ਥਾਈਲੈਂਡ ''ਚ ਫਸੇ ਭਾਰਤੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਟਿਕਟ ਭੇਜ ਕੇ ਵਾਪਸ ਆਉਣ ਦੀ ਕੀਤੀ ਵਿਵਸਥਾ

Thursday, Jun 16, 2022 - 01:28 PM (IST)

ਥਾਈਲੈਂਡ ''ਚ ਫਸੇ ਭਾਰਤੀ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਟਿਕਟ ਭੇਜ ਕੇ ਵਾਪਸ ਆਉਣ ਦੀ ਕੀਤੀ ਵਿਵਸਥਾ

ਮੁੰਬਈ- ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਦਾ ਸਿਲਸਿਲਾ ਜਾਰੀ ਹੈ। ਜਦੋਂ ਵੀ ਕੋਈ ਅਦਾਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈ ਤਾਂ ਉਹ ਤੁਰੰਤ ਹਾਜ਼ਿਰ ਹੋ ਜਾਂਦੇ ਹਨ। ਹਾਲ ਹੀ 'ਚ ਅਦਾਕਾਰ ਨੇ ਥਾਈਲੈਂਡ 'ਚ ਫਸੇ ਭਾਰਤੀ ਦੀ ਵਿਦੇਸ਼ ਤੋਂ ਪਰਤਣ 'ਚ ਮਦਦ ਕੀਤੀ। ਸੋਨੂੰ ਨੇ ਉਸ ਵਿਅਕਤੀ ਨੂੰ ਹਵਾਈ ਜਹਾਜ਼ ਦੀ ਟਿਕਟ ਭੇਜੀ ਅਤੇ ਉਸ ਦੇ ਭਾਰਤ ਵਾਪਸ ਆਉਣ ਦੀ ਵਿਵਸਥਾ ਕੀਤੀ। 

PunjabKesari
ਸਾਹਿਲ ਖਾਨ ਦੇ ਨਾਂ ਦੇ ਇਕ ਵਿਅਕਤੀ ਨੇ ਟਵੀਟ ਸ਼ੇਅਰ ਕਰਕੇ ਸੋਨੂੰ ਸੂਦ ਤੋਂ ਮਦਦ ਮੰਗੀ। ਸਾਹਿਲ ਨੇ ਲਿਖਿਆ-'ਮੈਂ ਥਾਈਲੈਂਡ 'ਚ ਫਸ ਗਿਆ ਹਾਂ ਅਤੇ ਇਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਸੋਨੂੰ ਸਰ, ਮੈਂ ਤੁਹਾਨੂੰ ਮਦਦ ਕਰਨ ਦੀ ਬੇਨਤੀ ਕਰਦਾ ਹਾਂ। ਸੋਨੂੰ ਨੇ ਸਾਹਿਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ-'ਮੈਂ ਤੁਹਾਨੂੰ ਟਿਕਟ ਭੇਜ ਰਿਹਾ ਹਾਂ। ਤੁਹਾਡੇ ਪਰਿਵਾਰ ਨਾਲ ਮਿਲਣ ਦਾ ਸਮਾਂ ਆ ਗਿਆ ਹੈ। 

PunjabKesari
ਭਾਰਤ ਪਹੁੰਚਣ ਤੋਂ ਬਾਅਦ ਸਾਹਿਲ ਨੇ ਵੀਡੀਓ ਸਾਂਝੀ ਕਰਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ। ਸਾਹਿਲ ਨੇ ਕਿਹਾ-'ਆਖਿਰਕਾਰ ਮੈਂ ਭਾਰਤ ਪਹੁੰਚ ਗਿਆ। ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਮੈਂ ਹਮੇਸ਼ਾ ਤੁਹਾਡੀ ਸਫ਼ਲਤਾ ਦੇ ਲਈ ਪ੍ਰਾਥਨਾ ਕਰਾਂਗਾ। ਜੋ ਤੁਸੀਂ ਇਨ੍ਹੀਂ ਦਿਨੀਂ ਮੇਰੇ ਲਈ ਕੀਤਾ, ਉਹ ਕੋਈ ਨਹੀਂ ਕਰਦਾ। ਤੁਸੀਂ ਅਸਲੀ ਹੀਰੋ ਹੋ। ਅਦਾਕਾਰ ਨੇ ਸਾਹਿਲ ਦੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ-'ਹਿੰਦੂਸਤਾਨੀ ਭਰਾ ਹੋ ਸਾਡੇ... ਵਾਪਸ ਹਿੰਦੂਸਤਾਨ ਤਾਂ ਲਿਆਉਣਾ ਹੀ ਸੀ'। ਪ੍ਰਸ਼ੰਸਕ ਸੋਨੂੰ ਦੇ ਇਸ ਕੰਮ ਦੀ ਖੂਬ ਤਾਰੀਫ਼ ਕਰ ਰਹੇ ਹਨ।

PunjabKesari
ਸਾਹਿਲ ਖਾਨ ਦੇ ਭਾਰਤ ਆਉਣ ਤੋ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਉਹ ਥਾਈਲੈਂਡ 'ਚ ਕਿੰਝ ਫਸ ਗਏ। ਇਸ 'ਤੇ ਸਾਹਿਲ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਨਾਲ ਨੌਕਰੀ ਦੇ ਨਾਂ 'ਤੇ ਧੋਖਾ ਕੀਤਾ ਗਿਆ ਅਤੇ ਉਨ੍ਹਾਂ ਦਾ ਪਾਸਪੋਰਟ ਵੀ ਲੈ ਲਿਆ ਗਿਆ। ਸਾਹਿਲ ਨੇ ਆਪਣੀ ਆਪਬੀਤੀ ਦੱਸਦੇ ਹੋਏ ਕਿਹਾ ਕਿ- 'ਮੇਰਾ ਪਾਸਪੋਰਟ ਲੈ ਲਿਆ ਗਿਆ ਹੈ ਹੁਣ ਉਨ੍ਹਾਂ ਦਾ ਆਗਿਆ ਦੇ ਬਿਨਾਂ ਮੈਂ ਕੰਪਲੈਕਸ ਤੋਂ ਬਾਹਰ ਨਹੀਂ ਜਾ ਸਕਦਾ ਹਾਂ। ਇੰਟਰਨੈੱਟ ਕਨੈਕਿਟਵਿਟੀ ਵੀ ਨਹੀਂ ਹੈ। ਸੋਨੂੰ ਸੂਦ ਦੇ ਕਾਰਨ ਮੈਂ ਉਸ ਜਾਲ 'ਚੋਂ ਬਾਹਰ ਨਿਕਲ ਪਾਇਆ'।


author

Aarti dhillon

Content Editor

Related News