ਨਕਲੀ ਬੰਦੂਕ ਤੇ ਚਾਕੂ ਲੈ ਕੇ ਅਦਾਕਾਰਾ ਦੇ ਘਰ ਦਾਖ਼ਲ ਹੋਇਆ ਸ਼ਖ਼ਸ, ਹੱਥੋਪਾਈ ’ਚ ਪਿਤਾ ਜ਼ਖਮੀ

Tuesday, May 25, 2021 - 05:50 PM (IST)

ਨਕਲੀ ਬੰਦੂਕ ਤੇ ਚਾਕੂ ਲੈ ਕੇ ਅਦਾਕਾਰਾ ਦੇ ਘਰ ਦਾਖ਼ਲ ਹੋਇਆ ਸ਼ਖ਼ਸ, ਹੱਥੋਪਾਈ ’ਚ ਪਿਤਾ ਜ਼ਖਮੀ

ਮੁੰਬਈ (ਬਿਊਰੋ)– ਮਰਾਠੀ ਅਦਾਕਾਰਾ ਸੋਨਾਲੀ ਕੁਲਕਰਣੀ ਦੇ ਪੁਣੇ, ਪਿੰਪੜੀ ਚਿੰਚਵਾੜ ਸਥਿਤ ਘਰ ’ਚ ਇਕ ਸ਼ਖ਼ਸ ਦੇ ਜ਼ਬਰਦਸਤੀ ਦਾਖ਼ਲ ਹੋਣ ਤੇ ਅਦਾਕਾਰਾ ਦੇ ਪਿਤਾ ਨੂੰ ਜ਼ਖਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ 24 ਸਾਲਾ ਸੋਨਾਲੀ ਕੁਲਕਰਣੀ ਦੇ ਘਰ ’ਚ ਇਕ ਸ਼ਖ਼ਸ ਆਇਆ ਤੇ ਉਸ ਨੇ ਸੋਨਾਲੀ ਦੇ ਪਿਤਾ ਨਲਾ ਹੱਥੋਪਾਈ ਕੀਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਮੰਗਲਵਾਰ ਸਵੇਰ ਦੀ ਹੈ। ਪੁਲਸ ਨੇ ਦੱਸਿਆ ਕਿ ਸ਼ਖ਼ਸ ਨਕਲੀ ਬੰਦੂਕ ਤੇ ਚਾਕੂ ਲੈ ਕੇ ਅਦਾਕਾਰਾ ਦੇ ਘਰ ਦੀ ਛੱਤ ਦੇ ਰਸਤਿਓਂ ਘਰ ਅੰਦਰ ਆਇਆ ਸੀ। ਸੋਨਾਲੀ ਦੀ ਨੌਕਰਾਨੀ ਨੇ ਸਭ ਤੋਂ ਪਹਿਲਾਂ ਉਸ ਸ਼ਖ਼ਸ ਨੂੰ ਦੇਖਿਆ। ਨੌਕਰਾਨੀ ਨੇ ਬਿਆਨ ਦਿੱਤਾ ਕਿ ਉਹ ਸ਼ਖ਼ਸ ਕਹਿ ਰਿਹਾ ਸੀ ਕਿ ਪੁਲਸ ਉਸ ਦੇ ਪਿੱਛੇ ਪਈ ਹੈ ਤੇ ਉਹ ਪੁਲਸ ਤੋਂ ਲੁਕਣ ਦੀ ਜਗ੍ਹਾ ਲੱਭ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 9 ਸਾਲ ਦੇ ਰਿਲੇਸ਼ਨ ਤੋਂ ਬਾਅਦ ਵੱਖ ਹੋ ਗਏ ਸਨ ਜੌਨ-ਬਿਪਾਸ਼ਾ, ਕੀਤੇ ਸੀ ਵੱਡੇ ਖ਼ੁਲਾਸੇ

ਸੋਨਾਲੀ ਕੁਲਕਰਣੀ ਦੇ ਪਿਤਾ ਮਨੋਹਰ ਕੁਲਕਰਣੀ ਨੇ ਉਸ ਸ਼ਖ਼ਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸ ਦੇ ਨਾਲ ਹੱਥੋਪਾਈ ’ਚ ਉਨ੍ਹਾਂ ਨੂੰ ਚਾਕੂ ਕਾਰਨ ਹਲਕੀ ਸੱਟ ਲੱਗ ਗਈ। ਇਸ ਵਿਚਾਲੇ ਸ਼ਖ਼ਸ ਉਥੋਂ ਭੱਜ ਨਿਕਲਿਆ ਪਰ ਗੁਆਂਢੀਆਂ ਨੇ ਉਸ ਨੂੰ ਕਾਬੂ ਕਰ ਲਿਆ।

ਪੁਲਸ ਮੁਤਾਬਕ ਇਹ ਸ਼ਖ਼ਸ ਅਦਾਕਾਰਾ ਸੋਨਾਲੀ ਕੁਲਕਰਣੀ ਦਾ ਪ੍ਰਸ਼ੰਸਕ ਹੈ। ਹਾਲਾਂਕਿ ਅਦਾਕਾਰਾ ਦੇ ਘਰ ’ਚ ਦਾਖ਼ਲ ਹੋਣ ਪਿੱਛੇ ਉਸ ਸ਼ਖ਼ਸ ਦਾ ਕੀ ਮਕਸਦ ਸੀ, ਇਸ ਦੀ ਪੁੱਛਗਿੱਛ ਚੱਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News