ਹਨੀਮੂਨ ''ਤੇ ਗਈ ਸੋਨਾਕਸ਼ੀ ਸਿਨਹਾ ਪਤੀ ਨਾਲ ਹੋਈ ਰੋਮਾਂਟਿਕ, ਤਸਵੀਰਾਂ ਕੀਤੀਆਂ ਸ਼ੇਅਰ

07/03/2024 9:28:07 AM

ਮੁੰਬਈ- ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਪਤੀ ਜ਼ਹੀਰ ਇਕਬਾਲ ਨਾਲ ਹਨੀਮੂਨ ਦਾ ਆਨੰਦ ਲੈਂਦੇ ਹੋਏ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੱਕ ਵੀਡੀਓ 'ਚ, ਜੋੜਾ ਸਵੀਮਿੰਗ ਪੂਲ ਦੇ ਕੋਲ ਇੱਕ ਸੁੰਦਰ ਸ਼ਾਮ ਦੇ ਨਜ਼ਾਰੇ ਦਾ ਆਨੰਦ ਲੈ ਰਿਹਾ ਹੈ। ਇੱਕ ਫੋਟੋ 'ਚ ਅਦਾਕਾਰਾ ਨੇ ਇੱਕ ਸੁੰਦਰ ਸੂਰਜ ਡੁੱਬਣ ਦੀ ਝਲਕ ਦਿਖਾਈ ਹੈ, ਫੋਟੋ 'ਚ ਸੋਨਾਕਸ਼ੀ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ।

PunjabKesari

ਸੋਨਾਕਸ਼ੀ ਸਿਨਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਫੋਟੋ 'ਚ ਜੋੜਾ ਸਵੀਮਿੰਗ ਪੂਲ 'ਚ ਹੈ ਅਤੇ ਸੋਨਾਕਸ਼ੀ ਦੇ ਹੱਥ 'ਚ ਜੂਸ ਦਾ ਗਿਲਾਸ ਹੈ। ਉਹ ਆਪਣੇ ਪਤੀ ਦੇ ਮੋਢੇ 'ਤੇ ਹੱਥ ਰੱਖ ਕੇ ਦੂਰ ਦੇਖ ਰਹੀ ਹੈ, ਜਦਕਿ ਜ਼ਹੀਰ ਦੀ ਨਜ਼ਰ ਕੈਮਰੇ ਵੱਲ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ 'ਚ ਲਿਖਿਆ ਹੈ, ''ਖੂਬਸੂਰਤ ਸਨਸੈੱਟ''।

PunjabKesari

ਉਸੇ ਫੋਟੋ ਨੂੰ ਮੁੜ ਸ਼ੇਅਰ ਕਰਦੇ ਹੋਏ ਜ਼ਹੀਰ ਨੇ ਲਿਖਿਆ, ''ਮੈਂ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਚੀਜ਼ ਦੇਖ ਰਿਹਾ ਹਾਂ।'' ਸੋਨਾਕਸ਼ੀ-ਜ਼ਹੀਰ ਦੀਆਂ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

PunjabKesari


Priyanka

Content Editor

Related News