‘ਫਿਰ ਨਾ ਐਸੀ ਰਾਤ ਆਏਗੀ’ ਦੇ ਗੀਤ ਲਾਂਚ ਦੌਰਾਨ ਆਮਿਰ ਖ਼ਾਨ ਨੂੰ ਯਾਦ ਆਇਆ ਪਹਿਲਾ ਪਿਆਰ

06/30/2022 2:27:11 PM

ਬਾਲੀਵੁੱਡ ਡੈਸਕ: ਆਮਿਰ ਖ਼ਾਨ ਨੂੰ  ਬਾਲੀਵੁੱਡ ਦਾ ਮਿਸਟਰ ਪਰਫ਼ੈਕਸ਼ਨਿਸਟ ਕਿਹਾ ਜਾਂਦਾ ਹੈ।ਲੋਕ ਅਦਾਕਾਰਾ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਪਰ ਆਮਿਰ ਖ਼ਾਨ ਆਪਣੀ ਨਿੱਜੀ ਜ਼ਿੰਦਗੀ ’ਚ ਸਫ਼ਲ ਨਹੀਂ ਹਨ। ਇਸ ਦਾ ਕਾਰਨ ਹੈ ਕਿ ਅਦਾਕਾਰ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ। ਇਸ ਦੌਰਾਨ ਆਮਿਰ ਖ਼ਾਨ ਹੁਣ ਆਪਣੇ ਪੁਰਾਣੇ ਪਿਆਰ ਨੂੰ ਯਾਦ ਕਰ ਰਹੇ ਹਨ।

PunjabKesari

ਹਾਲ ਹੀ ’ਚ ‘ਫ਼ਿਰ ਨਾ ਐਸੀ ਰਾਤ ਆਏਗੀ’ ਗੀਤ ਲਾਂਚ ਦੌਰਾਨ ਆਮਿਰ ਖ਼ਾਨ ਨੇ ਗੀਤ ਦੇ ਵਿਸ਼ੇ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਪਹਿਲੇ ਪਿਆਰ ਨੂੰ ਯਾਦ ਕੀਤਾ ਹੈ।ਅਦਾਕਾਰ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਸੀ ਜਦੋਂ ਮੈਂ ਟੈਨਿਸ ਖੇਡਦਾ ਸੀ, ਉਹ ਵੀ ਮੇਰੇ ਨਾਲ ਉਸੇ ਕਲੱਬ ’ਚ ਸੀ ਅਤੇ ਇਕ ਦਿਨ ਮੈਨੂੰ ਪਤਾ ਲੱਗਾ ਕਿ ਉਹ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਚਲੀ ਗਈ ਹੈ, ਉਸ ਸਮੇਂ ਮੈਂ ਬਹੁਤ ਦੁਖੀ ਹੋ ਗਿਆ ਸੀ। ਉਹ ਨਹੀਂ ਜਾਣਦੀ ਸੀ ਕਿ ਮੈਂ ਉਸਨੂੰ ਪਸੰਦ ਕਰਦਾ ਹਾਂ। ਇਸ ਦੇ ਨਾਲ ਇਕ ਚੰਗੀ ਚੀਜ਼ ਇਹ ਹੋਈ ਕਿ ਮੈਂ ਬਹੁਤ ਵਧੀਆ ਟੈਨਿਸ ਖਿਡਾਰੀ ਬਣ ਗਿਆ। ਇਸ ਤੋਂ ਕੁਝ ਸਾਲਾਂ ਬਾਅਦ ਮੈਂ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਟੈਨਿਸ ਖੇਡਿਆ ਅਤੇ ਨੈਸ਼ਨਲ ਲੈਵਲ ਚੈਂਪੀਅਨ ਬਣ ਗਿਆ।

ਇਹ  ਵੀ ਪੜ੍ਹੋ : ਸ਼ਹਿਨਾਜ਼ ਬਣੀ ਰਿਤਿਕ ਰੋਸ਼ਨ ਦੀ ਦੀਵਾਨੀ, 'ਗ੍ਰੀਕ ਗੌਡ' ਨਾਲ ਕਰੇਗੀ ਸਕ੍ਰੀਨ ਸਾਂਝੀ

ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਲਈ ਤਿਆਰ ਹਨ। ਅਦਵੈਤ ਚੰਦਨ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। 

ਇਹ  ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਬਾਰੇ ਕਿਹਾ- ‘ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਮੈਂ ਚੰਗਾ ਕਰ ਸਕਦੀ ਹਾਂ’

ਇਸ ਫ਼ਿਲਮ ’ਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਵੱਲੋਂ ਫ਼ਿਲਮ ਦੇ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਦਰਸ਼ਕਾਂ ਵੱਲੋਂ ਇਨ੍ਹਾਂ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ।


Harnek Seechewal

Content Editor

Related News