'ਨਾਰਵੇ ਬਾਲੀਵੁੱਡ ਫ਼ਿਲਮ ਫੈਸਟੀਵਲ' 'ਚ ਅਦਾਕਾਰ ਸੋਨੂੰ ਸੂਦ ਨੂੰ ਮਿਲੇਗਾ ਵੱਡਾ ਸਨਮਾਨ
Tuesday, Dec 29, 2020 - 10:14 AM (IST)
ਮੁੰਬਈ (ਬਿਊਰੋ) : ਸੋਨੂੰ ਸੂਦ ਆਪਣੇ ਚੰਗੇ ਕੰਮਾਂ ਲਈ 2020 ਦੌਰਾਨ ਖ਼ਬਰਾਂ 'ਚ ਰਹੇ ਹਨ। ਅਦਾਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਪਹੁੰਚਣ 'ਚ ਸਹਾਇਤਾ ਕੀਤੀ ਅਤੇ ਅਣਗਿਣਤ ਲੋਕਾਂ ਦੀ ਹੋਰ ਜ਼ਰੂਰਤਾਂ ਦੀਆਂ ਚੀਜ਼ਾਂ 'ਚ ਵੀ ਸਹਾਇਤਾ ਕੀਤੀ। ਹੁਣ ਮਸ਼ਹੂਰ ਸਕੈਨ ਡੇਨੇਵੀਅਨ ਬਾਲੀਵੁੱਡ ਫੈਸਟੀਵਲ ਨਾਰਵੇ ਨੇ ਸੋਨੂੰ ਸੂਦ ਨੂੰ ‘Humanitarian of the year 2020’ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪੁਰਸਕਾਰ ਲਗਭਗ 30 ਦਸੰਬਰ ਨੂੰ ਸੋਨੂੰ ਨੂੰ ਲਾਰੇਨਸਕੌਗ, ਓਸਲੋ, ਨਾਰਵੇ ਦੇ ਮੇਅਰ ਸ੍ਰੀਮਤੀ ਰਾਗਨਾਈਲਡ ਬਰਗਹਿਮ ਦੁਆਰਾ ਪੇਸ਼ ਕੀਤਾ ਜਾਵੇਗਾ। ਬਾਲੀਵੁੱਡ ਫੈਸਟੀਵਲ ਨੌਰਵੇ ਦੇ ਪ੍ਰਮੁੱਖ ਨਿਰਦੇਸ਼ਕ ਨਸੂਰਉੱਲਾ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਸੋਨੂੰ ਸੂਦ ਪੂਰੀ ਮਨੁੱਖਤਾ ਦੇ ਲਈ ਨਿਰਸਵਾਰਥ ਕਾਰਜ ਕਰ ਰਿਹਾ ਹੈ ਅਤੇ ਉਹ ਵੀ ਇਕ ਬਹੁਤ ਹੀ ਮੁਸ਼ਕਲ ਸਮੇਂ 'ਚ। ਸਾਡੀ ਪੂਰੀ ਟੀਮ ਨੇ ਸਰਬਸੰਮਤੀ ਨਾਲ ਉਸ ਦੇ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਕਾਰਜ ਲਈ ਉਨ੍ਹਾਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ। ਇਹ ਸੋਨੂੰ ਦੇ ਘਰ ਵਾਪਸੀ ਵਰਗਾ ਜਾਪਦਾ ਹੈ ਕਿਉਂਕਿ ਉਸ ਦੀ ਫਿਲਮ ਦਬੰਗ ਦਾ ਵਰਲਡ ਪ੍ਰੀਮੀਅਰ ਬਾਲੀਵੁੱਡ ਫੈਸਟੀਵਲ ਨਾਰਵੇ ਵਿਖੇ ਹੋਇਆ ਸੀ, ਜਿੱਥੇ ਸਲਮਾਨ ਖ਼ਾਨ ਮੌਜੂਦ ਸੀ ਅਤੇ ਹੁਣ ਸੋਨੂੰ ਨੂੰ ਇਸ ਸਾਲ ਦੇ ਸਭ ਤੋਂ ਖਾਸ ਪੁਰਸਕਾਰ ਲਈ ਚੁਣਿਆ ਗਿਆ ਹੈ।'
ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂੰ ਸੂਦ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂੰ ਸੂਦ ਨੇ ਆਪਣੀਆਂ 8 ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹਾਲੇ ਵੀ ਉਹ ਲੋਕਾਂ ਦੀ ਮਦਦ ਕਰ ਰਹੇ ਹਨ। ਖ਼ਬਰਾਂ ਮੁਤਾਬਕ ਸੋਨੂੰ ਸੂਦ ਨੇ ਜੁਹੂ ਵਿਚ ਆਪਣੀਆਂ 8 ਜਾਇਦਾਦਾਂ 10 ਕਰੋੜ ਰੁਪਏ ਇਕੱਤਰ ਕਰਨ ਦਾ ਵਾਅਦਾ ਕੀਤਾ ਹੈ। ਇਕ ਵੈਬ ਪੋਰਟਲ ਮਨੀਕੰਟਰੌਲ ਕੋਲ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਸੋਨੂੰ ਸੂਦ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਸਥਿਤ ਆਪਣੀਆਂ 2 ਦੁਕਾਨਾਂ ਅਤੇ 6 ਫਲੈਟਾਂ ਨੂੰ ਗਹਿਣੇ ਰੱਖਿਆ ਹੈ। ਇਹ ਦੋਵੇਂ ਦੁਕਾਨਾਂ ਗਰਾਊਂਡ ਫਲੌਰ 'ਤੇ ਹਨ ਅਤੇ ਫਲੈਟ ਸ਼ਿਵ ਸਾਗਰ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਹਨ। ਇਹ ਹਾਊਸਿੰਗ ਸੁਸਾਇਟੀ ਇਸਕਨ ਮੰਦਰ ਦੇ ਨੇੜੇ ਏਬੀ ਨਾਇਰ ਰੋਡ 'ਤੇ ਸਥਿਤ ਹਨ।
ਰਿਪੋਰਟ ਮੁਤਾਬਕ ਇਹ ਪ੍ਰਾਪਰਟੀ ਸੋਨੂੰ ਸੂਦ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਦੇ ਨਾਂ 'ਤੇ ਹੈ, ਜਿਸ ਨੇ ਉਨ੍ਹਾਂ ਨੇ ਬੈਂਕ ਕੋਲ ਗਹਿਣੇ ਰੱਖਿਆ ਹੈ। ਉਨ੍ਹਾਂ ਨੇ 10 ਕਰੋੜ ਰੁਪਏ ਦੇ ਇਸ ਲੋਨ ਲਈ 5 ਲੱਖ ਰਜਿਸਟ੍ਰੇਸ਼ਨ ਫੀਸ ਦਿੱਤੀ ਹੈ। ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਤੇ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਵੇਂ 10 ਕਰੋੜ ਰੁਪਏ ਦਾ ਲੋਨ ਲੈਣ ਸਬੰਧੀ ਖ਼ਬਰ 'ਤੇ ਸੋਨੂੰ ਸੂਦ ਵੱਲੋਂ ਕੋਈ ਰਿਪਲਾਈ ਨਹੀਂ ਮਿਲ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।