ਸੋਨੂੰ ਸੂਦ ਦੀ ਮਾਂ ਨੂੰ ਮਿਲਿਆ ਵੱਡਾ ਸਨਮਾਨ, ਜਜ਼ਬਾਤੀ ਹੋਏ ਨੇ ਆਖੀਆਂ ਇਹ ਗੱਲਾਂ

Saturday, Jan 02, 2021 - 10:36 AM (IST)

ਮੁੰਬਈ (ਬਿਊਰੋ) : ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ 'ਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਲੋਕ ਉਸ ਨੂੰ ਮਸੀਹਾ ਆਖਣ ਲੱਗੇ ਸਨ। ਕਈ ਥਾਈਂ ਸੋਨੂੰ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ ਪਰ ਸੋਨੂੰ ਆਪਣੀ ਆਤਮ-ਕਥਾ 'ਮੈਂ ਮਸੀਹਾ ਨਹੀਂ' 'ਚ ਲਿਖਦੇ ਹਨ ਕਿ ਸਾਧਾਰਨ ਆਦਮੀ ਹਾਂ ਮਸੀਹਾ ਨਹੀਂ। ਇਹ ਮਾਂ ਦੀ ਪਰਵਰਿਸ਼ ਦਾ ਨਤੀਜਾ ਹੈ, ਜਿਸ ਨੇ ਪੀੜਤਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ ਅਤੇ ਬੁਲੰਦੀ 'ਤੇ ਹੋਣ 'ਤੇ ਵੀ ਜ਼ਮੀਨ ਨਾਲ ਜੋੜੀ ਰੱਖਿਆ। ਸੋਨੂੰ ਸੂਦ ਦੀ ਕਿਤਾਬ ਨੂੰ ਟੀ. ਵੀ. ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਅਮਿਤਾਭ ਬੱਚਨ ਨੇ ਰਿਲੀਜ਼ ਕੀਤਾ।

ਸੋਨੂੰ ਸੂਦ ਨੇ ਆਪਣੀ ਆਤਮ-ਕਥਾ 'ਚ ਲਿਖਿਆ ਹੈ ਕਿ 'ਕੋਰੋਨਾ ਦੇ ਦੌਰ 'ਚ ਜੋ ਕੁਝ ਵੀ ਸਰਦਾ-ਬਣਦਾ ਸੀ, ਮੈਂ ਉਹੀ ਕੁਝ ਕੀਤਾ ਹੈ। ਇਸ ਦੇ ਪਿੱਛੇ ਮਾਂ ਪ੍ਰੋ. ਸਰੋਜ ਸੂਦ ਤੋਂ ਮਿਲੀ ਪਰਵਰਿਸ਼ ਵੱਡੀ ਵਜ੍ਹਾ ਹੈ। ਅੰਗਰੇਜ਼ੀ ਜ਼ੁਬਾਨ 'ਚ ਲਿਖੀ ਕਿਤਾਬ 'ਚ ਸੋਨੂੰ ਨੇ ਆਪਣੇ ਬਚਪਨ ਦੀਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ।

PunjabKesari

ਦੱਸ ਦਈਏ ਕਿ ਸੋਨੂੰ ਸੂਦ ਦੀ ਇਸ ਨੇਕੀ ਤੋਂ ਬਾਅਦ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ ਕਿ ਉਹ ਹੁਣ ਰਾਜਨੀਤੀ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੇ ਹਨ। ਹਾਲਾਂਕਿ ਸੋਨੂੰ ਸੂਦ ਨੇ ਹਾਲੇ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ’ਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮੇਰੇ ਸੁਫ਼ਨਿਆਂ ਦੀ ਲਿਸਟ ਬਹੁਤ ਲੰਬੀ ਹੈ, ਜਿਨ੍ਹਾਂ ਨੂੰ ਇਕ ਐਕਟਰ ਦੇ ਤੌਰ ’ਤੇ ਪੂਰਾ ਕਰਨਾ ਹੈ। ਜਿਹੜੇ ਸੁਫ਼ਨੇ ਮੈਂ ਮੁੰਬਈ ਲੈ ਕੇ ਆਇਆ ਸੀ, ਉਹ ਹਾਲੇ ਪੂਰੇ ਨਹੀਂ ਹੋਏ ਅਤੇ ਮੈਂ ਪਹਿਲਾਂ ਆਪਣੇ ਸੁਫ਼ਨੇ ਪੂਰੇ ਕਰਨਾ ਚਾਹੁੰਦਾ ਹਾਂ।

PunjabKesari

ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦੀ ਪਹਿਲ 'ਤੇ ਮੋਗਾ ਦੇ ਮੇਨ ਬਾਜ਼ਾਰ ਤੋਂ ਲੈ ਕੇ ਅਕਾਲਸਰ ਰੋਡ ਨੂੰ ਜੋੜਣ ਵਾਲੀ ਸੜਕ ਨੂੰ ਸੋਨੂੰ ਦੀ ਮਾਤਾ ਪ੍ਰੋ. ਸਰੋਜ ਸੂਦ ਦਾ ਨਾਂ ਦਿੱਤਾ ਗਿਆ ਹੈ, ਇਸ ਨੂੰ ਲੈ ਕੇ ਸੋਨੂੰ ਜਜ਼ਬਾਤੀ ਹੋ ਗਏ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ। ਸੋਨੂੰ ਨੇ ਇਸ ਬਾਰੇ ਤਸਵੀਰ ਟਵੀਟ ਕੀਤੀ ਅਤੇ ਲਿਖਿਆ, ''ਇਹ ਜ਼ਿੰਦਗੀ ਦੀ ਹੁਣ ਤਕ ਦੀ ਵੱਡੀ ਪ੍ਰਾਪਤੀ ਹੈ। ਮੇਰੀ ਮਾਂ ਦੇ ਨਾਂ 'ਤੇ ਸੜਕ ਸਮਰਪਤ ਕੀਤੀ ਗਈ ਹੈ।''

ਸੋਨੂੰ ਸੂਦ ਮੁਤਾਬਕ ਸ਼ੁਰੂਆਤੀ ਦਿਨਾਂ 'ਚ ਜਦੋਂ ਉਹ ਮੋਗਾ 'ਚ ਪੜ੍ਹ ਰਹੇ ਸਨ। ਉਦੋਂ ਮਾਂ ਨੂੰ ਇਹੋ ਜਿਹੇ ਕਈ ਬੱਚੇ ਪੜ੍ਹਾਉਂਦੇ ਵੇਖਿਆ ਸੀ, ਜਿਹੜੇ ਫੀਸ ਜਮ੍ਹਾਂ ਨਾ ਕਰਾਉਣ ਕਰ ਕੇ ਪੜ੍ਹਾਈ ਛੱਡ ਕੇ ਬੈਠੇ ਸਨ। ਮਾਂ ਉਨ੍ਹਾਂ ਦੀ ਫ਼ੀਸ ਤਾਰਦੀ ਸੀ, ਖ਼ੁਦ ਪੜ੍ਹਾਉਂਦੀ ਹੁੰਦੀ ਸੀ।

PunjabKesari

ਮਾਂ ਕਵਿਤਾਵਾਂ ਲਿਖ ਕੇ ਭੇਜਦੀ ਸੀ
ਸੋਨੂੰ ਸੂਦ ਨੇ ਕਿਤਾਬ 'ਚ ਉਨ੍ਹਾਂ ਪਲਾਂ ਦਾ ਖ਼ਾਸ ਜ਼ਿਕਰ ਕੀਤਾ ਕਿ ਜਦੋਂ ਮੁੰਬਈ 'ਚ ਕੰਮ ਦੀ ਭਾਲ ਕਰ ਰਹੇ ਸਨ। ਇੰਜੀਨੀਅਰਿੰਗ ਕਰਨ ਮਗਰੋਂ ਇਕੱਲਾ ਪੁੱਤ ਹੋਣ ਸਦਕਾ ਰਿਸ਼ਤੇਦਾਰ ਮਾਂ ਨੂੰ ਆਖਦੇ ਸਨ ਕਿ ਇੰਜੀਨੀਰਿੰਗ ਕਰ ਲਈ ਹੈ, ਘਰ ਸੱਦ ਲਓ, ਇਹ ਕਿਹੜਾ ਹੀਰੋ ਬਣ ਜਾਵੇਗਾ। ਜਦਕਿ ਮਾਂ ਪ੍ਰੋ. ਸਰੋਜ ਆਖਦੀ ਸੀ ਕਿ ਸੋਨੂੰ ਤਾਂ ਖ਼ੁਦਾ ਦਾ ਬੰਦਾ ਹੈ, ਜਿਹੜੇ ਮਕਸਦ ਨਾਲ ਗਿਆ ਹੈ, ਜ਼ਰੂਰ ਪੂਰਾ ਹੋਵੇਗਾ। ਸੋਨੂੰ ਸੂਦ ਮੁਤਾਬਕ ਓਨ੍ਹੀਂ ਦਿਨੀਂ ਮਾਂ ਖ਼ਾਸ ਤੌਰ 'ਤੇ ਕਵਿਤਾਵਾਂ ਲਿਖ ਕੇ ਭੇਜਦੀ ਸੀ ਤੇ ਸੰਘਰਸ਼ ਕਰਨ ਲਈ ਉਤਸ਼ਾਹਤ ਕਰਦੀ ਸੀ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News