ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਫ਼ਿਲਮ ''ਪੁਆੜਾ'' ਦੀਆਂ ਖ਼ੂਬਸੂਰਤ ਝਲਕੀਆਂ, ਵੇਖੋ ਤਸਵੀਰਾਂ

Monday, Aug 02, 2021 - 02:19 PM (IST)

ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਫ਼ਿਲਮ ''ਪੁਆੜਾ'' ਦੀਆਂ ਖ਼ੂਬਸੂਰਤ ਝਲਕੀਆਂ, ਵੇਖੋ ਤਸਵੀਰਾਂ

ਚੰਡੀਗੜ੍ਹ (ਬਿਊਰੋ) : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਇਹ ਅਸਕਰ ਕੋਸ਼ਿਸ਼ ਕਰਦੀ ਹੈ ਕਿ ਉਸ ਦੇ ਪ੍ਰਸ਼ੰਸਕ ਉਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਅਪਡੇਟ ਰਹਿਣ। ਇਸ ਦੇ ਨਾਲ ਹੀ ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਪੁਆੜਾ' ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਨਾਲ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਵੀ ਨਜ਼ਰ ਆ ਰਹੇ ਹਨ। 

PunjabKesari

ਦੱਸ ਦਈਏ ਐਮੀ ਵਿਰਕ ਫ਼ਿਲਮ 'ਪੁਆੜਾ' 'ਚ ਸੋਨਮ ਬਾਜਵਾ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ। ਸੋਨਮ ਬਾਜਵਾ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਦੋਵੇਂ ਇੱਕ-ਦੂਜੇ ਨੂੰ ਰੋਮਾਂਟਿਕ ਲੁੱਕ 'ਚ ਵੇਖਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਸੋਨਮ ਨੇ ਲਾਲ ਜੈਪੁਰੀ ਦੁਪੱਟਾ ਲਿਆ ਹੈ। ਇਸ ਦੇ ਨਾਲ ਉਸ ਨੇ ਪੀਲੇ ਰੰਗ ਦਾ ਸਲਵਾਰ ਸੂਟ ਪਾਇਆ ਹੈ ਅਤੇ ਐਮੀ ਵਿਰਕ ਲਾਲ ਪੱਗ ਨਾਲ ਹਰੇ ਰੰਗ ਦੇ ਕੁੜਤਾ ਪਜ਼ਾਮਾ 'ਚ ਸਿੰਪਲ ਡੈਸ਼ਿੰਗ ਲੱਗ ਰਹੇ ਹਨ। ਦੋਵਾਂ ਦੀ ਲੁੱਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਹਮੇਸ਼ਾਂ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਛਾਈ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ 'ਚ ਉਤਸ਼ਾਹ ਵਧਾਉਂਦੀ ਹੈ। ਇਸ ਵਾਰ ਵੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ 'ਚ ਹਨ। ਫ਼ਿਲਮ ਬਾਰੇ ਗੱਲ ਕਰੀਏ ਤਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਰੋਮਾਂਟਿਕ-ਕਾਮੇਡੀ 'ਪੁਆੜਾ' 12 ਅਗਸਤ ਨੂੰ ਵਿਸ਼ਵਵਿਆਪੀ ਤੌਰ 'ਤੇ ਥੀਏਟਰ 'ਚ ਰਿਲੀਜ਼ ਹੋਣ ਵਾਲੀ ਹੈ।

 
 
 
 
 
 
 
 
 
 
 
 
 
 
 
 

A post shared by Sonam Bajwa (@sonambajwa)


author

sunita

Content Editor

Related News