‘ਚੰਨ ਰੁੱਸਿਆ’ ਗੀਤ ’ਚ ਸੋਨਮ ਬਾਜਵਾ ਦੀ ਹਰਿਆਣਵੀ ਲੁੱਕ ਨੇ ਕੀਲੇ ਦਰਸ਼ਕ, ਲੋਕਾਂ ਤੋਂ ਮਿਲਿਆ ਪਿਆਰ (ਵੀਡੀਓ)

06/01/2024 3:28:35 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੇ ਟੀਜ਼ਰ ਤੇ ਟਰੇਲਰ ਤੋਂ ਹੀ ਇਸ ਫ਼ਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਉਥੇ ਹਾਲ ਹੀ ’ਚ ਰਿਲੀਜ਼ ਹੋਇਆ ਫ਼ਿਲਮ ਦਾ ਨਵਾਂ ਗੀਤ ‘ਚੰਨ ਰੁੱਸਿਆ’ ਦਰਸ਼ਕਾਂ ਨੂੰ ਕੀਲ ਰਿਹਾ ਹੈ। ਇਸ ਗੀਤ ’ਚ ਸੋਨਮ ਬਾਜਵਾ ਦੀ ਹਰਿਆਣਵੀ ਲੁੱਕ ਦੇਖਣ ਨੂੰ ਮਿਲ ਰਹੀ ਹੈ, ਜਿਸ ’ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਾਰਾ ਨਾਲ ਨਹੀਂ ਸਗੋਂ 9 ਸਾਲ ਵੱਡੀ ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਸ਼ੁਭਮਨ

ਗੀਤ ਨੂੰ ਐਮੀ ਵਿਰਕ ਨਾਲ ਹਰਿਆਣਵੀ ਗਾਇਕਾ ਕੋਮਲ ਚੌਧਰੀ ਨੇ ਆਵਾਜ਼ ਦਿੱਤੀ ਹੈ, ਜੋ ਸੋਨਮ ਬਾਜਵਾ ਦੇ ਹਰਿਆਣਵੀ ਕਿਰਦਾਰ ਦੀ ਜ਼ਿੰਦਾਦਿਲੀ ਬਣਾ ਕੇ ਰੱਖ ਰਹੀ ਹੈ। ਨਾਲ ਹੀ ਗੀਤ ’ਚ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਮਸਤੀ ਵੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਹੈਪੀ ਰਾਏਕੋਟੀ ਦੀ ਹੈ, ਜਦਕਿ ਇਸ ਨੂੰ ਸੰਗੀਤ ਵੀ ਰੈਕਸ ਮਿਊਜ਼ਿਕ ਨੇ ਦਿੱਤਾ ਹੈ।

ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਜੇ ਹੁੱਡਾ, ਯੋਗਰਾਜ ਸਿੰਘ, ਯਸ਼ਪਾਲ ਸ਼ਰਮਾ, ਹਰਦੀਪ ਗਿੱਲ, ਹਨੀ ਮੱਟੂ, ਸੀਮਾ ਕੌਸ਼ਲ, ਮਹਾਬੀਰ ਭੁੱਲਰ, ਦੀਦਾਰ ਗਿੱਲ, ਮਨਪ੍ਰੀਤ ਡੋਲੀ ਤੇ ਮਿੰਟੂ ਕਾਪਾ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।

ਫ਼ਿਲਮ ਦੇ ਲੇਖਕ ਤੇ ਡਾਇਰੈਕਟ ਰਾਕੇਸ਼ ਧਵਨ ਹਨ। ਇਹ ਫ਼ਿਲਮ ਪਵਨ ਗਿੱਲ, ਅਮਨ ਗਿੱਲ ਤੇ ਸੰਨੀ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜੋ ਰਮਾਰਾ ਫ਼ਿਲਮਜ਼ ਦੀ ਪੇਸ਼ਕਸ਼ ਹੈ। ਦੁਨੀਆ ਭਰ ’ਚ ਇਹ ਫ਼ਿਲਮ 14 ਜੂਨ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਚੰਨ ਰੁੱਸਿਆ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News