ਸੋਨਮ ਬਾਜਵਾ ਦੇ ਬੋਲਡ ਫ਼ੋਟੋਸ਼ੂਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ, ਦੇਖੋ ਹੌਟ ਤਸਵੀਰਾਂ

07/12/2022 12:49:27 PM

ਬਾਲੀਵੁੱਡ ਡੈਸਕ: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਅਦਾਕਾਰਾ ਚੋਂ ਇਕ ਹੈ । ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸੋਨਮ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਸੋਨਮ ਬਾਜਵਾ ਦੀ ਸੋਸ਼ਲ ਮੀਡੀਆ ’ਤੇ ਬੋਲਡ ਲੁੱਕ ਸਾਹਮਣੇ ਆਈ ਹੈ। 

PunjabKesari

ਇਹ ਵੀ ਪੜ੍ਹੋ : ਬੇਗਮ ਅਤੇ ਦੋਸਤਾਂ ਲਈ ਸ਼ੈੱਫ਼ ਬਣੇ ਸੈਫ਼ ਅਲੀ ਖ਼ਾਨ, ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਦੇ ਆਏ ਨਜ਼ਰ

ਇਹ ਤਸਵੀਰਾਂ ਸੋਨਮ ਬਾਜਵਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਹੌਟ ਲੁੱਕ ਸਾਹਮਣੇ ਆਈ ਹੈ। ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਸੋਨਮ ਦੀਆਂ ਇਹ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਤਸਵੀਰਾਂ ’ਚ ਸੋਨਮ ਦੀ ਬੋਲਡ ਲੁੱਕ ਉੱਭਰ ਕੇ ਸਾਹਮਣੇ ਆਈ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੀਲੇ ਰੰਗ ਦੀ ਜੀਂਸ ਅਤੇ ਬਲੈਕ ਟੌਪ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਖੁੱਲ੍ਹੇ ਵਾਲਾਂ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਵਿੰਬਲਡਨ ਮੈਚ ਦੇਖਣ ਪਹੁੰਚੀ ਕਰਿਸ਼ਮਾ ਕਪੂਰ, ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਵੀ ਤਸਵੀਰ ’ਚ ਆਏ ਨਜ਼ਰ

ਸੋਨਮ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਤਾਮਿਲ ਫ਼ਿਲਮ ‘ਕਾਟੇਰੀ’ ’ਚ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਪੰਜਾਬੀ ਫ਼ਿਲਮ ‘ਜਿੰਦ ਮਾਹੀ’ ’ਚ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਸੋਨਮ ਦੇ ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Anuradha

Content Editor

Related News