ਸੋਨਾਕਸ਼ੀ-ਜ਼ਹੀਰ ਨੇ ਵਿਆਹ ਤੋਂ ਬਾਅਦ ਇੰਝ ਮਨਾਈ ਪਹਿਲੀ ਈਂਦ, ਸਾਂਝੀਆਂ ਕੀਤੀਆਂ ਤਸਵੀਰਾਂ

Monday, Mar 31, 2025 - 02:49 PM (IST)

ਸੋਨਾਕਸ਼ੀ-ਜ਼ਹੀਰ ਨੇ ਵਿਆਹ ਤੋਂ ਬਾਅਦ ਇੰਝ ਮਨਾਈ ਪਹਿਲੀ ਈਂਦ, ਸਾਂਝੀਆਂ ਕੀਤੀਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਜਿਨ੍ਹਾਂ ਦਾ ਪਿਛਲੇ ਸਾਲ ਵਿਆਹ ਹੋਇਆ ਸੀ ਆਪਣੇ ਖੂਬਸੂਰਤ ਬਾਂਡਿੰਗ ਕਾਰਨ ਸੋਸ਼ਲ ਮੀਡੀਆ 'ਤੇ ਖ਼ਬਰਾਂ ਵਿੱਚ ਰਹਿੰਦੇ ਹਨ। ਇਹ ਵਿਆਹ ਸੁਰਖੀਆਂ ਵਿੱਚ ਰਿਹਾ ਕਿਉਂਕਿ ਦੋਵੇਂ ਵੱਖ-ਵੱਖ ਧਰਮਾਂ ਨਾਲ ਸਬੰਧਤ ਸਨ। ਲੋਕਾਂ ਨੂੰ ਉਨ੍ਹਾਂ ਦੀਆਂ ਰੋਮਾਂਟਿਕ ਫੋਟੋਆਂ ਅਤੇ ਮਜ਼ਾਕੀਆ ਵੀਡੀਓ ਬਹੁਤ ਪਸੰਦ ਆਉਂਦੀਆਂ ਹਨ। ਵਿਆਹ ਤੋਂ ਬਾਅਦ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ, ਸੋਨਾਕਸ਼ੀ-ਜ਼ਹੀਰ ਨੇ ਪਤੀ-ਪਤਨੀ ਵਜੋਂ ਆਪਣੀ ਪਹਿਲੀ ਈਦ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ। ਨਾਲ ਹੀ ਅਦਾਕਾਰਾ ਨੇ ਇੰਸਟਾ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਖਾਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।


ਸੋਨਾਕਸ਼ੀ-ਜ਼ਹੀਰ ਦਾ ਪਹਿਲਾ ਈਦ ਦਾ ਜਸ਼ਨ
ਇਹ ਤਸਵੀਰਾਂ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀਆਂ ਕੀਤੀਆਂ ਹਨ। ਇਸ ਵਿੱਚ ਉਹ ਬਹੁਤ ਹੀ ਦੇਸੀ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਆਪਣੀ ਪਹਿਲੀ ਫੋਟੋ ਵਿੱਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੁੜੀ ਪੜਵਾ, ਵਿਸਾਖੀ, ਉਗਾਦੀ, ਚੇਟੀ ਚੰਡ ਦੇ ਨਾਲ-ਨਾਲ ਨਰਾਤੇ ਅਤੇ ਈਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਂਝੀ ਕੀਤੀ ਗਈ ਦੂਜੀ ਤਸਵੀਰ ਵਿੱਚ ਉਹ ਆਪਣੇ ਦੋਸਤ ਨਾਲ ਦਿਖਾਈ ਦੇ ਰਹੀ ਸੀ। ਉਨ੍ਹਾਂ ਦੀਆਂ ਈਦ 2025 ਦੀਆਂ ਫੋਟੋਆਂ ਹਰ ਛਾਈਆਂ ਹਨ। ਸੋਨਾਕਸ਼ੀ ਅਤੇ ਜ਼ਹੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਇਕੱਠੇ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੋਨਾਕਸ਼ੀ ਕਾਲੇ ਰੰਗ  ਅਤੇ ਜ਼ਹੀਰ ਚਿੱਟੇ-ਕਾਲੇ ਰੰਗ ਦੇ ਪਹਿਰਾਵੇ ਵਿੱਚ ਦਿਖਾਈ ਦੇ ਰਹੇ ਹਨ। ਅਦਾਕਾਰਾ ਨੇ ਆਪਣਾ ਈਦ ਦਾ ਲੁੱਕ ਨੈੱਕਪੀਸ ਨਾਲ ਪੂਰਾ ਕੀਤਾ।

ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ
ਅਦਾਕਾਰਾ ਦੇ ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ ਉਹ ਜਲਦੀ ਹੀ ਦੱਖਣੀ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ। ਸੋਨਾਕਸ਼ੀ ਫਿਲਮ 'ਜਟਾਧਾਰਾ' ਨਾਲ ਤੇਲਗੂ ਸਿਨੇਮਾ ਵਿੱਚ ਡੈਬਿਊ ਕਰਨ ਜਾ ਰਹੀ ਹੈ। 8 ਮਾਰਚ ਨੂੰ ਉਨ੍ਹਾਂ ਨੇ ਫਿਲਮ ਤੋਂ ਆਪਣਾ ਪਹਿਲਾ ਲੁੱਕ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ  ਦੀ ਇੱਕ ਵੱਖਰੀ ਲੁੱਕ ਦੇਖਣ ਨੂੰ ਮਿਲੀ। ਵੈਂਕਟ ਕਲਿਆਣ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸੁਧੀਰ ਬਾਬੂ ਦੇ ਨਾਲ ਸੋਨਾਕਸ਼ੀ ਸਿਨਹਾ ਵੀ ਹੈ।


author

Aarti dhillon

Content Editor

Related News