ਸੋਨੂੰ ਸੂਦ ਦੀ ਦਰਿਆਦਿਲੀ ਦੀ ਮਿਸਾਲ, ਗਰੀਬ ਕਿਸਾਨ ਲਈ ਬਣਿਆ ਫ਼ਰਿਸ਼ਤਾ

07/27/2020 1:55:05 PM

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਆਏ ਦਿਨ ਸੋਨੂੰ ਸੂਦ ਕੁਝ ਅਜਿਹਾ ਕਰ ਜਾਂਦੇ ਹਨ ਕਿ ਉਨ੍ਹਾਂ ਦੀ ਚਰਚਾ ਹਰ ਪਾਸੇ ਸ਼ੁਰੂ ਹੋ ਜਾਂਦੀ ਹੈ। ਤਾਲਾਬੰਦੀ ਦੌਰਾਨ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਤੋਂ ਲੈ ਕਿ ਰਾਸ਼ਨ ਤੱਕ ਮੁਹੱਈਆ ਕਰਵਾਉਣ ਵਾਲੇ ਸੋਨੂੰ ਸੂਦ ਭਾਰਤ ਵਾਸੀਆਂ ਦੇ ਦਿਲ ਦੀ ਧੜਕਣ ਬਣ ਗਏ ਹਨ। ਲੋਕ ਅੱਜ ਉਨ੍ਹਾਂ ਨੂੰ ਭਗਵਾਨ ਦੇ ਰੂਪ 'ਚ ਦੇਖਦੇ ਹਨ। ਇਸ ਸਭ ਦੇ ਚਲਦੇ ਸੋਨੂੰ ਸੂਦ ਨੇ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਪਰਿਵਾਰ ਦੀ ਮਦਦ ਕੀਤੀ ਹੈ।

ਗਰੀਬ ਕਿਸਾਨ ਦੇ ਪਰਿਵਾਰ ਨੂੰ ਸੋਨੂੰ ਸੂਦ ਨੇ ਟਰੈਕਟਰ ਭੇਜ ਕੇ ਮਦਦ ਕੀਤੀ ਹੈ। ਦਰਅਸਲ, ਆਂਧਰਾ ਪ੍ਰਦੇਸ਼ ਦੇ ਇੱਕ ਪਰਿਵਾਰ ਦਾ ਵੀਡੀਓ ਟਵਿੱਟਰ 'ਤੇ ਕਾਫ਼ੀ ਵਾਇਰਲ ਹੋ ਰਿਹਾ ਸੀ, ਜਿਸ 'ਚ ਪਰਿਵਾਰਕ ਮੈਂਬਰ ਪੰਜਾਲੀ ਚੁੱਕ ਆਪ ਹੀ ਹੱਥੀਂ ਖੇਤੀ ਕਰ ਰਹੇ ਹਨ। ਇਸ ਵੀਡੀਓ ਨੂੰ ਵੇਖ ਸੋਨੂੰ ਸੂਦ ਨੇ ਲਿਖਿਆ, ਇਸ ਪਰਿਵਾਰ ਨੂੰ ਬਲਦਾਂ ਦੀ ਜੋੜੀ ਨਹੀਂ ਟਰੈਕਟਰ ਦੀ ਲੋੜ ਹੈ, ਜੋ ਅੱਜ ਸ਼ਾਮ ਤੱਕ ਇਨ੍ਹਾਂ ਦੇ ਘਰ ਪਹੁੰਚ ਜਾਵੇਗਾ।

ਮਾਊਂਟੇਨ ਮੈਨ ਦਸ਼ਰਥ ਮਾਂਝੀ ਦੇ ਪਰਿਵਾਰ ਦੀ ਵੀ ਕਰ ਚੁੱਕੇ ਨੇ ਮਦਦ
ਸੋਨੂੰ ਸੂਦ ਨੇ ਮਾਊਂਟੇਨ ਮੈਨ ਦਸ਼ਰਥ ਮਾਂਝੀ ਦਾ ਪਰਿਵਾਰ ਇਨ੍ਹੀਂ ਦਿਨੀਂ ਗਰੀਬੀ 'ਚ ਜੀਵਨ ਬਸਰ ਕਰ ਰਿਹਾ ਹੈ। ਸੰਸਾਰਕ ਮਹਾਂਮਾਰੀ ਕੋਰੋਨਾ ਕਾਰਨ ਜਿਥੇ ਇੱਕ ਪਾਸੇ ਪਰਿਵਾਰ ਦੇ ਮੈਂਬਰਾਂ ਨੂੰ ਦਾਣੇ-ਦਾਣੇ ਦੇ ਲਾਲੇ ਪਏ ਹਨ, ਉਥੇ ਹੀ ਦੂਜੇ ਪਾਸੇ ਪਰਿਵਾਰ ਦੀ ਇੱਕ ਨੰਨ੍ਹੀ ਬੱਚੀ ਨਾਲ ਦੁਰਘਟਨਾ ਹੋ ਗਈ। ਇਸ ਖ਼ਬਰ ਦੀ ਇੱਕ ਕਟਿੰਗ ਨਾਲ ਇੱਕ ਯੂਜਰ ਨੇ ਟਵੀਟ ਕਰਕੇ ਸੋਨੂੰ ਸੂਦ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਟਵੀਟ ਕੀਤਾ, 'ਅੱਜ ਤੋਂ ਤੰਗੀ ਖ਼ਤਮ, ਅੱਜ ਹੀ ਹੋ ਜਾਵੇਗਾ ਭਰਾ।' ਦਸ਼ਰਥ ਮਾਂਝੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੋਨੂੰ ਸੂਦ ਅਜਿਹੇ ਸੰਕਟ ਦੀ ਘੜੀ 'ਚ ਭਗਵਾਨ ਦੇ ਰੂਪ 'ਚ ਆਏ ਹਨ। ਉਨ੍ਹਾਂ ਦੀ ਜਿੰਨ੍ਹੀ ਪ੍ਰਸ਼ੰਸਾ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੋਵੇਗੀ।
 


sunita

Content Editor

Related News