ਬੀਮਾਰ ਚੱਲ ਰਹੇ ਹਨ ਇਹ ਦਿੱਗਜ਼ ਅਦਾਕਾਰ, ਗੰਭੀਰ ਹਾਲਤ ''ਚ ਲਿਆ ਗਿਆ ਦਿੱਲੀ

Sunday, Feb 09, 2025 - 04:46 PM (IST)

ਬੀਮਾਰ ਚੱਲ ਰਹੇ ਹਨ ਇਹ ਦਿੱਗਜ਼ ਅਦਾਕਾਰ, ਗੰਭੀਰ ਹਾਲਤ ''ਚ ਲਿਆ ਗਿਆ ਦਿੱਲੀ

ਨਵੀਂ ਦਿੱਲੀ- ਫਿਲਮ ਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਦੱਖਣੀ ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਉੱਤਮ ਮੋਹੰਤੀ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਭੁਵਨੇਸ਼ਵਰ ਦੇ KIMS ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਅਦਾਕਾਰ ਦੀ ਵਿਗੜਦੀ ਸਿਹਤ ਬਾਰੇ ਜਾਣਨ ਤੋਂ ਬਾਅਦ ਪ੍ਰਸ਼ੰਸਕ ਚਿੰਤਤ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ।ਉੱਤਮ ਮੋਹੰਤੀ ਨੂੰ 8 ਫਰਵਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਵਿਗੜਨ ਤੋਂ ਬਾਅਦ, ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ ਉਸ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਬਿਹਤਰ ਇਲਾਜ ਲਈ ਗ੍ਰੀਨ ਕੋਰੀਡੋਰ ਰਾਹੀਂ ਦਿੱਲੀ ਭੇਜਣ ਦਾ ਫੈਸਲਾ ਕੀਤਾ।ਉਨ੍ਹਾਂ ਦੇ ਪੁੱਤਰ ਬਾਬੂਸ਼ਨ ਮੋਹੰਤੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਰਿਵਾਰ ਉਨ੍ਹਾਂ ਦੀ ਸਿਹਤ ਬਾਰੇ ਚਿੰਤਤ ਹੈ ਅਤੇ ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਹੈ।

 

ਸ਼ੂਟਿੰਗ ਦੌਰਾਨ ਵਿਗੜੀ ਸਿਹਤ 
ਉੱਤਮ ਮੋਹੰਤੀ ਆਪਣੀ ਨਵੀਂ ਫਿਲਮ 'ਬੋ ਬੁਤੂ ਭੂਤਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਇਸ ਫਿਲਮ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਪਰਾਜਿਤਾ ਅਤੇ ਪੁੱਤਰ ਬਾਬੂਸ਼ਨ ਵੀ ਨਜ਼ਰ ਆਉਣਗੇ। ਸ਼ੂਟਿੰਗ ਦੌਰਾਨ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਦੋਂ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਬੈਕਲੈੱਸ ਡਰੈੱਸ 'ਚ ਮੋਨਾਲੀਸਾ ਨੇ ਢਾਹਿਆ ਕਹਿਰ, ਦੇਖੋ ਤਸਵੀਰਾਂ

ਫੈਨਜ਼ ਕਰ ਹਨ ਪ੍ਰਾਰਥਨਾ 
ਉਨ੍ਹਾਂ ਦੀ ਖਰਾਬ ਸਿਹਤ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਦੇ ਲੋਕ ਚਿੰਤਤ ਹਨ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। ਹਰ ਕੋਈ ਉਮੀਦ ਕਰਦਾ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਵੇਗਾ ਅਤੇ ਮੁੜ ਫਿਲਮਾਂ 'ਚ ਨਜ਼ਰ ਆਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News