‘ਪਿਆਰ ਕਾ ਪੰਚਨਾਮਾ’ ਦੀ ਅਦਾਕਾਰਾ ਨੇ ਪਹਿਨੀ ਅਜੀਬੋ-ਗਰੀਬ ਟੀ-ਸ਼ਰਟ, ਲੋਕਾਂ ਨੇ ਕਰ ਦਿੱਤਾ ਟਰੋਲ

Saturday, Jun 26, 2021 - 02:35 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਸਿਤਾਰੇ ਅਕਸਰ ਆਪਣੇ ਫੈਸ਼ਨ ਕਾਰਨ ਸੁਰਖ਼ੀਆਂ ’ਚ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਫੈਸ਼ਨ ਸਟਾਈਲ ਨੂੰ ਅਪਣਾਉਂਦੇ ਹੋਏ ਦਿਖਾਈ ਦੇ ਰਹੇ ਹਨ ਪਰ ਕਈ ਵਾਰ ਉਹ ਆਪਣੀ ਅਸਾਧਾਰਨ ਫੈਸ਼ਨ ਸੈਂਸ ਕਾਰਨ ਟਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਅਦਾਕਾਰਾ ਸੋਨਾਲੀ ਸਹਿਗਲ ਨਾਲ ਹੋਇਆ, ਜਿਸ ਨੇ ਫ਼ਿਲਮ ‘ਪਿਆਰ ਕਾ ਪੰਚਨਾਮਾ’ ’ਚ ਕੰਮ ਕੀਤਾ ਸੀ। ਸੋਨਾਲੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਾਲਾਂਕਿ ਇਸ ਦੌਰਾਨ ਸੋਨਾਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਕਾਰਨ ਉਸ ਨੂੰ ਜ਼ਬਰਦਸਤ ਟਰੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੱਖ-ਵੱਖ ਟਿੱਪਣੀਆਂ ਕਰਕੇ ਉਸ ਨੂੰ ਫੈਸ਼ਨ ਸੈਂਸ ’ਤੇ ਸਲਾਹ ਦਿੰਦੇ ਦਿਖਾਈ ਦਿੰਦੇ ਹਨ। ਹਾਲ ਹੀ ’ਚ ਅਦਾਕਾਰਾ ਸੋਨਾਲੀ ਸਹਿਗਲ ਨੂੰ ਜਿਮ ਦੇ ਬਾਹਰ ਸਪਾਟ ਕੀਤਾ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Voompla (@voompla)

ਸੋਨਾਲੀ ਵੀ ਉਸੇ ਜਿਮ ’ਚ ਜਾਂਦੀ ਹੈ, ਜਿਥੋਂ ਰਾਖੀ ਸਾਵੰਤ ਦੀਆਂ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਹਨ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸੋਨਾਲੀ ਨੇ ਚਿੱਟੀ ਟੀ-ਸ਼ਰਟ ਪਹਿਨੀ ਹੋਈ ਹੈ, ਜੋ ਪੂਰੀ ਤਰ੍ਹਾਂ ਪਿੱਛੇ ਤੋਂ ਫੱਟੀ ਹੋਈ ਹੈ। ਇਸ ਦੇ ਨਾਲ ਹੀ ਉਸ ਦੀ ਸਪੋਰਟਸ ਬ੍ਰਾ ਇਸ ਦੇ ਅੰਦਰ ਦਿਖਾਈ ਦੇ ਰਹੀ ਹੈ। ਉਸ ਦੇ ਹੱਥ ’ਚ ਪਾਣੀ ਦੀ ਬੋਤਲ ਵੀ ਹੈ।

ਦਰਅਸਲ ਕੋਈ ਵੀ ਉਸ ਦੇ ਇਸ ਫੈਸ਼ਨ ਨੂੰ ਨਹੀਂ ਸਮਝ ਸਕਦਾ ਕਿ ਉਸ ਨੇ ਆਖਿਰਕਾਰ ਕੀ ਪਹਿਨਿਆ ਹੋਇਆ ਹੈ। ਪ੍ਰਸ਼ੰਸਕ ਸੋਨਾਲੀ ਸਹਿਗਲ ਦੀ ਇਸ ਵੀਡੀਓ ’ਤੇ ਟਿੱਪਣੀ ਕਰਕੇ ਉਸ ਨੂੰ ਲਗਾਤਾਰ ਟਰੋਲ ਕਰ ਰਹੇ ਹਨ।

ਕੁਝ ਉਸ ਨੂੰ ਸਹੀ ਕੱਪੜੇ ਪਹਿਨਣ ਦੀ ਸਲਾਹ ਦੇ ਰਹੇ ਹਨ ਤੇ ਕੁਝ ਉਸ ਦਾ ਮਜ਼ਾਕ ਉਡਾ ਰਹੇ ਹਨ। ਉਸ ਨੂੰ ਟਰੋਲ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਲੱਗਦਾ ਹੈ ਕਿ ਉਹ ਤਾਲਾਬੰਦੀ ’ਚ ਘੁੰਮ ਰਹੀ ਸੀ ਤੇ ਪੁਲਸ ਨੇ ਬਹੁਤ ਧੋਇਆ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਅੱਜ ਪਤਾ ਲੱਗਾ ਕਿ ਸਾਡੇ ਦੇਸ਼ ’ਚ ਬਹੁਤ ਸਾਰੇ ਲੋਕ ਗਰੀਬ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News