ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਿਨੇਮਾ ਹਾਲ 'ਚ ਸਿਰਫ਼ 75 ਰੁ.’ਚ ਵੇਖੋ ਕੋਈ ਵੀ ਫ਼ਿਲਮ, ਜਾਣੋ ਕਦੋਂ

Tuesday, Sep 13, 2022 - 02:30 PM (IST)

ਬਾਲੀਵੁੱਡ ਡੈਸਕ- ਦੇਸ਼ ਭਰ ’ਚ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ’ਤੇ ਭਾਰਤੀਆਂ ਲਈ ਖ਼ਾਸ ਆਫ਼ਰ ਸਾਹਮਣੇ ਆਈ ਹੈ। ਦਰਅਸਲ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਫ਼ੈਸਲਾ ਕੀਤਾ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ ’ਤੇ ਦੇਸ਼ ਭਰ ਦੀਆਂ ਸਾਰੀਆਂ ਸਕ੍ਰੀਨਾਂ ਲਈ ਸਿਰਫ਼ 75 ਰੁਪਏ ਚਾਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਬੱਪਾ ਨੂੰ ਦਿੱਤੀ ਵਿਦਾਈ, ਗਣਪਤੀ ਵਿਸਰਜਨ ’ਚ ਨਜ਼ਰ ਆਇਆ ਕੁੰਦਰਾ ਪਰਿਵਾਰ

ਇਸ ਦੇ ਨਾਲ 3 ਸਤੰਬਰ ਨੂੰ ਅਮਰੀਕਾ ਵੀ ਆਪਣਾ ਰਾਸ਼ਟਰੀ ਸਿਨੇਮਾ ਦਿਵਸ ਮਨਾਏਗਾ। ਇਸ ਖ਼ਾਸ ਮੌਕੇ ’ਤੇ ਦੇਸ਼ ਭਰ ’ਚ ਟਿਕਟਾਂ ਦੀ ਕੀਮਤ 3 ਡਾਲਰ ਤੱਕ ਰੱਖੀ ਜਾਵੇਗੀ ਤਾਂ ਜੋ ਸਿਨੇਮਾ ਪ੍ਰੇਮੀ ਘੱਟ ਕੀਮਤ ’ਤੇ ਫ਼ਿਲਮ ਦੇਖ ਸਕਣ। ਹੁਣ ਭਾਰਤ ’ਚ ਵੀ ਅਜਿਹਾ ਹੀ ਫ਼ੈਸਲਾ ਲਿਆ ਗਿਆ ਹੈ।

PunjabKesari

ਇਹ ਸਹੂਲਤ ਸਿਰਫ਼ ਆਮ ਮੂਵੀ ਥਿਏਟਰਾਂ ’ਚ ਹੀ ਨਹੀਂ ਬਲਕਿ ਪੀ.ਵੀ.ਆਰ, ਆਈਨੌਕਸ, ਸਿਨੇਪੋਲਿਸ ਅਤੇ  ਕਾਰਨੀਵਲ ਸਮੇਤ ਹੋਰ ਸਾਰੇ ਸਥਾਨਾਂ ’ਚ ਵੀ ਉਪਲਬਧ ਹੋਵੇਗੀ। ਆਮ ਤੌਰ ’ਤੇ ਸਿਨੇਮਾਘਰਾਂ ’ਚ ਫ਼ਿਲਮ ਦਾ ਆਨੰਦ ਲੈਣ ਲਈ 200 ਤੋਂ 300 ਰੁਪਏ ਖ਼ਰਚ ਕਰਨੇ ਪੈਂਦੇ ਹਨ, ਜਿਸ ਕਾਰਨ ਜ਼ਿਆਦਾਤਰ ਲੋਕ ਸਿਨੇਮਾਘਰਾਂ ’ਚ ਜਾਣ ਤੋਂ ਬਚਦੇ ਹਨ।

ਟਿਕਟ ਕਿਵੇਂ ਖ਼ਰੀਦਣੀ ਹੈ

75 ਰੁਪਏ ’ਚ ਟਿਕਟ ਖ਼ਰੀਦਣ ਲਈ ਤੁਹਾਨੂੰ ਸਿਨੇਮਾ ਹਾਲ ਦੇ ਬਾਹਰੋਂ ਟਿਕਟ ਖ਼ਰੀਦਣੀ ਪਵੇਗੀ। ਇਸ ਤੋਂ ਇਲਾਵਾ ਤੁਸੀਂ ਆਨਲਾਈਨ ਮਾਧਿਅਮ ਰਾਹੀਂ ਵੀ ਟਿਕਟ ਖ਼ਰੀਦ ਸਕਦੇ ਹੋ, ਪਰ ਇਸਦੇ ਲਈ ਤੁਹਾਨੂੰ ਜੀ.ਐੱਸ.ਟੀ ਅਤੇ ਇੰਟਰਨੈੱਟ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।

PunjabKesari

ਇਹ ਵੀ ਪੜ੍ਹੋ : ਬੇਬੀ ਬੰਪ ਨੂੰ ਫ਼ਲਾਂਟ ਕਰਨ ’ਤੇ ਬਿਪਾਸ਼ਾ ਦਾ ਟਰੋਲ ਕਰਨ ਵਾਲਿਆ ਨੂੰ ਜਵਾਬ, ਕਿਹਾ- ‘ਕਿਉਂ ਨਾ ਕਰੀਏ...’

ਬ੍ਰਹਮਾਸਤਰ ਦੀ ਟਿਕਟ ਸਿਰਫ਼ 75 ਰੁਪਏ

ਖ਼ਾਸ ਗੱਲ ਇਹ ਹੈ ਕਿ ਰਣਬੀਰ-ਆਲੀਆ ਦੀ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਅਜਿਹੇ ’ਚ ਪ੍ਰਸ਼ੰਸਕ 16 ਤਾਰੀਖ਼ ਨੂੰ ਸਿਰਫ਼ 75 ਰੁਪਏ ’ਚ ਫ਼ਿਲਮ ਦਾ ਆਨੰਦ ਲੈ ਸਕਣਗੇ। ਹਾਲਾਂਕਿ ਬਾਕੀ ਦਿਨ ਲਈ ਟਿਕਟਾਂ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।


Shivani Bassan

Content Editor

Related News