ਗਲੋਬਲ ਈਵੈਂਟ ’ਚ ਸੋਨਮ ਕਪੂਰ ਨੇ ਦਿਖਾਇਆ ਜਲਵਾ!

Monday, Oct 02, 2023 - 05:57 PM (IST)

ਗਲੋਬਲ ਈਵੈਂਟ ’ਚ ਸੋਨਮ ਕਪੂਰ ਨੇ ਦਿਖਾਇਆ ਜਲਵਾ!

ਮੁੰਬਈ (ਬਿਊਰੋ)– ਵੱਕਾਰੀ ਬਿਜ਼ਨੈੱਸ ਆਫ ਫੈਸ਼ਨ (ਬੀ. ਓ. ਐੱਫ.) 500 ਈਵੈਂਟ ’ਚ ਗਲੋਬਲ ਫੈਸ਼ਨ ਆਈਕਨ ਤੇ ਬਾਲੀਵੁੱਡ ਸਟਾਰ ਸੋਨਮ ਕਪੂਰ ਨੇ ਫੈਰੇਲ ਵਿਲੀਅਮਜ਼, ਕੋਲੰਬੀਆ ਦੀ ਗਾਇਕਾ ਕਰੋਲ ਜੀ, ਮਾਡਲ ਤੇ ਉਦਯੋਗਪਤੀ ਐਮਿਲੀ ਰਤਜਕੋਵਸਕੀ, ਯੰਗ ਸਿੰਗਿੰਗ ਸੈਂਸੇਸ਼ਨ ਟ੍ਰਾਏ ਸਿਵਨ, ਬ੍ਰਿਟਿਸ਼ ਅਦਾਕਾਰਾ ਫਲੋਰੈਂਸ ਪੁਘ, ਅਸ਼ਰ, ਨਾਓਮੀ ਕੈਂਪਬੇਲ, ਜੈਰੇਡ ਲੇਟੋ ਆਦਿ ਵਰਗੇ ਦੁਨੀਆ ’ਚ ਫੈਸ਼ਨ ਸਭ ਤੋਂ ਵਧੀਆ ਨਾਵਾਂ ਨਾਲ ਇਕ ਮਨਮੋਹਕ ਪੇਸ਼ਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ

ਸੋਨਮ ਨੇ ਰਿਜ਼ਾਰਟ, 2024 ਕਲੈਕਸ਼ਨ ਨਾਲ ਨੈਕਲਾਈਨ ’ਤੇ ਮੂੰਗਾ, ਅਲਕਰਣ ਨਾਲ ਸ਼ਾਨਦਾਰ ਸਫ਼ੈਦ ਵੈਲੇਨਟੀਨੋ ਗਾਊਨ ’ਚ ਈਵੈਂਟ ਨੂੰ ਸ਼ੋਭਾ ਵਧਾਈ।

ਉਸ ਦੀ ਮੌਜੂਦਗੀ, ਭਾਰਤ ਦੇ ਬੇਮਿਸਾਲ ਤੇ ਸਰਬਸੰਮਤੀ ਨਾਲ ਮਾਨਤਾ ਪ੍ਰਾਪਤ ਗਲੋਬਲ ਫੈਸ਼ਨ ਆਈਕਨ ਵਜੋਂ ਉਸ ਦੀ ਸਥਿਤੀ ਦਾ ਪ੍ਰਮਾਣ ਹੈ। ਸੋਨਮ ਅਗਲੇ ਸਾਲ ਸ਼ੁਰੂ ਹੋਣ ਵਾਲੇ ਦੋ ਪ੍ਰੋਜੈਕਟਸ ’ਚ ਦਿਖਾਈ ਦੇਵੇਗੀ, ਜਿਨ੍ਹਾਂ ’ਚੋਂ ਇਕ ‘ਬੈਟਲ ਫਾਰ ਬਿਟੋਰਾ’ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News