ਸੋਨਮ ਕਪੂਰ ਦੀ ਭੈਣ ਨਾਲ ਹੋ ਗਈ ਜੱਗੋਂ ਤੇਰ੍ਹਵੀਂ ! ਕਿਰਾਏ 'ਤੇ ਲਏ 1.35 ਕਰੋੜ ਦੇ ਝੁਮਕੇ ਹੋ ਗਏ ਚੋਰੀ

Saturday, Jun 20, 2026 - 12:58 PM (IST)

ਸੋਨਮ ਕਪੂਰ ਦੀ ਭੈਣ ਨਾਲ ਹੋ ਗਈ ਜੱਗੋਂ ਤੇਰ੍ਹਵੀਂ ! ਕਿਰਾਏ 'ਤੇ ਲਏ 1.35 ਕਰੋੜ ਦੇ ਝੁਮਕੇ ਹੋ ਗਏ ਚੋਰੀ

ਮੁੰਬਈ (ਏਜੰਸੀ)- ਅਦਾਕਾਰਾ ਸੋਨਮ ਕਪੂਰ ਦੀ ਭੈਣ ਅਤੇ ਫਿਲਮ ਨਿਰਮਾਤਾ-ਸਟਾਈਲਿਸਟ ਰੀਆ ਕਪੂਰ ਦੇ 1.35 ਕਰੋੜ ਰੁਪਏ ਦੇ ਹੀਰਿਆਂ ਨਾਲ ਜੜੇ ਝੁਮਕੇ, ਉਸ ਦੇ ਮੇਕਅਪ ਆਰਟਿਸਟ ਦੇ ਹੈਂਡਬੈਗ ਵਿਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਸ ਅਨੁਸਾਰ, ਇੱਕ ਹਾਈ-ਪ੍ਰੋਫਾਈਲ ਫੈਸ਼ਨ ਇਵੈਂਟ ਲਈ ਮੁੰਬਈ ਦੇ 2 ਜਵੈਲਰਾਂ ਤੋਂ ਕਿਰਾਏ 'ਤੇ ਲਏ ਗਏ ਇਹ ਗਹਿਣੇ, ਟੀਮ ਦੇ ਨਿਊਯਾਰਕ ਪਹੁੰਚਣ ਤੋਂ ਬਾਅਦ ਗਾਇਬ ਪਾਏ ਗਏ। ਮੁੰਬਈ ਦੇ ਸਹਾਰ ਪੁਲਸ ਸਟੇਸ਼ਨ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 303(2) ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: 'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ ਦੇ'ਤਾ ਵੱਡਾ ਬਿਆਨ

ਮਸ਼ਹੂਰ ਮੇਕਅਪ ਆਰਟਿਸਟ ਸਵਲੀਨ ਸਿੰਘ ਪਿਛਲੇ 7 ਸਾਲਾਂ ਤੋਂ ਰੀਆ ਕਪੂਰ ਨਾਲ ਕੰਮ ਕਰ ਰਹੇ ਹਨ। ਰੀਆ ਨੂੰ 29 ਅਪ੍ਰੈਲ ਨੂੰ ਨਿਊਯਾਰਕ ਵਿੱਚ "ਮੇਟ ਗਾਲਾ" ਫੈਸ਼ਨ ਇਵੈਂਠ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਪੂਰੀ ਟੀਮ ਉਨ੍ਹਾਂ ਨਾਲ ਯਾਤਰਾ ਕਰ ਰਹੀ ਸੀ। ਇਸ ਇਵੈਂਟ ਲਈ, ਮੁੰਬਈ ਦੇ ਮਹਿਤਾ ਜਵੈਲਰਜ਼ ਤੋਂ 66 ਲੱਖ ਰੁਪਏ ਕੀਮਤ ਦੇ ਪੰਨੇ ਅਤੇ ਹੀਰੇ ਦੇ ਸੋਨੇ ਦੇ ਝੁਮਕੇ ਅਤੇ ਗੋਇਨਕਾ ਜਵੈਲਰਜ਼ ਤੋਂ 69 ਲੱਖ ਰੁਪਏ ਦੀ ਕੀਮਤ ਦੇ ਜ਼ੈਂਬੀਅਨ ਪੰਨੇ ਅਤੇ ਸੋਨੇ ਦੇ ਬਾਰਡਰ ਵਾਲੇ ਝੁਮਕੇ ਕਿਰਾਏ 'ਤੇ ਲਏ ਗਏ ਸਨ। ਗਹਿਣਿਆਂ ਦੇ 2 ਡੱਬੇ ਸਵਲੀਨ ਸਿੰਘ ਦੇ ਹੈਂਡਬੈਗ ਵਿੱਚ ਸਨ।

ਇਹ ਵੀ ਪੜ੍ਹੋ: ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74 'ਕੋੜੇ'

ਟੀਮ ਨੇ 27 ਅਪ੍ਰੈਲ ਨੂੰ ਰਾਤ 10:25 ਵਜੇ ਮੁੰਬਈ ਤੋਂ ਦੁਬਈ ਲਈ ਅਮੀਰਾਤ ਦੀ ਉਡਾਣ ਰਾਹੀਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਫਿਰ ਨਿਊਯਾਰਕ ਲਈ ਰਵਾਨਾ ਹੋਏ। ਮੁੰਬਈ ਪੁਲਸ ਮੁਤਾਬਕ, 28 ਅਪ੍ਰੈਲ ਦੀ ਸ਼ਾਮ ਨੂੰ, ਲਗਭਗ 5:30 ਵਜੇ ਟੀਮ ਜੌਨ ਐਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਅਤੇ ਬਾਅਦ ਵਿੱਚ ਨਿਊਯਾਰਕ ਦੇ ਦਿ ਪੀਅਰੇ ਹੋਟਲ ਵਿੱਚ ਚੈੱਕ-ਇਨ ਕੀਤਾ। ਜਦੋਂ ਮੇਕ-ਅੱਪ ਆਰਟਿਸਟ ਨੇ ਸ਼ਿਰੀਨ ਨਾਮਕ ਟੀਮ ਮੈਂਬਰ ਨੂੰ ਝੁਮਕੇ ਦੇਣ ਲਈ ਆਪਣੇ ਹੋਟਲ ਦੇ ਕਮਰੇ ਵਿੱਚ ਗਹਿਣਿਆਂ ਦੇ ਡੱਬੇ ਖੋਲ੍ਹੇ, ਤਾਂ ਉਨ੍ਹਾਂ ਨੇ ਦੇਖਿਆ ਕਿ ਦੋਵੇਂ ਡੱਬੇ ਖਾਲੀ ਸਨ। ਇਨ੍ਹਾਂ ਗਹਿਣਿਆਂ ਦੀ ਕੁੱਲ ਕੀਮਤ 1.35 ਕਰੋੜ ਰੁਪਏ ਸੀ। ਮੁੰਬਈ ਵਾਪਸ ਆਉਣ ਤੋਂ ਬਾਅਦ, ਸਵਲੀਨ ਸਿੰਘ ਨੇ ਸਹਾਰ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚਕਰਤਾ ਹੁਣ ਮੁੰਬਈ ਹਵਾਈ ਅੱਡੇ ਅਤੇ ਫਲਾਈਟ ਦੇ ਸਫਰ ਤੋਂ ਲੈ ਕੇ ਨਿਊਯਾਰਕ ਦੇ ਹੋਟਲ ਤੱਕ ਪੂਰੀ ਟਾਈਮਲਾਈਨ ਦੀ ਜਾਂਚ ਕਰ ਰਹੇ ਹਨ। ਮੁੰਬਈ ਪੁਲਸ ਇਸ ਸਮੇਂ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਚੋਰੀ ਮੁੰਬਈ ਹਵਾਈ ਅੱਡੇ 'ਤੇ ਹੋਈ ਸੀ, ਫਲਾਈਟ ਦੌਰਾਨ ਹੋਈ ਸੀ, ਜਾਂ ਟੀਮ ਦੇ ਨਿਊਯਾਰਕ ਪਹੁੰਚਣ ਤੋਂ ਬਾਅਦ ਹੋਈ।

ਇਹ ਵੀ ਪੜ੍ਹੋ: 'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਜਨਮਦਿਨ 'ਤੇ ਭਾਵੁਕ ਹੋਈ ਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News