PICS : ਅਦਾਕਾਰ ਸੋਨੂੰ ਸੂਦ ਦੀ ਆਖਰੀ ਸਮੇਂ ਪਿਤਾ ਨਾਲ ਹੋਈ ਇਹ ਗੱਲ

Tuesday, Feb 09, 2016 - 05:36 PM (IST)

PICS : ਅਦਾਕਾਰ ਸੋਨੂੰ ਸੂਦ ਦੀ ਆਖਰੀ ਸਮੇਂ ਪਿਤਾ ਨਾਲ ਹੋਈ ਇਹ ਗੱਲ

ਮੋਗਾ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਪਿਤਾ ਸ਼ਕਤੀ ਸਾਗਰ ਸੂਦ ਦਾ ਕੱਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 77 ਸਾਲਾ ਉਨ੍ਹਾਂ ਦੇ ਪਿਤਾ ਨੇ ਹਸਪਤਾਲ ਲਿਜਾਣ ਸਮੇਂ ਰਾਹ ''ਚ ਹੀ ਦਮ ਤੋੜ ਦਿੱਤਾ। ਇਸ ਦੁਖਦਾਈ ਸਮੇਂ ਸੋਨੂੰ ਘਰ ''ਚ ਹੀ ਸਨ। ਉਨ੍ਹਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ।
ਸ਼ਕਤੀਪਾਲ ਸੂਦ ਕੱਪੜੇ ਦੇ ਵਪਾਰੀ ਸਨ ਅਤੇ ਮੋਗਾ ''ਚ ਉਨ੍ਹਾਂ ਦਾ ਇਕ ਸ਼ੋਅਰੂਮ ਹੈ।  ਬੀਤੇ ਸ਼ਨੀਵਾਰ ਨੂੰ ਸੋਨੂੰ ਸੈਲੀਬ੍ਰਿਟੀ ਕ੍ਰਿਕਟ ਲੀਗ ਮੈਚ ਲਈ ਚੰਡੀਗੜ੍ਹ ਆਏ ਸਨ ਅਤੇ ਐਤਵਾਰ ਨੂੰ ਘਰ ਪਹੁੰਚੇ ਸਨ। ਖ਼ਬਰਾਂ ਦੀ ਮੰਨੀਏ ਤਾਂ ਬੇਟੇ ਸੋਨੂੰ ਦੀ ਗੋਦ ''ਚ ਹੀ ਪਿਤਾ ਨੇ ਆਖਰੀ ਸਾਹ ਲਏ। ਪਿਤਾ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਘਰ ''ਚ ਲੋਕਾਂ ਦਾ ਤਾਂਤਾ ਲੱਗ ਗਿਆ।
ਜ਼ਿਕਰਯੋਗ ਹੈ ਕਿ ਸੋਨੂੰ ਸੂਦ ਦੀ ਮਾਂ ਪ੍ਰੋਫੈਸਰ ਸਰੋਜ ਸੂਦ ਦਾ ਕੁਝ ਸਾਲ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀਆਂ ਦੋ ਭੈਣਾਂ ''ਚੋਂ ਇਕ ਅਮਰੀਕਾ ਵਿਆਹੀ ਹੋਈ ਹੈ ਅਤੇ ਦੂਜੀ ਦਾ ਵਿਆਹ ਮੋਗੇ ''ਚ ਹੀ ਹੋਇਆ ਹੈ। ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਅੱਜ ਮੋਗਾ ''ਚ ਹੀ ਕੀਤਾ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਕਿਉਂਕਿ ਆਖਰੀ ਸਮੇਂ ਸੋਨੂੰ ਹੀ ਆਪਣੇ ਪਿਤਾ ਕੋਲ ਸਨ ਤਾਂ ਉਨ੍ਹਾਂ ਦੀਆਂ ਪਿਤਾ ਨਾਲ ਕੁਝ ਗੱਲਾਂ ਵੀ ਹੋਈਆਂ। ਸੋਨੂੰ ਨੇ ਦੱਸਿਆ ਕਿ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਨੇ ਕਿਹਾ ਸੀ, ''''ਮੋਗੇ ਵਾਲੇ ਘਰ ''ਤੇ ਇੰਨਾ ਪੈਸਾ ਕਿਉਂ ਲੱਗ ਰਿਹਾ ਹੈ?'''' ਇਸ ''ਤੇ ਸੋਨੂੰ ਨੇ ਕਿਹਾ ''''ਪਾਪਾ ਰਾਜਿਆਂ ਵਰਗੀ ਜ਼ਿੰਦਗੀ ਜੀਓ, ਫਿਕਰ ਕਿਉਂ ਕਰਦੇ ਹੋ?'''' ਇਸ ਤੋਂ ਕੁਝ ਦੇਰ ਬਾਅਦ ਹੀ ਉਹ ਸਦਾ ਦੀ ਨੀਂਦ ਸੌਂ ਗਏ। ਸੋਨੂੰ ਨੇ ਕਿਹਾ, ''''ਮੇਰੇ ਸਿਰ ਤੋਂ ਵੱਡਿਆਂ ਦਾ ਸਾਇਆ ਉੱਠ ਗਿਆ। ਮੈਂ ਅਨਾਥ ਹੋ ਗਿਆ।'''' 
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਕੱਪੜੇ ਦਾ ਵਪਾਰ ਕਰਕੇ ਅਤੇ ਮਾਂ ਨੇ ਪ੍ਰੋਫੈਸਰ ਦੇ ਤੌਰ ''ਤੇ ਕਮਾਈ ਕਰਕੇ ਤਿੰਨਾਂ ਭੈਣ-ਭਰਾਵਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਪਰ ਅੱਜ ਦੋਹਾਂ ''ਚੋਂ ਕੋਈ ਵੀ ਉਨ੍ਹਾਂ ਕੋਲ ਨਹੀਂ ਹੈ। ਇੰਨਾ ਕਹਿ ਕੇ ਉਹ ਫਿਰ ਰੋਣ ਲੱਗੇ।


Related News