ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੂਰੀ ਘਟਨਾ ਬਾਰੇ ਜਾਣ ਤੁਸੀਂ ਵੀ ਕਰੋਗੇ ਸਿਫਤਾਂ

Sunday, Nov 06, 2022 - 01:39 PM (IST)

ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੂਰੀ ਘਟਨਾ ਬਾਰੇ ਜਾਣ ਤੁਸੀਂ ਵੀ ਕਰੋਗੇ ਸਿਫਤਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਨੇਕ ਕੰਮਾਂ ਨੂੰ ਵੀ ਜਾਣਦੇ ਹਨ।  ਜਦੋਂ ਵੀ ਕੋਈ ਅਦਾਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈ ਤਾਂ ਉਹ ਤੁਰੰਤ ਹਾਜ਼ਿਰ ਹੋ ਜਾਂਦੇ ਹਨ। ਸੋਨੂੰ ਲੋਕਾਂ ਲਈ ਮਦਦ ਕਰ ਕਰਨ ’ਚ ਹਮੇਸ਼ਾ ਅੱਗੇ ਰਹਿੰਦੇ ਹਨ। 

PunjabKesari

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਜਲਦ ਆ ਰਿਹਾ ਨਵਾਂ ਗੀਤ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

ਹਾਲ ਹੀ ’ਚ ਸੋਨੂੰ ਸੂਦ ਨੇ ਇਕ ਵਾਰ ਫ਼ਿਰ ਆਪਣਾ ਮਸੀਹਾ ਵਾਲਾ ਰੂਪ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਅਸਾਮ ਦਾ ਰਹਿਣ ਵਾਲਾ ਰਾਜੂ ਅਲੀ ਬਿਨਾਂ ਹੱਥਾਂ ਦੇ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ। 

PunjabKesari

ਰਾਜੂ ਅਲੀ ਨੇ ਮਦਦ ਦੀ ਉਮੀਦ ’ਚ ਸੋਨੂੰ ਸੂਦ ਨਾਲ ਮੁਲਾਕਾਤ ਕੀਤੀ। ਅਦਾਕਾਰ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਰਾਜੂ ਅਲੀ ਦੀ ਮਦਦ ਕੀਤੀ ਅਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ ਉਸ ਦੇ ਨਵੇਂ ਹੱਥ ਲਗਵਾ ਦਿੱਤੇ। 

ਇਹ ਵੀ ਪੜ੍ਹੋ- ਰਕੁਲ ਪ੍ਰੀਤ ਦੇ ਸੂਟ ਤੋਂ ਜ਼ਿਆਦਾ ਈਅਰਰਿੰਗਜ਼ ਨੇ ਵਧਾਈ ਖੂਬਸੂਰਤੀ, ਤਸਵੀਰਾਂ ਨੇ ਲਗਾਇਆ ਬੋਲਡਨੈੱਸ ਦਾ ਤੜਕਾ

ਸੋਨੂੰ ਸੂਦ ਨੇ ਰਾਜੂ ਅਲੀ ਦੀ ਮਦਦ ਕਰਦੇ ਹੋਏ ਇਕ ਵਾਰ ਫ਼ਿਰ ਆਪਣੀ ਇਨਸਾਨੀਅਤ ਅਤੇ ਵੱਡੇ ਦਿਲ ਦਾ ਸਬੂਤ ਦਿੱਤਾ ਹੈ। ਅਦਾਕਾਰ ਨੇ ਇਕ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ  ਹੈ ਕਿ ‘ਫ਼ਰਜ਼ ਸੀ ਜੋ ਪੂਰਾ ਕੀਤਾ।’ ਸਾਨੂੰ ਸੂਦ ਹਰ ਸਮੇਂ ਲੋਕਾਂ ਦੀ ਮਦਦ ਲਈ ਮਸੀਹਾ ਬਣ ਕੇ ਨਜ਼ਰ ਆਉਂਦੇ ਹਨ।


 


author

Shivani Bassan

Content Editor

Related News