ਸਮੋਸਾ ਖਾਂਦਿਆਂ ਸੋਨੂੰ ਸੂਦ ਨੇ ਕੀਤੀ ‘ਰੌਡੀਜ਼’ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਦੀ ਪੁਸ਼ਟੀ (ਵੀਡੀਓ)
Tuesday, Feb 08, 2022 - 04:07 PM (IST)
ਚੰਡੀਗੜ੍ਹ (ਬਿਊਰੋ)– ਪਿਛਲੇ ਕਾਫੀ ਦਿਨਾਂ ਤੋਂ ਚਰਚਾ ਸੀ ਕਿ ਸੋਨੂੰ ਸੂਦ ਮਸ਼ਹੂਰ ਰਿਐਲਿਟੀ ਸ਼ੋਅ ‘ਰੌਡੀਜ਼’ ਨੂੰ ਹੋਸਟ ਕਰਨ ਵਾਲੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਵਿਜੇ ਸਿੰਘ ‘ਰੌਡੀਜ਼’ ’ਚ ਇਸ ਵਾਰ ਦਿਖਾਈ ਨਹੀਂ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਸੋਨੂੰ ਸੂਦ ਨੇ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸੋਨੂੰ ਸੂਦ ਸਮੋਸਾ ਖਾ ਰਹੇ ਹਨ। ਉਹ ਕਹਿੰਦੇ ਹਨ ਕਿ ਉਹ ਇਸ ਸਮੇਂ ਮੋਗਾ ’ਚ ਹਨ ਤੇ ਇਸ ਮਾਹੌਲ ਦਾ ਆਨੰਦ ਮਾਣ ਰਹੇ ਹਨ ਕਿਉਂਕਿ ਉਹ ਇਸ ਤੋਂ ਬਾਅਦ ਦੱਖਣੀ ਅਫਰੀਕਾ ਜਾਣਗੇ ਤੇ ਉਥੇ ਸਮੋਸਾ ਸ਼ਾਇਦ ਨਾ ਮਿਲੇ।
ਸੋਨੂੰ ਸੂਦ ਨੇ ਇਹ ਵੀ ਕਿਹਾ ਕਿ ਇਸ ਵਾਰ ਦੇਸ਼ ਨੂੰ ਜ਼ਬਰਦਸਤ ‘ਰੌਡੀਜ਼’ ਮਿਲਣ ਵਾਲੇ ਹਨ। ‘ਰੌਡੀਜ਼’ ਇਕ ਰਿਐਲਿਟੀ ਸ਼ੋਅ ਹੁੰਦਾ ਹੈ, ਜਿਸ ’ਚ ਵੱਖ-ਵੱਖ ਮੁਕਾਬਲੇਬਾਜ਼ ਟਾਸਕਸ ਕਰਦੇ ਹਨ ਤੇ ਮੁਸ਼ਕਿਲਾਂ ਨੂੰ ਪਾਰ ਕਰਦਿਆਂ ‘ਰੌਡੀਜ਼’ ਦਾ ਖਿਤਾਬ ਆਪਣੇ ਨਾਂ ਕਰਦੇ ਹਨ।
ਰਣਵਿਜੈ ਸਿੰਘ ਪਿਛਲੇ 18 ਸਾਲਾਂ ਤੋਂ ‘ਰੌਡੀਜ਼’ ਦਾ ਹਿੱਸਾ ਸਨ ਪਰ ਇਸ ਵਾਰ ਉਨ੍ਹਾਂ ਦੀ ਜਗ੍ਹਾ ਸੋਨੂੰ ਸੂਦ ਨੇ ਲਈ ਹੈ। ਉਥੇ ਸੋਨੂੰ ਸੂਦ ਨੂੰ ‘ਰੌਡੀਜ਼’ ਹੋਸਟ ਕਰਦਿਆਂ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।