁਸ਼ੀ ਮਾਮਲੇ ''ਚ ਫ਼ਿਲਮ ਪ੍ਰੋਡਿਊਸਰ ਨੇ ਖ਼ੁਦ ਨੂੰ ਪੁਲਸ ਅੱਗੇ ਕੀਤਾ ਆਤਮ ਸਮਰਪਣ
Saturday, Sep 19, 2020 - 08:55 PM (IST)
ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਸ਼੍ਰਵਾਣੀ ਕੋਂਡਪੱਲੀ ਖ਼ੁਦਕੁਸ਼ੀ ਮਾਮਲੇ 'ਚ ਤੀਜੇ ਮੁੱਖ ਦੋਸ਼ੀ ਤੇਲੁਗੂ ਫ਼ਿਲਮ ਪ੍ਰੋਡਿਊਸਰ ਅਸ਼ੋਕ ਪਾਂਡੇ ਨੇ ਹੈਦਰਾਬਾਦ ਪੁਲਸ ਅੱਗੇ ਸਰੈਂਡਰ ਕਰ ਦਿੱਤਾ ਹੈ। ਪੰਜਾਗੁੱਟਾ ਦੇ ਏ. ਸੀ. ਪੀ. ਨਿਰੂਪਟੰਨਾ ਨੇ ਉਸ ਨੂੰ ਹਿਰਾਸਤ 'ਚ ਲਿਆ ਹੈ। ਦੱਸ ਦਈਏ ਕਿ 8 ਸਤੰਬਰ ਨੂੰ ਟੀ. ਵੀ. ਅਦਾਕਾਰਾ ਸ਼੍ਰਾਵਣੀ ਨੇ ਹੈਦਰਾਬਾਦ ਦੇ ਮਧੁਰਨਗਰ ਸਥਿਤ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ ਸੀ।
ਅਸ਼ੋਕ ਪਾਂਡੇ ਦਾ ਪਹਿਲਾ ਓਸਮਾਨੀਆ ਹਸਪਤਾਲ 'ਚ ਕੋਵਿਡ ਟੈਸਟ ਕਰਵਾਇਆ ਜਾਵੇਗਾ। ਮੈਡੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਅਸ਼ੋਕ ਰੈੱਡੀ ਨੂੰ ਪੁਲਸ ਵਲੋਂ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੇ ਹੋਰ 2 ਮੁੱਖ ਦੋਸ਼ੀ ਦੇਵਰਾਜ ਰੈੱਡੀ ਤੇ ਸਈਕ੍ਰਿਸ਼ਨਾ ਰੈੱਡੀ ਪਹਿਲਾ ਤੋਂ ਹੀ ਪੁਲਸ ਦੀ ਹਿਰਾਸਤ 'ਚ ਹਨ। ਪੁਲਸ ਰਿਮਾਂਡ ਕਾਪੀ 'ਚ ਦਰਜ ਜਾਣਕਾਰੀ ਮੁਤਾਬਕ, ਇਨ੍ਹਾਂ ਤਿੰਨਾਂ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਹੀ ਸ਼੍ਰਾਵਣੀ ਨੇ ਖ਼ੁਦਕੁਸ਼ੀ ਕੀਤੀ ਸੀ। ਅਸ਼ੋਕ ਰੈੱਡੀ 'ਆਰ. ਐਕਸ 100' ਦਾ ਪ੍ਰੋਡਿਊਸਰ ਹੈ।
ਦੱਸ ਦਈਏ ਕਿ ਅਦਾਕਾਰਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਅਦਾਕਾਰਾ ਨੇ ਆਪਣੇ 8 ਸਾਲ ਦੇ ਕਰੀਅਰ 'ਚ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਦੇ ਭਰਾ ਨੇ ਦੇਵਰਾਜ 'ਤੇ ਸ਼੍ਰਾਵਣੀ 'ਤੇ ਪੈਸਿਆਂ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ, 'ਮੇਰੀ ਭੈਣ ਨੇ ਮੈਨੂੰ ਕਿਹਾ ਸੀ ਦੇਵਰਾਜ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਿਹਾ ਹੈ।' ਪੁਲਸ ਨੂੰ ਇਸ ਮਾਮਲੇ 'ਚ ਦੇਵਰਾਜ ਨਾਂ ਦੇ ਸ਼ਖਸ ਦੀ ਤਲਾਸ਼ ਹੈ, ਜੋ ਅਦਾਕਾਰਾ ਨਾਲ ਟਿਕਟਾਕ ਦੇ ਜਰੀਏ ਸੰਪਰਕ 'ਚ ਆਇਆ ਸੀ। ਦੋਵਾਂ 'ਚ ਦੋਸਤੀ ਹੋਣ ਦੀ ਗੱਲ ਸਾਹਮਣੇ ਆਈ।