ਬਰਸੀ 'ਤੇ ਵਿਸ਼ੇਸ਼ : ਦਾਰਾ ਸਿੰਘ ਨਹੀਂ ਜੰਮਣਾ ਦੂਜਾ

7/12/2020 3:32:53 PM

ਜਲੰਧਰ (ਬਿਊਰੋ) - ਅੱਜ 12 ਜੁਲਾਈ ਦੇ ਦਿਨ ਭਾਰਤ ਦੇ ਇਕ ਮਹਾਨ ਇਨਸਾਨ, ਪਹਿਲਵਾਨ, ਅਭਿਨੇਤਾ ਤੇ ਨੇਤਾ ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੀ ਅਠਵੀਂ ਬਰਸੀ ਹੈ। ਦਾਰਾ ਸਿੰਘ ਬੇਸ਼ੱਕ ਇਸ ਦੁਨੀਆਂ 'ਚ ਨਹੀਂ ਹਨ ਪਰ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਬਰਸੀ ਮੌਕੇ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ -
ਦਾਰਾ ਸਿੰਘ ਇਕ ਅਜਿਹੇ ਪਹਿਲਵਾਨ ਸਨ ਜੋ ਲਗਾਤਾਰ 15 ਵਰ੍ਹਿਆਂ ਤੱਕ ਵਰਲਡ ਰੈਸਲਿੰਗ ਚੈਂਪੀਅਨ ਰਹੇ। ਦਾਰਾ ਸਿੰਘ ਨੇ 500 ਤੋਂ ਵੱਧ ਕੁਸ਼ਤੀ ਮੁਕਾਬਲੇ 'ਚ ਹਿੱਸਾ ਲਿਆ ਤੇ ਸਾਰਿਆਂ 'ਚ ਜਿੱਤ ਹਾਸਲ ਕੀਤੀ ਤੇ ਕੋਈ ਮੁਕਾਬਲਾ ਨਾ ਹਾਰੇ ।ਦਾਰਾ ਸਿੰਘ ਨੇ 29 ਮਈ 1968 'ਚ ਮੁੰਬਈ ਦੇ ਵਲਭ ਭਾਈ ਸਟੇਡੀਅਮ 'ਚ ਅਮਰੀਕਨ ਵਰਲਡ ਚੈਂਪੀਅਨ ਪਹਿਲਵਾਨ 'ਲੂ ਥੈਸ' ਨੂੰ ਹਰਾ ਕੇ ਰੁਸਤਮ-ਏ-ਜਮਾ ਭਾਵ ਵਰਲਡ ਚੈਂਮਪੀਅਨ ਬਣੇ। ਦਾਰਾ ਸਿੰਘ ਭਾਰਤ ਦੇ ਅਜਿਹੇ ਖਿਡਾਰੀ ਸਨ ਜੋ ਬੀ.ਜੇ.ਪੀ ਵਲੋਂ ਰਾਜ ਸਭਾ ਸਾਂਸਦ (ਅਪਰ ਹਾਊਸ) ਚੁਣੇ ਗਏ । ਸਾਲ 2003 ਤੋਂ 2009 ਤੱਕ ਬਤੌਰ ਸਾਂਸਦ ਰਹੇ ਦਾਰਾ ਸਿੰਘ ਨੇ ਦੇਸ਼ ਦੀ ਸੇਵਾ ਕੀਤੀ।
PunjabKesariਦਾਰਾ ਸਿੰਘ ਵਲੋਂ ਦੇਸ਼ ਲਈ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਵਿੱਤੀ ਮਦਦ ਵੀ ਕੀਤੀ ਜਾਂਦੀ ਸੀ ਉਨ੍ਹਾਂ ਨੇ ਖਿਡਾਰੀਆਂ ਲਈ ਗੁਹਾਟੀ ਅਤੇ ਆਪਣੇ ਜੱਦੀ ਪਿੰਡ 'ਚ ਸਟੇਡੀਅਮ ਵੀ ਬਣਵਾਏ । ਦਾਰਾ ਸਿੰਘ ਨੇ ਆਪਣੇ ਪੂਰੇ ਜੀਵਨ 'ਚ ਲੋਕਾਂ ਦੀ ਸੇਵਾ ਕੀਤੀ ਤੇ ਲੋਕ ਭਲਾਈ ਦੇ ਕਈ ਕੰਮ ਵੀ ਕਰਦੇ ਰਹੇ। ਦਾਰਾ ਸਿੰਘ ਨੇ ਕਈ ਹੋਰ ਸੰਸਥਾਵਾਂ ਦੇ ਉੱਚ ਆਹੁਦਿਆਂ 'ਤੇ ਰਹੇ ਕਿ ਆਪਣਿਆਂ ਸੇਵਾਵਾਂ ਦਿੱਤੀਆਂ  -

PunjabKesari

2004-2006 ਤੋਂ ਹਿਊਮਨ ਰਿਸੋਰਸ ਡਿਵੈਲਪਮੈਂਟਸ ਕਮੇਟੀ ਦੇ ਮੈਂਬਰ ਰਹੇ ।

ਦਾਰਾ ਸਿੰਘ ਅਗਸਤ 2004 'ਚ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਕੰਸੋਲੇਟਿੱਵ ਕਮੇਟੀ ਦੇ ਮੈਂਬਰ ਰਹੇ।

2006 ਤੋਂ ਬਾਅਦ ਦਾਰਾ ਸਿੰਘ ਸੂਚਨਾ ਅਤੇ ਤਕਨਾਲੋਜੀ ਕਮੇਟੀ ਦੇ ਮੈਂਬਰ ਰਹੇ।

ਦਾਰਾ ਸਿੰਘ ਮਿਨਸਟਰੀ ਆਫ ਇਨਫਾਰਮੈਂਸਨ ਅਤੇ ਪ੍ਰਸਾਰਨ ਕਮੇਟੀ ਦੇ ਮੈਂਬਰ ਵੀ ਰਹੇ

1997 'ਚ ਦਾਰਾ ਸਿੰਘ ਆਲ ਇੰਡੀਆ ਜਾਟ ਮਹਾਸਭਾ ਦੇ ਪ੍ਰਧਾਨ ਵੀ ਰਹੇ।

ਦਾਰਾ ਸਿੰਘ 2005 ਤੋਂ ਸਿਨੇ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ।


Lakhan

Content Editor Lakhan