ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸੱਭ ਤੋਂ ਵੱਡਾ ਬਲੱਡ ਬੈਂਕ
Thursday, Mar 04, 2021 - 04:13 PM (IST)
ਮੁੰਬਈ(ਵਾਰਤਾ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ ਬਣਾਉਣ ਜਾ ਰਹੇ ਹਨ। ਸੋਨੂੰ ਸੂਦ ‘ਸੋਨੂੰ ਫਾਰ ਯੂ’ ਨਾਮ ਨਾਲ ਇਕ ਬਲੱਡ ਬੈਂਕ ਐਪ ਸ਼ੁਰੂ ਕਰਨ ਜਾ ਰਹੇ ਹਨ। ਦਾਅਵਾ ਹੈ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ ਹੋਵੇਗਾ। ਇਸ ਐਪ ਦਾ ਮਕਸਦ ਖ਼ੂਨਦਾਨੀਆਂ ਨੂੰ ਅਜਿਹੇ ਲੋਕਾਂ ਨਾਲ ਜੋੜਨਾ ਹੈ, ਜਿਨ੍ਹਾਂ ਨੂੰ ਖ਼ੂਨ ਦੀ ਤੁਰੰਤ ਜ਼ਰੂਰਤ ਹੈ। ਇਸ ਐਪ ਦੀ ਮਦਦ ਨਾਲ ਜਿਸ ਨੂੰ ਖ਼ੂਨ ਦੀ ਜ਼ਰੂਰਤ ਹੈ, ਉਹ ਤੁਰੰਤ ਖ਼ੂਨਦਾਨੀ ਨੂੰ ਲੱਭ ਸਦਕਾ ਹੈ। ਇਸ ਦੇ ਨਾਲ ਹੀ ਉਹ ਖ਼ੂਨਦਾਨੀ ਨੂੰ ਇਕ ਬੇਨਤੀ ਭੇਜ ਸਕਦਾ ਹੈ।
Let's save lives.
— sonu sood (@SonuSood) March 3, 2021
Your own Blood Bank coming soon.@IlaajIndia @SoodFoundation pic.twitter.com/ZaZIafx46Y
ਸੋਨੂੰ ਸੂਦ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦੇਸ਼ ਵਿਚ ਹਰ ਰੋਜ਼ 12 ਹਜ਼ਾਰ ਲੋਕ ਖ਼ੂਨ ਨਾਲ ਮਿਲਣ ਕਾਰਨ ਮਰ ਜਾਂਦੇ ਹਨ। ਤੁਹਾਡੇ 20 ਮਿੰਟ ਕਿਸੇ ਦੀ ਜਾਨ ਬਚਾਅ ਸਕਦੇ ਹਨ। ਵੀਡੀਓ ਵਿਚ ਖ਼ੂਨਦਾਨ ਦੀ ਅਪੀਲ ਕੀਤੀ ਗਈ ਹੈ। ਇਸ ਵੀਡੀਓ ਨਾਲ ਲਿਖਿਆ ਹੈ- ਆਓ ਜਾਨ ਬਚਾਉਂਦੇ ਹਾਂ। ਤੁਹਾਡਾ ਆਪਣਾ ਬਲੱਡ ਬੈਂਕ ਜਲਦ ਆ ਰਿਹਾ ਹੈ।
ਇਹ ਵੀ ਪੜ੍ਹੋ: STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ
ਸੋਨੂੰ ਸੂਦ ਨੇ ਦੱਸਿਆ, ‘ਸੋਨੂੰ ਫਾਰ ਯੂ ਐਪ ਲਿਆਉਣ ਦਾ ਵਿਚਾਰ ਮੇਰਾ ਅਤੇ ਮੇਰੇ ਦੋਸਤ ਜਾਨਸਨ ਦਾ ਹੈ। ਲੋਕਾਂ ਨੂੰ ਖ਼ੂਨ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਨੂੰ ਤੁਰੰਤ ਪੂਰਾ ਕਰਨਾ ਹੁੰਦਾ ਹੈ। ਇਸ ਨੂੰ ਅਸੀਂ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਹਾਂ ਅਤੇ ਫਿਰ ਸਾਨੂੰ ਉਸ ਨੂੰ ਲੈ ਕੇ ਰਿਸਪਾਂਸ ਮਿਲਦਾ ਹੈ। ਲਿਹਾਜਾ, ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇਹ ਕੰਮ ਐਪ ਜ਼ਰੀਏ ਕਰੀਏ। ਕਿਸੇ ਵਿਸ਼ੇਸ਼ ਬਲੱਡ ਗਰੁੱਪ ਦੇ ਖ਼ੂਨ ਦੀ ਭਾਲ ਵਿਚ ਬਲੱਡ ਬੈਂਕ ਜਾਣ ਅਤੇ ਬਲੱਡ ਪ੍ਰਾਪਤ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਦੁਰਲਭ ਬਲੱਡ ਗਰੁੱਪ ਦੇ ਮਾਮਲੇ ਵਿਚ ਤਾਂ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਦੇਸ਼ ਵਿਚ 12 ਹਜ਼ਾਰ ਮਰੀਜਾਂ ਦੀ ਮੌਤ ਸਮੇਂ ’ਤੇ ਖ਼ੂਨ ਨਾ ਮਿਲ ਪਾਉਣ ਕਾਰਨ ਹੋ ਜਾਂਦੀ ਹੈ। ਇਸ ਐਪ ਜ਼ਰੀਏ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਾਡੇ 20 ਮਿੰਟ ਕਿਸੇ ਦੀ ਜਾਨ ਬਚਾਅ ਸਕਦੇ ਹਨ।’
ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ
ਨੋਟ: ਸੋਨੂੰ ਸੂਦ ਦੇ ਇਸ ਕਦਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ।