ਲੱਖਾਂ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਵੀ ਕੋਰੋਨਾ ਅੱਗੇ ਹੋਏ ਲਾਚਾਰ, ਕੀਤਾ ਇਹ ਟਵੀਟ

Saturday, Apr 17, 2021 - 12:59 PM (IST)

ਲੱਖਾਂ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਵੀ ਕੋਰੋਨਾ ਅੱਗੇ ਹੋਏ ਲਾਚਾਰ, ਕੀਤਾ ਇਹ ਟਵੀਟ

ਮੁੰਬਈ (ਬਿਊਰੋ) - ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੋਈ ਤਾਲਾਬੰਦੀ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਕਈ ਪ੍ਰਵਾਸੀ ਮਜਦੂਰਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਸੀ। ਉਸ ਵਲੋਂ ਮਦਦ ਦਾ ਇਹ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ ਪਰ ਹੁਣ ਕੋਰੋਨਾ ਮਹਾਮਾਰੀ ਦੀ ਸਥਿਤੀ ਹੋਰ ਵੀ ਭਿਆਨਕ ਹੋ ਚੁੱਕੀ ਹੈ। ਸੋਨੂੰ ਸੂਦ ਆਪਣੇ ਵਲੋਂ ਲੋਕਾਂ ਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ ’ਚ ਟਵੀਟ ਕਰਦੇ ਹੋਏ ਕੁਝ ਮਰੀਜਾਂ ਨੂੰ ਮਦਦ ਉਪਲਬਧ ਨਾ ਕਰਾ ਪਾਉਣ ’ਤੇ ਲਾਚਾਰੀ ਜਾਹਿਰ ਕੀਤੀ ਹੈ।

ਕੋਰੋਨਾ ਅੱਗੇ ਲਾਚਾਰ ਹੋਏ ਸੋਨੂੰ ਸੂਦ ਨੇ ਕੀਤਾ ਇਹ ਟਵੀਟ
ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਲਿਖਿਆ ‘ਮੈਂ ਸਵੇਰ ਤੋਂ ਆਪਣਾ ਫੋਨ ਨਹੀਂ ਰੱਖਿਆ ਹੈ। ਦੇਸ਼ ਭਰ ਤੋਂ ਹਸਪਤਾਲ, ਬੈੱਡਸ, ਦਵਾਈਆਂ, ਇੰਜੇਕਸ਼ਨਸ ਲਈ ਹਜ਼ਾਰਾਂ ਫੋਨ ਆ ਚੁੱਕੇ ਹਨ ਅਤੇ ਹੁਣ ਤੱਕ ਮੈਂ ਉਨ੍ਹਾਂ ’ਚੋਂ ਕਈਆਂ ਨੂੰ ਇਹ ਚੀਜ਼ਾਂ ਉਪਲਬਧ ਨਹੀਂ ਕਰਵਾ ਸਕਿਆ। ਲਾਚਾਰ ਮਹਿਸੂਸ ਕਰ ਰਿਹਾ ਹਾਂ। ਸਥਿਤੀ ਡਰਾਉਣੀ ਹੈ। ਪਲੀਜ਼ ਘਰ ’ਚ ਰਹੋ, ਮਾਸਕ ਪਹਿਨੋ ਅਤੇ ਖ਼ੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਚਾਓ।’
ਸੋਨੂੰ ਸੂਦ ਨੇ ਅੱਗੇ ਲਿਖਿਆ ਹੈ, ‘ਜੋ ਕਿਹਾ, ਉਹੀ ਕੀਤਾ। ਮੈਂ ਹੁਣ ਵੀ ਕਰ ਰਿਹਾ ਹਾਂ। ਮੈਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਕਈ ਹੋਰ ਜ਼ਿੰਦਗੀਆਂ ਬਚਾ ਸਕਦੇ ਹਾਂ। ਇਹ ਕਿਸੇ ਨੂੰ ਦੋਸ਼ ਦੇਣ ਦਾ ਸਮਾਂ ਨਹੀਂ ਹੈ ਸਗੋਂ ਅੱਗੇ ਆਉਣ ਦਾ ਸਮਾਂ ਹੈ, ਜਿਸ ਨੂੰ ਤੁਹਾਡੀ ਲੋੜ ਹੈ। ਜਿਸ ਕੋਲ ਪਹੁੰਚ ਨਹੀਂ ਹੈ, ਉਸ ਦੀ ਮੈਡੀਕਲ ਸਬੰਧੀ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰੋ। ਆਓ ਮਿਲ ਕੇ ਜ਼ਿੰਦਗੀਆਂ ਬਚਾਉਂਦੇ ਹਾਂ। ਤੁਹਾਡੇ ਲਈ ਹਮੇਸ਼ਾ ਮੌਜ਼ੂਦ ਹਾਂ।’

ਇੰਦੌਰ ’ਚ ਭੇਜੇ ਸਨ 10 ਸਿਲੰਡਰ
ਦੱਸ ਦਈਏ ਕਿ ਸੋਨੂੰ ਸੂਦ ਲਗਾਤਾਰ ਮਦਦ ਲਈ ਅੱਗੇ ਆ ਰਹੇ ਹਨ। ਪਿਛਲੇ ਦਿਨੀਂ ਸੋਨੂੰ ਸੂਦ ਨੇ ਲੋੜਵੰਦਾਂ ਨੂੰ ਰੇਮਡੇਸੀਵਿਰ ਤੇ ਇੰਦੌਰ ’ਚ 10 ਆਕਸੀਜ਼ਨ ਸਿਲੰਡਰ ਭੇਜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੱਚਿਆਂ ਦੀ ਬੋਰਡ ਪ੍ਰੀਖਿਆ ਨੂੰ ਵੀ ਰੱਦ ਕਰਨ ’ਤੇ ਆਪਣਾ ਸਮਰਥਨ ਦਿੱਤਾ ਸੀ। 

PunjabKesari

ਬੈਂਡ ਵਾਲਿਆਂ ਨਾਲ ਵੀਡੀਓ ਹੋਈ ਸੀ ਵਾਇਰਲ
ਹਾਲ ਹੀ ’ਚ ਸੋਨੂੰ ਸੂਦ ਦਾ ਇਕ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋਇਆ ਸੀ, ਜਿਸ ’ਚ ਉਹ ਬੈਂਡ ਵਾਲਿਆਂ ਨਾਲ ਢੋਲ ਵਜਾਉਂਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਰਾਹੀਂ ਸੋਨੂੰ ਸੂਦ ਨੇ ਦਰਸ਼ਕਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਨੂੰ ਵੀ ਵਿਆਹ ਲਈ ਬੈਂਡ ਦੀ ਲੋੜ ਹੋਵੇ, ਉਹ ਉਸ ਨਾਲ ਸਪੰਰਕ ਕਰਨ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ ਅਤੇ ਲੋਕਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ।
 


author

sunita

Content Editor

Related News