ਗਾਇਕਾ ਆਸ਼ਾ ਭੌਂਸਲੇ ਅੱਗੇ Sonu Nigam ਨੇ ਝੁਕਾਇਆ ਸਿਰ, ਪੈਰ ਧੋ ਕੇ ਦਿੱਤਾ ਸਨਮਾਨ

Saturday, Jun 29, 2024 - 12:09 PM (IST)

ਗਾਇਕਾ ਆਸ਼ਾ ਭੌਂਸਲੇ ਅੱਗੇ Sonu Nigam ਨੇ ਝੁਕਾਇਆ ਸਿਰ, ਪੈਰ ਧੋ ਕੇ ਦਿੱਤਾ ਸਨਮਾਨ

ਮੁੰਬਈ- ਗਾਇਕ ਸੋਨੂੰ ਨਿਗਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗਾਇਕ ਮਹਾਨ ਗਾਇਕਾ ਆਸ਼ਾ ਭੌਂਸਲੇ ਦੇ ਪੈਰ ਧੋਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਦੀ ਕਾਫ਼ੀ ਤਾਰੀਫ ਕਰ ਰਹੇ ਹਨ। ਇਸ ਮੌਕੇ ਆਸ਼ਾ ਭੌਂਸਲੇ ਦੇ ਜੀਵਨ 'ਤੇ ਆਧਾਰਿਤ ਇੱਕ ਕਿਤਾਬ ਦੇ ਉਦਘਾਟਨ ਦਾ ਸੀ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਮੌਜੂਦ ਸਨ।

 

ਸ਼ੁੱਕਰਵਾਰ ਨੂੰ ਗਾਇਕਾ ਆਸ਼ਾ ਭੌਂਸਲੇ ਦੀ ਬਾਇਓਪਿਕ ਕਿਤਾਬ 'ਸਵਰਸਵਾਮਿਨੀ ਆਸ਼ਾ' ਲਾਂਚ ਕੀਤੀ ਗਈ। ਇਸ ਮੌਕੇ ਆਸ਼ਾ ਸਟੇਜ 'ਤੇ ਬੈਠੀ ਸੀ ਜਦੋਂ ਸੋਨੂੰ ਨਿਗਮ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਦੇ ਪੈਰਾਂ ਕੋਲ ਬੈਠ ਗਏ। ਸੋਨੂੰ ਨੇ ਸਹਾਇਕ ਤੋਂ ਪਾਣੀ ਅਤੇ ਇਕ ਥਾਲੀ ਮੰਗਵਾਈ ਅਤੇ ਉਸ 'ਚ ਗਾਇਕਾ ਦੇ ਪੈਰ ਰੱਖ ਦਿੱਤੇ ਅਤੇ ਉਹ ਆਸ਼ਾ ਦੇ ਪੈਰਾਂ ਨੂੰ ਪਾਣੀ ਨਾਲ ਧੋਣ ਲੱਗੇ। ਸਾਰਿਆਂ ਨੂੰ ਇਹ ਬਹੁਤ ਪਸੰਦ ਆਇਆ ਕਿ ਇੱਕ ਗਾਇਕ ਨੇ ਆਪਣੇ ਤੋਂ ਸੀਨੀਅਰ ਗਾਇਕ ਨੂੰ ਇਸ ਤਰ੍ਹਾਂ ਸਤਿਕਾਰ ਦਿੱਤਾ। ਜਿਸ ਤਰ੍ਹਾਂ ਸੋਨੂੰ ਨਿਗਮ ਨੇ ਆਸ਼ਾ ਨੂੰ ਦੇਵਤਾ ਵਾਂਗ ਪੂਜਿਆ, ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਕੋਕਿਲਾਬੇਨ ਹਸਪਤਾਲ 'ਚ ਦਾਖ਼ਲ ਹੋਏ Shatrughan Sinha,ਧੀ ਸੋਨਾਕਸ਼ੀ ਅਤੇ ਜਵਾਈ ਜ਼ਹੀਰ ਵੀ ਹੋਏ ਸਪਾਟ

ਇਸ ਦੇ ਨਾਲ ਹੀ ਇਵੈਂਟ 'ਚ ਸੋਨੂੰ ਨਿਗਮ ਨੇ ਕਿਹਾ- ਦੇਵੀ ਜੀ ਨੂੰ ਸਲਾਮ, ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੈਨੂੰ ਬੋਲਣ ਲਈ ਕਿਹਾ ਗਿਆ। ਮੈਂ ਤਾਂ ਇਹੀ ਕਹਾਂਗਾ ਕਿ ਅੱਜ ਸਿੱਖਣ ਲਈ ਸਭ ਕੁਝ ਹੈ, ਜਦੋਂ ਕੁਝ ਨਹੀਂ ਸੀ ਤਾਂ ਲੋਕਾਂ ਨੇ ਲਤਾ ਜੀ ਅਤੇ ਆਸ਼ਾ ਜੀ ਤੋਂ ਗਾਉਣਾ ਸਿੱਖਿਆ। ਉਨ੍ਹਾਂ ਨੇ ਸਾਰੀ ਦੁਨੀਆਂ ਨੂੰ ਗਾਉਣਾ ਸਿਖਾਇਆ।
 


author

Priyanka

Content Editor

Related News