ਮੇਰੇ ਪਿਤਾ ਮੇਰੀ ਪ੍ਰੇਰਣਾ, ਮੇਰੇ ਮੁੱਖ ਪ੍ਰੇਰਕ ਹਨ : ਸੋਨਮ ਕਪੂਰ
Friday, Aug 18, 2023 - 12:27 PM (IST)

ਮੁੰਬਈ (ਬਿਊਰੋ) : ਸੋਨਮ ਕਪੂਰ ਆਪਣੀ ਪ੍ਰੈਗਨੈਂਸੀ ਤੋਂ ਬਾਅਦ ਸਿਨੇਮਾਘਰਾਂ ’ਚ ਵਾਪਸੀ ਕਰ ਰਹੀ ਹੈ। ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਪਿਤਾ ਅਨਿਲ ਕਪੂਰ ਤੋਂ ਪ੍ਰੇਰਿਤ ਹੈ। ਸੋਨਮ ਕਹਿੰਦੀ ਹੈ, ‘‘ਮੇਰੇ ਪਿਤਾ ਤੋਂ ਸਿੱਖਣ ਨੂੰ ਬਹੁਤ ਕੁਝ ਹੈ। ਉਹ ਮੇਰੀ ਪ੍ਰੇਰਨਾ ਹਨ, ਮੇਰੇ ਮੁੱਖ ਪ੍ਰੇਰਕ ਹਨ। ਉਹ ਲਗਭਗ 5 ਦਹਾਕਿਆਂ ਤੋਂ ਕੰਮ ਕਰ ਰਹੇ ਹਨ ਤੇ ਫਿਰ ਵੀ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਉਤਸ਼ਾਹਿਤ ਰਹਿੰਦੇ ਹਨ ਜਿਵੇਂ ਕਿ ਉਨ੍ਹਾਂ ਦਾ ਕੰਮ ’ਤੇ ਪਹਿਲਾ ਦਿਨ ਹੋਵੇ। ਮੈਂ ਚਾਹੁੰਦੀ ਹਾਂ ਕਿ ਮੈਂ ਹਮੇਸ਼ਾ ਉਨ੍ਹਾਂ ਵਰਗੀ ਬਣ ਸਕਾਂ। ਮੈਂ ਵੀ ਕੰਮ ਕਰਨਾ ਚਾਹੁੰਦੀ ਹਾਂ ਤੇ ਹਮੇਸ਼ਾ ਦਿਲਚਸਪ ਤੇ ਵੱਖ-ਵੱਖ ਕੰਮ ਕਰਨਾ ਚਾਹੁੰਦੀ ਹਾਂ!’’
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਉਹ ਕਹਿੰਦੀ ਹੈ, ‘‘ਇਕ ਵਾਰੀ ਜਦੋਂ ਤੁਸੀਂ ਇਕ ਅਭਿਨੇਤਾ ਬਣ ਜਾਂਦੇ ਹੋ, ਤਾਂ ਤੁਸੀਂ ਹਮੇਸ਼ਾਂ ਲਈ ਇਕ ਅਭਿਨੇਤਾ ਹੁੰਦੇ ਹੋ। ਸੈੱਟ ’ਤੇ ਆਉਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਮੈਂ ਹੁਣ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀ ਉਡੀਕ ਕਰ ਰਹੀ ਹਾਂ। ਮੈਂ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਸ਼ੈਡਿਊਲ ਕਰ ਰਹੀ ਹਾਂ ਕਿ ਮੈਂ ਸਾਲ-ਦਰ-ਸਾਲ ਦੋ ਪ੍ਰਾਜੈਕਟਸ ’ਤੇ ਕੰਮ ਕਰ ਸਕਾਂ ਤੇ ਇਕ ਅਭਿਨੇਤਰੀ ਬਣੀ ਰਹਿ ਸਕਾਂ!’’
ਇਹ ਖ਼ਬਰ ਵੀ ਪੜ੍ਹੋ : ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਦਾ ਮੋਸ਼ਨ ਪੋਸਟਰ ਰਿਲੀਜ਼, ਏਅਰਫੋਰਸ ਅਫਸਰ ਦੀ ਭੂਮਿਕਾ ’ਚ ਆਏ ਨਜ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।