ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੀ ਹੈ ਸੋਨਮ ਕਪੂਰ
Monday, May 30, 2016 - 09:59 AM (IST)

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਅਦਾਕਾਰ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਬਾਲੀਵੁੱਡ ਨਿਰਦੇਸ਼ਕ ਆਨੰਦ ਐੱਲ ਰਾਏ, ਸ਼ਾਹਰੁਖ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ''ਚ ਸ਼ਾਹਰੁਖ ਬੋਨੇ ਦੇ ਕਿਰਦਾਰ ''ਚ ਨਜ਼ਰ ਆਉਣਗੇ। ਆਨੰਦ ਪਹਿਲਾਂ ਇਹ ਫਿਲਮ ਸਲਮਾਨ ਖਾਨ ਨੂੰ ਲੈ ਕੇ ਬਣਾਉਣਾ ਚਾਹੁੰਦੇ ਸੀ। ਪਿਛਲੇ ਦਿਨਾਂ ''ਚ ਆਨੰਦ ਨੇ ਆਪਣੀ ਇਸ ਫਿਲਮ ''ਚ ਨਾਇਕਾ ਦੇ ਲਈ ਸੋਨਮ ਕਪੂਰ ਨੂੰ ਪ੍ਰਸਤਾਵ ਭੇਜਿਆ ਸੀ। ਇਸ ਪ੍ਰਸਤਾਵ ਦੇ ਬਾਰੇ ''ਚ ਸੋਨਮ ਕਪੂਰ ਦਾ ਕਹਿਣਾ ਹੈ ਕਿ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਜੇਕਰ ਆਨੰਦ ਰਾਏ ਉਨ੍ਹਾਂ ਨੂੰ ਗੰਭਰੀਤਾ ਪੂਰਵ ਆਪਣੀ ਇਸ ਫਿਲਮ ਦਾ ਪ੍ਰਸਤਾਵ ਦੇਣਗੇ ਤਾਂ ਉਹ ਨਿਸ਼ਚਿਤ ਰੂਪ ''ਚ ਇਸ ''ਚ ਕੰਮ ਕਰਨਾ ਚਾਵੇਗੀ। ਉਨ੍ਹਾਂ ਨੇ ਕਿਹਾ ਹਜੇ ਤੱਕ ਮੇਰੇ ਕੋਲ ਇਸ ਤਰ੍ਹਾਂ ਦਾ ਪ੍ਰਸਤਾਵ ਨਹੀਂ ਆਇਆ ਹੈ। ਸੋਨਮ ਇਸ ਤੋਂ ਪਹਿਲਾਂ ਆਨੰਦ ਰਾਏ ਦੀ ਫਿਲਮ ''ਰਾਂਝਣਾ'' ''ਚ ਕੰਮ ਕਰ ਚੁੱਕੀ ਹੈ।