ਸੋਨੂੰ ਸੂਦ ਫਿਰ ਬਣੇ ਲੋੜਵੰਦਾਂ ਲਈ ਹੀਰੋ, ਰੋਜ਼ੀ-ਰੋਟੀ ਗਵਾ ਚੁੱਕੇ ਲੋਕਾਂ ਲਈ ਸ਼ੁਰੂ ਕੀਤੀ ਨਵੀਂ ਪਹਿਲ

Sunday, Dec 13, 2020 - 03:26 PM (IST)

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਵਿਡ-19 ਮਹਾਮਾਰੀ ਦਰਮਿਆਨ ਲੋੜਵੰਦਾਂ ਦੀ ਸਹਾਇਤਾ ਲਈ ਇਕ ਹੋਰ ਪਹਿਲ ਕੀਤੀ ਹੈ। ਉਹ ਤਾਲਾਬੰਦੀ ਦੌਰਾਨ ਆਪਣੀ ਰੋਜ਼ੀ-ਰੋਟੀ ਗੁਆ ਚੁੱਕੇ ਲੋਕਾਂ ਨੂੰ ਈ-ਰਿਕਸ਼ਾ ਗਿਫ਼ਟ ਕਰ ਰਹੇ ਹਨ। 'ਦਬੰਗ' ਅਦਾਕਾਰ ਨੇ ਆਪਣੇ ਇਸ ਨਵੇਂ ਇਨੀਸ਼ੀਏਟ 'ਖੁਦ ਕਮਾਓ ਘਰ ਚਲਾਓ' ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਉਸ ਨੂੰ ਲੋਕਾਂ ਵੱਲੋਂ ਜੋ ਪਿਆਰ ਮਿਲ ਰਿਹਾ ਹੈ, ਉਹੀ ਕਾਰਨ ਜੋ ਹਮੇਸ਼ਾ ਲੋੜਵੰਦਾਂ ਲਈ ਖੜ੍ਹੇ ਰਹਿਣ ਲਈ ਉਸ ਨੂੰ ਮੋਟੀਵੇਟ ਕਰਦਾ ਹੈ। ਪਿਛਲੇ ਕੁਝ ਮਹੀਨਿਆਂ 'ਚ ਮੈਨੂੰ ਬੇਹੱਦ ਪਿਆਰ ਮਿਲਿਆ, ਜਿਸ ਕਰਕੇ ਹੀ ਮੈਂ ਇਨ੍ਹਾਂ ਲੋਕਾਂ ਲਈ ਨਵੇਂ ਇਨੀਸ਼ੀਏਟ 'ਖੁਦ ਕਮਾਂਓ ਘਰ ਚਲਾਓ' ਨੂੰ ਸ਼ੁਰੂ ਕੀਤਾ।

ਸੋਨੂੰ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ 'ਚ ਸਾਮਾਨ ਵੰਡਣ ਤੋਂ ਬੇਹਤਰ ਹੈ ਕਿ ਉਨ੍ਹਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਜਾਣ। ਮੈਨੂੰ ਯਕੀਨ ਹੈ ਇਕ ਇਹ ਇਨੀਸ਼ੀਏਟ ਬੇਰੁਜ਼ਗਾਰਾਂ ਨੂੰ ਮੁੜ ਉਨ੍ਹਾਂ ਦੇ ਪੈਰਾਂ 'ਤੇ ਖੜਾ ਹੋਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਇਸ ਸਾਲ 'ਪਰਵਾਸੀ ਰੁਜ਼ਗਾਰ' ਦੇ ਨਾਮ ਨਾਲ ਵੀ ਐਪ ਲਾਂਚ ਕੀਤੀ ਸੀ ਜਿਸ ਨੇ 50000 ਤੋਂ ਵੱਧ ਨੌਕਰੀਆਂ ਉਨ੍ਹਾਂ ਲੋਕਾਂ ਲਈ ਉਪਲਬਧ ਕਰਵਾਈਆਂ ਜੋ ਕੋਵਿਡ ਦੌਰਾਨ ਆਪਣੀਆਂ ਨੌਕਰੀਆਂ ਗਵਾ ਚੁੱਕੇ ਸੀ।

ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂੰ ਸੂਦ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂੰ ਸੂਦ ਨੇ ਆਪਣੀਆਂ 8 ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹਾਲੇ ਵੀ ਉਹ ਲੋਕਾਂ ਦੀ ਮਦਦ ਕਰ ਰਹੇ ਹਨ। ਖ਼ਬਰਾਂ ਮੁਤਾਬਕ ਸੋਨੂੰ ਸੂਦ ਨੇ ਜੁਹੂ ਵਿਚ ਆਪਣੀਆਂ 8 ਜਾਇਦਾਦਾਂ 10 ਕਰੋੜ ਰੁਪਏ ਇਕੱਤਰ ਕਰਨ ਦਾ ਵਾਅਦਾ ਕੀਤਾ ਹੈ। ਇਕ ਵੈਬ ਪੋਰਟਲ ਮਨੀਕੰਟਰੌਲ ਕੋਲ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਸੋਨੂੰ ਸੂਦ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਸਥਿਤ ਆਪਣੀਆਂ 2 ਦੁਕਾਨਾਂ ਅਤੇ 6 ਫਲੈਟਾਂ ਨੂੰ ਗਹਿਣੇ ਰੱਖਿਆ ਹੈ। ਇਹ ਦੋਵੇਂ ਦੁਕਾਨਾਂ ਗਰਾਊਂਡ ਫਲੌਰ 'ਤੇ ਹਨ ਅਤੇ ਫਲੈਟ ਸ਼ਿਵ ਸਾਗਰ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਹਨ। ਇਹ ਹਾਊਸਿੰਗ ਸੁਸਾਇਟੀ ਇਸਕਨ ਮੰਦਰ ਦੇ ਨੇੜੇ ਏਬੀ ਨਾਇਰ ਰੋਡ 'ਤੇ ਸਥਿਤ ਹਨ।

ਰਿਪੋਰਟ ਮੁਤਾਬਕ ਇਹ ਪ੍ਰਾਪਰਟੀ ਸੋਨੂੰ ਸੂਦ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਦੇ ਨਾਂ 'ਤੇ ਹੈ, ਜਿਸ ਨੇ ਉਨ੍ਹਾਂ ਨੇ ਬੈਂਕ ਕੋਲ ਗਹਿਣੇ ਰੱਖਿਆ ਹੈ। ਉਨ੍ਹਾਂ ਨੇ 10 ਕਰੋੜ ਰੁਪਏ ਦੇ ਇਸ ਲੋਨ ਲਈ 5 ਲੱਖ ਰਜਿਸਟ੍ਰੇਸ਼ਨ ਫੀਸ ਦਿੱਤੀ ਹੈ। ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਤੇ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਵੇਂ 10 ਕਰੋੜ ਰੁਪਏ ਦਾ ਲੋਨ ਲੈਣ ਸਬੰਧੀ ਖ਼ਬਰ 'ਤੇ ਸੋਨੂੰ ਸੂਦ ਵੱਲੋਂ ਕੋਈ ਰਿਪਲਾਈ ਨਹੀਂ ਮਿਲ ਗਿਆ ਹੈ।

 

ਨੋਟ- ਸੋਨੂੰ ਸੂਦ 'ਖੁਦ ਕਮਾਂਓ ਘਰ ਚਲਾਓ' ਦੀ ਪਹਿਲ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News