Stray Dogs ਲਈ ਸ਼ੈਲਟਰ ਹੋਮ ਬਣਵਾਉਣਗੇ ਸੋਨੂੰ ਸੂਦ, Live ਹੋ ਲੋਕਾਂ ਨੂੰ ਕੀਤੀ ਅਪੀਲ

Saturday, May 23, 2026 - 05:51 PM (IST)

Stray Dogs ਲਈ ਸ਼ੈਲਟਰ ਹੋਮ ਬਣਵਾਉਣਗੇ ਸੋਨੂੰ ਸੂਦ, Live ਹੋ ਲੋਕਾਂ ਨੂੰ ਕੀਤੀ ਅਪੀਲ

ਐਂਟਰਟੇਨਮੈਂਟ ਡੈਸਕ- ਪੰਜਾਬ 'ਚ ਅਵਾਰਾ ਕੁੱਤਿਆਂ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦੇ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਹੁਣ ਬਾਲੀਵੁੱਡ ਅਤੇ ਪੰਜਾਬੀ ਅਦਾਕਾਰ ਸੋਨੂੰ ਸੂਦ ਇਨ੍ਹਾਂ ਬੇਜ਼ੁਬਾਨਾਂ ਦੇ ਬਚਾਅ 'ਚ ਆ ਗਏ ਹਨ। ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਕੇ ਸਰਕਾਰ ਦੇ ਇਸ ਫੈਸਲੇ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਲੋਕਾਂ ਨੂੰ ਇਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਕਿਹਾ ਕਿ ਜੇਕਰ ਵਫ਼ਾਦਾਰੀ ਦੀ ਗੱਲ ਕਰੀਏ ਤਾਂ ਉਹ ਸਿਰਫ਼ ਕੁੱਤਿਆਂ ਤੋਂ ਹੀ ਸਿੱਖਣ ਨੂੰ ਮਿਲਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਲਾਵਾਰਿਸ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਇਨ੍ਹਾਂ ਬੇਜ਼ੁਬਾਨਾਂ ਨੂੰ ਵੀ ਰਹਿਣ ਲਈ ਘਰ ਮਿਲ ਸਕੇ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਨੂੰ ਮਾਰਨ ਦੀ ਬਜਾਏ ਅਜਿਹੇ ਘਰ ਬਣਾਉਣੇ ਚਾਹੀਦੇ ਹਨ ਜਿੱਥੇ ਇਨ੍ਹਾਂ ਦੀ ਸੰਭਾਲ ਹੋ ਸਕੇ।

 

 
 
 
 
 
 
 
 
 
 
 
 
 
 
 
 

A post shared by JagbaniTV (@jagbani.tv)

ਵੀਡੀਓ 'ਚ ਸੋਨੂੰ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਟ੍ਰੇਅ ਡੌਗਸ (ਗਲੀ ਦੇ ਕੁੱਤਿਆਂ) ਨੂੰ ਅਡਾਪਟ ਕਰਨ। ਉਨ੍ਹਾਂ ਕਿਹਾ, "ਉਨ੍ਹਾਂ ਦੇ ਗਲੇ 'ਚ ਇਕ ਪੱਟਾ ਪਾ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਇਹ ਤੁਹਾਡਾ ਡੌਗ ਹੈ ਅਤੇ ਤੁਸੀਂ ਉਸ ਦੀ ਦੇਖਭਾਲ ਕਰਦੇ ਹੋ।'' ਉਨ੍ਹਾਂ ਅਨੁਸਾਰ ਜੇਕਰ ਅਸੀਂ ਮਿਲ ਕੇ ਆਵਾਜ਼ ਉਠਾਵਾਂਗੇ ਤਾਂ ਬਹੁਤ ਸਾਰੇ ਬੇਜ਼ੁਬਾਨਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਸੋਨੂੰ ਸੂਦ ਨੇ ਮੰਨਿਆ ਕਿ ਕੁੱਤਿਆਂ ਵੱਲੋਂ ਬੱਚਿਆਂ 'ਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰਦੀਆਂ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੁਹੱਲੇ ਦੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਕੁੱਤਾ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਮਾਮਲਿਆਂ 'ਚ ਸਿਰਫ਼ ਉਨ੍ਹਾਂ ਖ਼ਾਸ ਕੁੱਤਿਆਂ ਬਾਰੇ ਸ਼ਿਕਾਇਤ ਕਰਕੇ ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ, ਨਾ ਕਿ ਸਾਰੀ ਗਲੀ ਦੇ ਕੁੱਤਿਆਂ ਨੂੰ ਮਾਰਨ ਦਾ ਹੁਕਮ ਦਿੱਤਾ ਜਾਵੇ। ਸੋਨੂੰ ਸੂਦ ਤੋਂ ਇਲਾਵਾ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਗਾਇਕਾ ਰੁਪਿੰਦਰ ਹਾਂਡਾ ਨੇ ਵੀ ਇਸ ਫੈਸਲੇ ਦਾ ਵਿਰੋਧ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News