ਦੁਬਈ ਏਅਰਪੋਰਟ 'ਤੇ ਸੋਨੂੰ ਸੂਦ ਨੇ ਇੰਝ ਬਚਾਈ ਵਿਅਕਤੀ ਦੀ ਜਾਨ, ਵੇਖ ਮੈਡੀਕਲ ਟੀਮ ਵੀ ਹੋਈ ਹੈਰਾਨ

Wednesday, Jan 18, 2023 - 11:29 AM (IST)

ਨਵੀਂ ਦਿੱਲੀ : ਪਰਦੇ 'ਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰਾ ਸੋਨੂੰ ਸੂਦ ਕੋਰੋਨਾ ਕਾਲ 'ਚ ਅਸਲ ਹੀਰੋ ਬਣ ਕੇ ਅੱਗੇ ਆਏ ਹਨ। ਸੋਨੂੰ ਸੂਦ ਨੇ ਜਿਸ ਤਰ੍ਹਾਂ ਪਰਵਾਸੀ ਮਜ਼ਦੂਰਾਂ ਤੋਂ ਲੈ ਕੇ ਕੋਰੋਨਾ ਦੇ ਸਮੇਂ ਪਰੇਸ਼ਾਨ ਲੋਕਾਂ ਦੀ ਮਦਦ ਕੀਤੀ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਅੱਜ ਵੀ ਉਨ੍ਹਾਂ ਦੇ ਘਰ ਅੱਗੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਉਹ ਹਰ ਕਿਸੇ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਸੋਨੂੰ ਸੂਦ ਨੇ ਦੁਬਈ ਏਅਰਪੋਰਟ 'ਤੇ ਕੁਝ ਅਜਿਹਾ ਕਰ ਦਿੱਤਾ ਕਿ ਉਥੇ ਮੌਜੂਦ ਸਟਾਫ ਅਤੇ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

ਇਹ ਖ਼ਬਰ ਵੀ ਪੜ੍ਹੋ : ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਦੁਬਈ ਏਅਰਪੋਰਟ ਦਾ ਪੂਰਾ ਮਾਮਲਾ
ਦਰਅਸਲ ਇਹ ਪੂਰਾ ਮਾਮਲਾ ਦੁਬਈ ਏਅਰਪੋਰਟ ਦਾ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ, ਸੋਨੂੰ ਸੂਦ ਦੁਬਈ ਦੇ ਇਮੀਗ੍ਰੇਸ਼ਨ ਕਾਊਂਟਰ 'ਤੇ ਇੰਤਜ਼ਾਰ ਕਰ ਰਿਹਾ ਸੀ, ਜਦੋਂ ਉੱਥੇ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਉਸ ਵਿਅਕਤੀ ਨੂੰ ਦੇਖ ਕੇ ਉਥੇ ਖੜ੍ਹੇ ਲੋਕ ਬਿਲਕੁਲ ਵੀ ਹੈਰਾਨ ਅਤੇ ਪਰੇਸ਼ਾਨ ਨਹੀਂ ਹੋਏ ਪਰ ਕੋਈ ਵੀ ਕੁਝ ਨਹੀਂ ਕਰ ਰਿਹਾ ਸੀ। ਸੋਨੂੰ ਸੂਦ ਨੇ ਤੁਰੰਤ ਉਸ ਵਿਅਕਤੀ ਦਾ ਸਿਰ ਫੜ੍ਹ ਲਿਆ ਅਤੇ ਉਸ ਨੂੰ ਸਹਾਰਾ ਦਿੰਦੇ ਹੋਏ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀ. ਪੀ. ਆਰ.) ਦਿੱਤਾ, ਜਿਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਉਸ ਨੂੰ ਹੋਸ਼ ਆ ਗਿਆ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਅੰਦਾਜ਼ 'ਚ ਜੈਕੀ ਸ਼ਰਾਫ ਦੀ ਪਰਦੇ 'ਤੇ ਵਾਪਸੀ, 'ਕੋਟੇਸ਼ਨ ਗੈਂਗ' ਦੇ ਟਰੇਲਰ ਦਿਸਿਆ ਖ਼ਤਰਨਾਕ ਲੁੱਕ

ਸੋਨੂੰ ਸੂਦ ਦੀ ਖੂਬ ਹੋ ਰਹੀ ਹਰ ਪਾਸੇ ਤਾਰੀਫ਼
ਸੋਨੂੰ ਸੂਦ ਆਪਣੇ ਸ਼ਲਾਘਾਯੋਗ ਕੰਮ ਕਾਰਨ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਪਸੰਦੀਦਾ ਬਣ ਗਏ ਹਨ। ਇਸ ਦੇ ਨਾਲ ਹੀ ਜਿਸ ਤਰ੍ਹਾਂ ਉਸ ਵਿਅਕਤੀ ਦੀ ਜਾਨ ਬਚਾਈ, ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਨਾ ਸਿਰਫ ਪ੍ਰਸ਼ੰਸਕਾਂ ਨੇ ਸਗੋਂ ਮੌਕੇ 'ਤੇ ਪਹੁੰਚੀ ਮੈਡੀਕਲ ਟੀਮ ਨੇ ਵੀ ਅਦਾਕਾਰ ਦੀ ਤਾਰੀਫ਼ ਕੀਤੀ। ਹੋਸ਼ 'ਚ ਆਉਣ ਤੋਂ ਬਾਅਦ ਵਿਅਕਤੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਸੋਨੂੰ ਸੂਦ ਦਾ ਧੰਨਵਾਦ ਕੀਤਾ। ਇਹ ਗੱਲ ਸਾਹਮਣੇ ਆਉਂਦੇ ਹੀ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਆਪਣੇ ਜਨਮਦਿਨ ਮੌਕੇ ਨਵੀਂ ਈ. ਪੀ. ਦਾ ਪੋਸਟਰ ਕੀਤਾ ਸਾਂਝਾ, ਜਾਣੋ ਕਦੋਂ ਹੋਵੇਗੀ ਰਿਲੀਜ਼


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News