ਸੋਨਮ ਬਾਜਵਾ ਦੇ ਹੌਟ ਫ਼ੋਟੋਸ਼ੂਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ, ਤਸਵੀਰਾਂ ’ਚ ਦਿੱਤੇ ਗਲੈਮਰਸ ਪੋਜ਼

08/15/2022 6:18:44 PM

ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਅਦਾਕਾਰਾ ਚੋਂ ਇਕ ਹੈ । ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸੋਨਮ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਨਮ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਇਹ ਵੀ ਪੜ੍ਹੋ : ਆਜ਼ਾਦੀ ਦਿਵਸ ਮੌਕੇ ਹੱਥ ’ਚ ਤਿਰੰਗਾ ਲੈਕੇ ਨਜ਼ਰ ਆਈ ਸ਼ਹਿਨਾਜ਼, ਮਨਾਇਆ ਆਜ਼ਾਦੀ ਦਾ ਜਸ਼ਨ

ਹਾਲ ਹੀ ’ਚ ਸੋਨਮ ਬਾਜਵਾ ਦੀ ਸੋਸ਼ਲ ਮੀਡੀਆ ’ਤੇ ਬੋਲਡ ਲੁੱਕ ਸਾਹਮਣੇ ਆਈ ਹੈ। ਇਹ ਤਸਵੀਰਾਂ ਸੋਨਮ ਬਾਜਵਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਹੌਟ ਲੁੱਕ ਸਾਹਮਣੇ ਆਈ ਹੈ। 

PunjabKesari

ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਸੋਨਮ ਦਾ ਗਲੈਮਰਸ ਲੁੱਕ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਸੁਤੰਤਰਤਾ ਦਿਵਸ ’ਤੇ ਸੰਕੇਤਕ ਭਾਸ਼ਾ ’ਚ ਦਿਵਿਆਂਕ ਬੱਚਿਆਂ ਨਾਲ ਗਾਇਆ ਰਾਸ਼ਟਰੀ ਗੀਤ (ਵੀਡੀਓ)

PunjabKesari

ਤਸਵੀਰਾਂ ’ਚ ਸੋਨਮ ਦੀ ਬੋਲਡ ਲੁੱਕ ਉੱਭਰ ਕੇ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੀਲੇ ਰੰਗ ਦੀ ਜੀਂਸ ਅਤੇ ਪਿੰਕ ਪ੍ਰਿੰਟਿਡ ਟੌਪ ’ਚ ਨਜ਼ਰ ਆ ਰਹੀ ਹੈ। 

PunjabKesari

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਖੁੱਲ੍ਹੇ ਵਾਲਾਂ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕ ਸੋਨਮ ਦੀ ਲੁੱਕ ਨੂੰ ਵੀ ਬੇਹੱਦ ਪਿਆਰ ਦਿੰਦੇ ਹਨ।


Shivani Bassan

Content Editor

Related News